ਦੇਸ਼ 'ਚ ਪਹਿਲੀ ਵਾਰ ਡੀਜ਼ਲ ਦੀਆਂ ਕੀਮਤਾਂ 81 ਰੁਪਏ ਪ੍ਰਤੀ ਲੀਟਰ ਤੋਂ ਪਾਰ 

ਏਜੰਸੀ

ਖ਼ਬਰਾਂ, ਵਪਾਰ

ਡੀਜ਼ਲ ਦੀਆਂ ਕੀਮਤਾਂ ਨੇ ਤੋੜੇ ਰਿਕਾਰਡ, ਪੈਟਰੋਲ ਵੀ ਚੜ੍ਹਿਆ ਅਸਾਮਾਨੀ

Petrol-Diesel

ਨਵੀਂ ਦਿੱਲੀ- ਹਫਤੇ ਦੇ ਪਹਿਲੇ ਦਿਨ ਆਮ ਆਦਮੀ ਨੂੰ ਪੈਟਰੋਲ-ਡੀਜ਼ਲ ਦੀ ਕੀਮਤਾਂ ਸੁਣ ਕੇ ਵੱਡਾ ਝਟਕਾ ਲੱਗਿਆ ਹੈ। ਡੀਜ਼ਲ ਦੀਆਂ ਕੀਮਤਾਂ ਲਗਾਤਾਰ ਦੂਜੇ ਦਿਨ ਵਧੀਆਂ ਹਨ। ਤੇਲ ਮਾਰਕੀਟਿੰਗ ਕੰਪਨੀਆਂ (ਓ.ਐੱਮ.ਸੀ.) ਨੇ ਸੋਮਵਾਰ ਨੂੰ ਡੀਜ਼ਲ ਦੀਆਂ ਕੀਮਤਾਂ ਵਿਚ 11 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ।

ਇਸ ਵਾਧੇ ਦੇ ਬਾਅਦ, ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਡੀਜ਼ਲ ਦੀ ਕੀਮਤ ਇਕ ਰਿਕਾਰਡ ਪੱਧਰ ਤੇ ਪਹੁੰਚ ਗਈ ਹੈ। ਦਿੱਲੀ ਵਿਚ ਇੱਕ ਲੀਟਰ ਡੀਜ਼ਲ ਦੀ ਕੀਮਤ 81.05 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਹਾਲਾਂਕਿ, ਪੈਟਰੋਲ ਦੀਆਂ ਕੀਮਤਾਂ ਵਿਚ ਕੋਈ ਵਾਧਾ ਨਹੀਂ ਹੋਇਆ ਹੈ।

ਪੈਟਰੋਲ ਦੀ ਕੀਮਤ 80.43 ਰੁਪਏ ਪ੍ਰਤੀ ਲੀਟਰ 'ਤੇ ਸਥਿਰ ਹੈ। ਦੱਸ ਦੇਈਏ ਕਿ ਐਤਵਾਰ ਨੂੰ ਵੀ ਤੇਲ ਕੰਪਨੀਆਂ ਨੇ ਡੀਜ਼ਲ ਦੀ ਕੀਮਤ ਵਿਚ 16 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਸੀ। ਹਰ ਰਾਜ ਪੈਟਰੋਲ ਅਤੇ ਡੀਜ਼ਲ 'ਤੇ ਵੱਖਰਾ ਸਥਾਨਕ ਵਿਕਰੀ ਟੈਕਸ ਜਾਂ ਵੈਲਿਊ ਐਡਿਡ ਟੈਕਸ (ਵੈਟ) ਲਗਾਉਂਦਾ ਹੈ।

ਇਸ ਕਾਰਨ ਰਾਜਾਂ ਦੇ ਅਨੁਸਾਰ ਖਪਤਕਾਰਾਂ ਲਈ ਡੀਜ਼ਲ ਅਤੇ ਪੈਟਰੋਲ ਦੀਆਂ ਦਰਾਂ ਬਦਲਦੀਆਂ ਹਨ। ਪੈਟਰੋਲ ਦੀ ਕੀਮਤ ਆਖਰੀ ਵਾਰ 29 ਜੂਨ ਨੂੰ ਬਦਲੀ ਗਈ ਸੀ। ਪਿਛਲੇ 5 ਹਫਤਿਆਂ ਵਿਚ ਡੀਜ਼ਲ ਦੀ ਕੀਮਤ ਵਿਚ 25 ਗੁਣਾ ਅਤੇ ਪੈਟਰੋਲ ਦੀ ਕੀਮਤ ਵਿਚ 21 ਗੁਣਾ ਵਾਧਾ ਹੋਇਆ ਹੈ।

7 ਜੂਨ ਤੋਂ ਹੁਣ ਤਕ ਪੈਟਰੋਲ 9.17 ਰੁਪਏ ਅਤੇ ਡੀਜ਼ਲ 11.66 ਰੁਪਏ ਮਹਿੰਗਾ ਹੋ ਗਿਆ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਹਰ ਰੋਜ਼ ਸਵੇਰੇ 6 ਵਜੇ ਬਦਲਦੀਆਂ ਹਨ। ਨਵੇਂ ਰੇਟ ਸਵੇਰੇ 6 ਵਜੇ ਤੋਂ ਲਾਗੂ ਹੋਣਗੇ।

ਐਕਸਾਈਜ਼ ਡਿਊਟੀ, ਡੀਲਰ ਕਮਿਸ਼ਨ ਅਤੇ ਹੋਰ ਚੀਜ਼ਾਂ ਨੂੰ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਿਚ ਸ਼ਾਮਲ ਕਰਨ ਤੋਂ ਬਾਅਦ, ਇਸ ਦੀ ਕੀਮਤ ਲਗਭਗ ਦੁੱਗਣੀ ਹੋ ਜਾਂਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।