ਪਟਰੌਲ-ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਗਿਰਾਵਟ, ਜਾਣੋ ਨਵੀਂ ਕੀਮਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਇਕ ਵਾਰ ਫਿਰ ਮੰਗਲਵਾਰ ਨੂੰ ਪਟਰੌਲ - ਡੀਜ਼ਲ ਦੀਆਂ ਕੀਮਤਾਂ ਵਿਚ ਕਟੌਤੀ ਹੋਈ ਹੈ। ਅੱਜ ਦਿੱਲ‍ੀ ਵਿਚ ਪਟਰੌਲ ਦੀਆਂ ਕੀਮਤਾਂ ਵਿਚ 13 ਪੈਸੇ ਪ੍ਰਤੀ ਲਿਟਰ...

Petrol, diesel price fall again

ਨਵੀਂ ਦਿੱਲੀ : (ਭਾਸ਼ਾ) ਇਕ ਵਾਰ ਫਿਰ ਮੰਗਲਵਾਰ ਨੂੰ ਪਟਰੌਲ - ਡੀਜ਼ਲ ਦੀਆਂ ਕੀਮਤਾਂ ਵਿਚ ਕਟੌਤੀ ਹੋਈ ਹੈ। ਅੱਜ ਦਿੱਲ‍ੀ ਵਿਚ ਪਟਰੌਲ ਦੀਆਂ ਕੀਮਤਾਂ ਵਿਚ 13 ਪੈਸੇ ਪ੍ਰਤੀ ਲਿਟਰ ਦੀ ਕਟੌਤੀ ਕੀਤੀ ਗਈ ਹੈ। ਇਸ ਨਾਲ ਰਾਜਧਾਨੀ ਵਿਚ ਪਟਰੌਲ  ਦੀ ਕੀਮਤ 77.43 ਰੁਪਏ ਪ੍ਰਤੀ ਲਿਟਰ ਹੋ ਗਈ। ਪਟਰੌਲ ਦੇ ਨਾਲ - ਨਾਲ ਡੀਜ਼ਲ ਦੀਆਂ ਕੀਮਤਾਂ ਵਿਚ ਵੀ ਮੰਗਲਵਾਰ ਨੂੰ ਫਿਰ ਤੋਂ ਗਿਰਾਵਟ ਦਰਜ ਕੀਤੀ ਗਈ ਹੈ। ਇਸ ਨਾਲ ਦਿੱਲ‍ੀ ਵਿਚ ਮੰਗਲਵਾਰ ਨੂੰ ਡੀਜ਼ਲ 12 ਪੈਸੇ ਪ੍ਰਤੀ ਲਿਟਰ ਘੱਟ ਕੇ 72.19 ਰੁਪਏ ਪ੍ਰਤੀ ਲਿਟਰ ਹੋ ਗਿਆ ਹੈ। ਮੁੰਬਈ ਵਿਚ ਵੀ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਕਮੀ ਦਰਜ ਕੀਤੀ ਗਈ ਹੈ।

ਅੱਜ ਮੁੰਬਈ ਵਿਚ ਪਟਰੌਲ ਦੀਆਂ ਕੀਮਤਾਂ ਵਿਚ 13 ਪੈਸੇ ਪ੍ਰਤੀ ਲਿਟਰ ਦੀ ਕਟੌਤੀ ਕੀਤੀ ਗਈ। ਇਸ ਤੋਂ ਬਾਅਦ ਇੱਥੇ ਪਟਰੌਲ ਦੀ ਕੀਮਤ 82.94 ਰੁਪਏ ਪ੍ਰਤੀ ਲਿਟਰ ਹੋ ਗਈ। ਤਾਂ ਉਥੇ ਹੀ ਡੀਜ਼ਲ ਦੀ ਕੀਮਤ 12 ਪੈਸੇ ਪ੍ਰਤੀ ਲਿਟਰ ਦੀ ਕਟੌਤੀ ਤੋਂ ਬਾਅਦ 75.64 ਰੁਪਏ ਪ੍ਰਤੀ ਲਿਟਰ ਹੋ ਗਈ। ਸੋਮਵਾਰ ਨੂੰ ਦਿੱਲ‍ੀ ਅਤੇ ਮੁੰਬਈ ਵਿਚ ਪਟਰੌਲ ਦੀਆਂ ਕੀਮਤਾਂ ਵਿਚ 17 ਪੈਸੇ ਪ੍ਰਤੀ ਲਿਟਰ ਦੀ ਕਮੀ ਦਰਜ ਕੀਤੀ ਗਈ ਸੀ। ਇਸ ਨਾਲ ਦਿੱਲ‍ੀ ਵਿਚ ਪਟਰੌਲ ਦੀ ਕੀਮਤ 77.56 ਰੁਪਏ ਪ੍ਰਤੀ ਲਿਟਰ ਹੋ ਗਈ ਸੀ।

ਨਾਲ ਹੀ ਦਿੱਲ‍ੀ ਵਿਚ ਸੋਮਵਾਰ ਨੂੰ ਡੀਜ਼ਲ ਦੀਆਂ ਕੀਮਤਾਂ 15 ਪੈਸੇ ਪ੍ਰਤੀ ਲਿਟਰ ਦੀ ਕਟੌਤੀ ਤੋਂ ਬਾਅਦ 72.31 ਰੁਪਏ ਪ੍ਰਤੀ ਲਿਟਰ ਹੋ ਗਈ ਸੀ। ਮੁੰਬਈ ਵਿਚ ਸੋਮਵਾਰ ਨੂੰ ਪਟਰੌਲ ਦੀ ਕੀਮਤ ਵਿਚ 17 ਪੈਸੇ ਪ੍ਰਤੀ ਲਿਟਰ ਦੀ ਕਟੌਤੀ ਹੋਈ ਸੀ। ਇਸ ਨਾਲ ਇਥੇ ਪਟਰੌਲ ਦੀ ਕੀਮਤ 83.07 ਰੁਪਏ ਪ੍ਰਤੀ ਲਿਟਰ ਹੋ ਗਈ ਸੀ। ਇਸ ਤੋਂ ਇਲਾਵਾ ਡੀਜ਼ਲ ਦੀ ਕੀਮਤ 16 ਪੈਸੇ ਪ੍ਰਤੀ ਲਿਟਰ ਦੀ ਕਟੌਤੀ  ਤੋਂ ਬਾਅਦ 75.76 ਰੁਪਏ ਪ੍ਰਤੀ ਲਿਟਰ ਹੋ ਗਈ ਸੀ।

ਤੁਹਾਨੂੰ ਦੱਸ ਦਈਏ ਕਿ 4 ਅਕ‍ਤੂਬਰ 'ਚ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਰਿਕਾਰਡ ਉੱਚ‍ ਪੱਧਰ 'ਤੇ ਜਾਣ ਤੋਂ ਬਾਅਦ ਸਰਕਾਰ ਨੇ ਤੇਲ ਦੀ ਮਹਿੰਗਾਈ ਨਾਲ ਲੋਕਾਂ ਨੂੰ ਰਾਹਤ ਦਿਵਾਉਣ ਲਈ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ 2.50 ਰੁਪਏ ਪ੍ਰਤੀ ਲਿਟਰ ਦੀ ਕਟੌਤੀ ਦਾ ਐਲਾਨ ਕੀਤਾ ਸੀ। ਸਰਕਾਰ ਨੇ ਤੇਲ ਉਤੇ ਐਕ‍ਸਾਈਜ਼ ਡਿਊਟੀ ਵਿਚ 1.50 ਰੁਪਏ ਪ੍ਰਤੀ ਲਿਟਰ ਦੀ ਕਟੌਤੀ ਕੀਤੀ ਸੀ, ਜਦੋਂ ਕਿ ਇਕ ਰੁਪਏ ਪ੍ਰਤੀ ਲਿਟਰ ਦੀ ਕਟੌਤੀ ਦਾ ਬੋਝ ਤੇਲ ਕੰਪਨੀਆਂ ਨੂੰ ਚੁੱਕਣ ਨੂੰ ਕਿਹਾ ਸੀ।