ਰੰਧਾਵਾ ਨੇ ਜਤਾਈ ਰਾਜਾ ਵੜਿੰਗ ਨਾਲ ਸਹਿਮਤੀ ਸ਼ਰਾਬ ਦੇ ਕਾਰੋਬਾਰ ਚ ਹੋਏ ਨੁਕਸਾਨ ਦੀ ਜਾਂਚ ਦੀ ਕੀਤੀ ਮੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਰੰਧਾਵਾ ਨੇ ਵਿਧਾਇਕ ਰਾਜਾ ਵੜਿੰਗ ਦੇ ਨਾਲ ਹਾਮੀ ਭਰਦਿਆਂ ਪਿਛਲੇ ਤਿੰਨ ਸਾਲਾਂ ਦੇ ਮਾਲੀਏ ਵਿਚ ਹੋਏ ਘਾਟੇ ਦੀ ਜਾਂਚ ਕਰਵਾਉਂਣ ਦੀ ਮੰਗ ਅਮਰਿੰਦਰ ਸਿੰਘ ਦੇ ਅੱਗੇ ਰੱਖੀ ਹੈ

Photo

ਚੰਡੀਗੜ੍ਹ : ਪੰਜਾਬ ਦੇ ਕੈਬਨਿਟ ਮੰਤਰੀ ਸੁਖਦਿੰਦਰ ਸਿੰਘ ਰੰਧਾਵਾ ਨੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਾਲ ਹਾਮੀ ਭਰਦਿਆਂ ਪਿਛਲੇ ਤਿੰਨ ਸਾਲਾਂ ਦੇ ਮਾਲੀਏ ਵਿਚ ਹੋਏ ਘਾਟੇ ਦੀ ਜਾਂਚ ਕਰਵਾਉਂਣ ਦੀ ਮੰਗ ਕੈਪਟਨ ਅਮਰਿੰਦਰ ਸਿੰਘ ਦੇ ਅੱਗੇ ਰੱਖੀ ਹੈ। ਦੱਸ ਦੱਈਏ ਕਿ ਮੰਤਰੀ ਰੰਧਾਵਾ ਵੱਲੋਂ ਇਹ ਮੰਗ ਰਾਜਾ ਵੜਿੰਗ ਦੇ ਟਵੀਟ ਨੂੰ ਰੀ-ਟਵੀਟ ਕਰਦਿਆਂ ਕੀਤੀ ਹੈ। ਉਨ੍ਹਾਂ ਆਪਣੇ ਟਵੀਟ ਵਿਚ ਕਿਹਾ ਕਿ ਮੈਂ ਗਿੱਦੜਬਾਹਾ ਤੋਂ ਵਿਧਾਇਕ ਰਾਜਾ ਵੜਿੰਗ ਨਾਲ ਸਹਿਮਤ ਹਾਂ

, ਜਿਨ੍ਹਾਂ ਨੇ ਹਾਲ ਹੀ ਵਿਚ ਆਬਕਾਰੀ ਤੇ ਕਰ ਵਿਭਾਗ ਦਾ ਚਾਰਜ ਸੰਭਾਲਣ ਵਾਲੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਤੇ ਜਾਂਚ ਸ਼ੁਰੂ ਕਰ ਲਈ ਕਿਹਾ ਹੈ। ਦੱਸ ਦੱਈਏ ਕਿ ਰਾਜਾ ਵੜਿੰਗ ਦੇ ਵੱਲੋਂ ਇਹ ਟਵੀਟ ਕੀਤਾ ਗਿਆ ਸੀ ਕਿ ਆਬਾਕਾਰੀ ਵਿਭਾਗ ਨੂੰ 600 ਕਰੋੜ ਰੁਪਏ ਤੋਂ ਵੱਧ ਦਾ ਮਾਲੀਆਂ ਨੁਕਸਾਨ ਹੋਇਆ ਹੈ। ਇਸ ਤੋਂ ਪਹਿਲਾਂ ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਵੀ ਆਬਾਕਾਰੀ ਵਿਭਾਗ ਦੇ ਮਾਲੀਏ ਨੁਕਸਾਨ ਦੀ ਜਾਂਚ ਕਰਵਾਉਂਣ ਦੀ ਮੰਗ ਕੀਤੀ ਸੀ।

ਇਸ ਤੋਂ ਇਲਾਵਾ ਬਾਜਵਾ ਦੇ ਵੱਲ਼ੋਂ ਇਹ ਵੀ ਕਿਹਾ ਗਿਆ ਸੀ ਕਿ ਵਿਭਾਗ ਸਿੱਧੇ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਧਿਕਾਰ ਖੇਤਰ ਵਿਚ ਆਉਂਦਾ ਹੈ। ਉਧਰ ਕਾਂਗਰਸ ਦੇ ਨੇਤਾ ਰਾਜ ਕੁਮਾਰ ਵੇਰਕਾ ਦੇ ਵੱਲੋਂ ਵੀ ਸੁਖਜਿੰਦਰ ਸਿੰਘ ਰੰਧਵਾ ਅਤੇ ਰਾਜਾ ਵੜਿੰਗ ਦੇ ਨਾਲ ਸਹਿਮਤੀ ਜਤਾਉਂਦਿਆਂ ਟਵੀਟ ਕਰਕੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਕਿਹਾ ਹੈ ਕਿ ਉਹ ਇਸ ਮਾਲੀਏ ਨੁਕਸਾਨ ਦੀ ਜਾਂਚ ਕਰਵਾਉਂਣ। 

ਜ਼ਿਕਰ ਯੋਗ ਹੈ ਕਿ MLA ਕੁਲਬੀਰ ਸਿੰਘ ਜ਼ੀਰਾ ਦੇ ਵੱਲੋਂ ਵੀ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਰਾਜਾ ਵੜਿੰਗ ਅਤੇ ਰਾਜ ਕੁਮਾਰ ਵੇਰਕਾ ਦੇ ਟਵੀਟ ਨਾਲ ਸਹਿਮਤੀ ਜਤਾਉਂਦਿਆਂ ਪਿਛਲੇ ਤਿੰਨ ਸਾਲੇ ਦੇ ਹੋਏ ਮਾਲੀਏ ਨੁਕਸਾਨ ਦੀ ਜਾਂਚ ਕਰਵਾਉਂਣ ਦੇ ਲਈ CM ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।