ਟਰੰਪ ਨੇ ਸਾਰੇ ਨਾਟੋ ਦੇਸ਼ਾਂ ਨੂੰ ਰੂਸੀ ਤੇਲ ਖਰੀਦਣਾ ਬੰਦ ਕਰਨ ਦੀ ਮੰਗ ਕੀਤੀ

ਏਜੰਸੀ

ਖ਼ਬਰਾਂ, ਵਪਾਰ

ਚੀਨ ਉਤੇ  50 ਤੋਂ 100 ਫੀ ਸਦੀ  ਟੈਰਿਫ ਲਗਾਉਣ ਦੀ ਧਮਕੀ ਦਿਤੀ

Donald Trump

ਬਾਸਕਿਗ ਰਿੱਜ : ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਨਿਚਰਵਾਰ  ਨੂੰ ਕਿਹਾ ਕਿ ਜੇ ਸਾਰੇ ਨਾਟੋ ਦੇਸ਼ ਰੂਸ ਤੋਂ ਤੇਲ ਖਰੀਦਣਾ ਬੰਦ ਕਰ ਦਿੰਦੇ ਹਨ ਅਤੇ ਰੂਸੀ ਪਟਰੌਲੀਅਮ ਦੀ ਖਰੀਦ ਲਈ ਚੀਨ ਉਤੇ  50 ਫ਼ੀ ਸਦੀ  ਤੋਂ 100 ਫ਼ੀ ਸਦੀ  ਤਕ  ਟੈਰਿਫ ਲਗਾਉਂਦੇ ਹਨ ਤਾਂ ਰੂਸ-ਯੂਕਰੇਨ ਜੰਗ ਖਤਮ ਹੋ ਸਕਦਾ ਹੈ। 

ਟਰੰਪ ਨੇ ਅਪਣੀ ਸੋਸ਼ਲ ਮੀਡੀਆ ਸਾਈਟ ਉਤੇ  ਪੋਸਟ ਕੀਤਾ ਕਿ ਜੰਗ ਜਿੱਤਣ ਲਈ ਨਾਟੋ ਦੀ ਵਚਨਬੱਧਤਾ ‘100٪ ਤੋਂ ਵੀ ਘੱਟ ਹੈ’ ਅਤੇ ਗਠਜੋੜ ਦੇ ਕੁੱਝ  ਮੈਂਬਰਾਂ ਵਲੋਂ ਰੂਸੀ ਤੇਲ ਦੀ ਖਰੀਦ ‘ਹੈਰਾਨ ਕਰਨ ਵਾਲੀ’ ਹੈ। ਉਨ੍ਹਾਂ ਨਾਲ ਗੱਲ ਕਰਨ ਦੇ ਅੰਦਾਜ਼ ਵਿਚ ਟਰੰਪ ਨੇ  ਕਿਹਾ, ‘‘ਇਹ ਰੂਸ ਬਾਰੇ ਤੁਹਾਡੀ ਗੱਲਬਾਤ ਦੀ ਸਥਿਤੀ ਅਤੇ ਸੌਦੇਬਾਜ਼ੀ ਦੀ ਸ਼ਕਤੀ ਨੂੰ ਬਹੁਤ ਕਮਜ਼ੋਰ ਕਰਦਾ ਹੈ।’’

ਨਾਟੋ ਦਾ ਮੈਂਬਰ ਤੁਰਕੀ ਚੀਨ ਅਤੇ ਭਾਰਤ ਤੋਂ ਬਾਅਦ ਰੂਸੀ ਤੇਲ ਦਾ ਤੀਜਾ ਸੱਭ ਤੋਂ ਵੱਡਾ ਖਰੀਦਦਾਰ ਰਿਹਾ ਹੈ। ਸੈਂਟਰ ਫਾਰ ਰੀਸਰਚ ਆਨ ਐਨਰਜੀ ਐਂਡ ਕਲੀਨ ਏਅਰ ਦੇ ਅਨੁਸਾਰ ਰੂਸੀ ਤੇਲ ਖਰੀਦਣ ਵਿਚ ਸ਼ਾਮਲ 32 ਦੇਸ਼ਾਂ ਦੇ ਗਠਜੋੜ ਦੇ ਹੋਰ ਮੈਂਬਰਾਂ ਵਿਚ ਹੰਗਰੀ ਅਤੇ ਸਲੋਵਾਕੀਆ ਸ਼ਾਮਲ ਹਨ।

ਰਾਸ਼ਟਰਪਤੀ ਨੇ ਕਿਹਾ ਕਿ ਨਾਟੋ ਦੇ ਮੈਂਬਰਾਂ ਨੂੰ ਚੀਨ ਉਤੇ  50 ਫ਼ੀ ਸਦੀ  ਤੋਂ 100 ਫ਼ੀ ਸਦੀ  ਟੈਰਿਫ ਲਗਾਉਣਾ ਚਾਹੀਦਾ ਹੈ ਅਤੇ ਜੇ ਜੰਗ ਖਤਮ ਹੋ ਜਾਂਦਾ ਹੈ ਤਾਂ ਉਹ ਇਸ ਟੈਰਿਸਫ਼ ਨੂੰ ਵਾਪਸ ਲੈ ਸਕਦੇ ਹਨ।