ਚੰਡੀਗੜ੍ਹ ਤੋਂ ਮੁੰਬਈ ਦਾ ਹਵਾਈ ਸਫ਼ਰ ਹੋਇਆ ਸਸਤਾ, ਕਿਰਾਇਆ ਟ੍ਰੇਨ ਤੋ ਵੀ ਘੱਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜੈਟ ਏਅਰਵੇਜ ਦੇ ਬੰਦ ਹੋਣ ਤੋਂ ਬਾਅਦ ਮਹਿੰਗੇ ਹੋਏ ਹਵਾਈ ਕਿਰਾਇਆਂ ਨਾਲ ਮੁਸਾਫਰਾਂ ਨੂੰ ਰਾਹਤ ਦਿੰਦੇ ਹੋਏ ਗੋਏਅਰ...

GoAir.in

ਚੰਡੀਗੜ : ਜੈਟ ਏਅਰਵੇਜ ਦੇ ਬੰਦ ਹੋਣ ਤੋਂ ਬਾਅਦ ਮਹਿੰਗੇ ਹੋਏ ਹਵਾਈ ਕਿਰਾਇਆਂ ਨਾਲ ਮੁਸਾਫਰਾਂ ਨੂੰ ਰਾਹਤ ਦਿੰਦੇ ਹੋਏ ਗੋਏਅਰ ਨੇ ਸਪੈਸ਼ਲ ਆਫ਼ਰ ਦਿੱਤਾ। ਜਹਾਜ਼ ਕੰਪਨੀ ਨੇ ਅਗਲੇ 48 ਘੰਟਿਆਂ ‘ਚ ਸਾਰੇ ਰੇਟਾਂ ਸਮੇਤ 1368 ਰੁਪਏ ਤੋਂ ਸ਼ੁਰੂ ਹੋਣ ਵਾਲੀ ਹਵਾਈ ਟਿਕਟ ਦਿੱਤੀ ਜਾ ਰਹੀ ਹੈ। ਗੋਏਅਰ ਨੇ ਚੰਡੀਗੜ ਸਮੇਤ 12 ਸ਼ਹਿਰਾਂ ‘ਚ ਨਵੀਂ ਸ਼ੁਰੂ ਕੀਤੀਆਂ ਗਈਆਂ 28 ਤੋਂ  ਇਲਾਵਾ ਉਡਾਣਾਂ ਲਈ ਇਹ ਆਫ਼ਰ ਮੁਸਾਫਰਾਂ ਨੂੰ ਦਿੱਤਾ ਹੈ।

ਮੁਸਾਫ਼ਰ ਇਸ ਆਫ਼ਰ ਦਾ ਮੁਨਾਫ਼ਾ 26 ਅਪ੍ਰੈਲ ਤੋਂ 31 ਜੁਲਾਈ ਤੱਕ ਲੈ ਸਕਦੇ ਹਨ। ਚੰਡੀਗੜ ਦੇ ਮੁਸਾਫ਼ਰ 26 ਅਪ੍ਰੈਲ ਤੋਂ ਮੁੰਬਈ ਲਈ ਸ਼ੁਰੂ ਹੋਈ ਫਲਾਇਟਸ ਵਿੱਚ ਇਸਦਾ ਮੁਨਾਫ਼ਾ ਲੈ ਸਕਦੇ ਹਨ। ਇਹ ਫਲਾਇਟਸ ਜੀ8-2507 ਚੰਡੀਗੜ ਤੋਂ ਸ਼ਾਮ ਨੂੰ 7.45 ਵਜੇ ‘ਤੇ ਰਵਾਨਾ ਹੋਵੇਗੀ। ਮੁੰਬਈ ਤੋਂ ਇਹ ਫਲਾਇਟ ਸ਼ਾਮ ਨੂੰ 4.30 ‘ਤੇ ਰਵਾਨਾ ਹੋਵੇਗੀ। ਗੋਏਅਰ ਦੇ ਪ੍ਰਬੰਧ ਨਿਦੇਸ਼ਕ ਜੇ ਵਾਡਿਆ ਨੇ ਦੱਸਿਆ ਕਿ ਗੋਏਅਰ ਦਾ ਮੰਨਣਾ ਹੈ ਕਿ ਚੰਡੀਗੜ ਨੂੰ ਪੀਕ ਸੀਜਨ ‘ਚ ਵੱਧਦੇ ਰੇਟਾਂ ਤੋਂ ਰਾਹਤ ਮਿਲਣੀ ਚਾਹੀਦੀ ਹੈ।

ਜੇਟ ਏਅਰਵੇਜ ਦੀਆਂ ਉਡਾਨਾਂ ਦੇ ਰੱਦ ਹੋਣ ਦੇ ਕਾਰਨ ਉਡਾਣਾਂ ਦੀ ਕਮੀ ਅਤੇ ਮੁਸਾਫ਼ਰਾਂ ਨੂੰ ਹੋਣ ਵਾਲੀ ਔਖ ਨੂੰ ਘੱਟ ਕਰਨ ਲਈ, ਇੱਕ ਕਿਫਾਇਤੀ ਜਹਾਜ਼ ਸੇਵਾ ਹੋਣ ਦੇ ਨਾਤੇ ਸਾਡੇ ਲਈ ਇਹ ਲਾਜ਼ਮੀ ਹੋ ਜਾਂਦਾ ਹੈ ਕਿ ਅਸੀਂ ਤੁਰੰਤ ਕੁਝ ਕਦਮ ਚੁੱਕੀਏ। ਇਸ ਲਈ ਗੋਏਅਰ ਨੇ ਇਲਾਵਾ 28 ਫਲਾਇਟਸ ਸ਼ੁਰੂ ਕਰਦਿਆਂ ਅਤੇ ਚੰਡੀਗੜ ਤੋਂ ਸਸਤੇ ਕਿਰਾਏ ਵਾਲੀ ਉੜਾਨਾਂ ਦੇਣ ਲਈ 48 ਘੰਟੇ ਦੀ ਵਿੰਡੋ ਦੀ ਸ਼ੁਰੁਆਤ ਕੀਤੀ ਹੈ।