ਹਵਾਈ ਸਫ਼ਰ ਤੋਂ ਮਹਿੰਗੀ ਪੈ ਰਹੀ ਟਰੇਨ, ਢਿੱਲੀ ਹੋਵੇਗੀ ਜੇਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਮੁੰਬਈ-ਦਿੱਲੀ ਰਾਜਧਾਨੀ ਐਕਸਪ੍ਰੈਸ ਦੇ ਏ.ਸੀ. ਫ਼ਸਟ ਦੀ ਟਿਕਟ ਹਵਾਈ ਕਿਰਾਏ ਤੋਂ ਮਹਿੰਗੀ ਪੈ ਰਹੀ ਹੈ

indian railways train fair become higher than airfare

ਮੁੰਬਈ : ਗਰਮੀ 'ਚ ਘੁੰਮਣ ਜਾਣ ਵਾਲੇ ਲੋਕਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਇਸ ਕਾਰਨ ਕੁਝ ਮੁੱਖ ਮਾਰਗਾਂ 'ਤੇ ਟਰੇਨਾਂ ਦੀ ਟਿਕਟ ਹਵਾਈ ਸਫ਼ਰ ਨਾਲੋਂ ਵੀ ਮਹਿੰਗੀ ਮਿਲ ਰਹੀ ਹੈ। ਹਾਲਤ ਇਹ ਹੈ ਕਿ ਮੁੰਬਈ-ਦਿੱਲੀ ਰਾਜਧਾਨੀ ਐਕਸਪ੍ਰੈਸ ਦੇ ਏ. ਸੀ. ਫ਼ਸਟ ਦੀ ਟਿਕਟ ਯਾਤਰਾ ਤੋਂ ਤਿੰਨ ਹਫ਼ਤੇ ਪਹਿਲਾਂ ਲੈਣ 'ਤੇ ਵੀ ਇਹ ਹਵਾਈ ਕਿਰਾਏ ਤੋਂ ਮਹਿੰਗੀ ਪੈ ਰਹੀ ਹੈ।

28 ਮਈ ਦੀ ਯਾਤਰਾ ਲਈ ਇਕ ਮੁਸਾਫ਼ਰ ਨੇ ਗੋਰਖਪੁਰ ਤੋਂ ਮੁੰਬਈ ਦੀ ਟਿਕਟ ਖ਼ਰੀਦਣੀ ਸੀ ਤਾਂ ਉਸ ਨੂੰ ਪਤਾ ਲੱਗਾ ਕਿ ਏ. ਸੀ. ਸੈਕੰਡ ਦਾ ਕਿਰਾਇਆ ਪ੍ਰਤੀ ਵਿਅਕਤੀ 6,610 ਰੁਪਏ ਹੈ। ਯਾਤਰੀ ਨੇ ਕਿਹਾ ਕਿ ਉਸ ਨੇ ਅਜਿਹੇ 'ਚ ਫ਼ਲਾਈਟ ਲੈਣੀ ਬਿਹਤਰ ਸਮਝੀ ਤੇ ਪਰਵਾਰ ਦੇ ਚਾਰ ਮੈਂਬਰ ਨਾਲ ਉਸ ਨੂੰ 1,000 ਰੁਪਏ ਤਕ ਦੀ ਬਚਤ ਹੋਈ, ਨਾਲ ਹੀ 30 ਘੰਟੇ ਦੀ ਰੇਲ ਯਾਤਰਾ ਤੋਂ ਵੀ ਛੁਟਕਾਰਾ ਰਿਹਾ।

ਜ਼ਿਕਰਯੋਗ ਹੈ ਕਿ ਗਰਮੀ ਵਿਚ ਛੁੱਟੀਆਂ ਹੋਣ 'ਤੇ ਲੋਕਾਂ ਦੀ ਕਿਤੇ ਨਾ ਕਿਤੇ ਘੁੰਮਣ ਜਾਣ ਦੀ ਯੋਜਨਾ ਹੁੰਦੀ ਹੈ, ਜਿਸ ਕਾਰਨ ਕਿਰਾਏ ਪੀਕ ਸੀਜ਼ਨ 'ਚ ਚੜ੍ਹ ਜਾਂਦੇ ਹਨ। ਰੇਲਵੇ ਨੇ ਲੋਕਾਂ ਦੀ ਸੁਵਿਧਾ ਲਈ ਟਰੇਨਾਂ ਦੀ ਗਿਣਤੀ ਵਧਾਈ ਹੈ ਪਰ ਮੁਸਾਫ਼ਰਾਂ ਦੀ ਗਿਣਤੀ ਕਾਫ਼ੀ ਜ਼ਿਆਦਾ ਵੱਧ ਰਹੀ ਹੈ। ਰਿਪੋਰਟਾਂ ਅਨੁਸਾਰ ਗਰਮੀ ਦੀਆਂ ਛੁੱਟੀਆਂ ਬਿਤਾਉਣ ਲਈ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਦੀ ਭੀੜ ਅਤੇ 'ਡਾਇਨੈਮਿਕ ਪ੍ਰਾਈਸਿੰਗ' ਕਾਰਨ ਰੇਲ ਯਾਤਰਾ ਮਹਿੰਗੀ ਹੋ ਗਈ ਹੈ, ਭਾਵੇਂ ਹੀ ਟਿਕਟ ਕਈ ਦਿਨ ਪਹਿਲਾਂ ਬੁੱਕ ਕਰਨੀ ਹੋਵੇ।