ਜਾਣੋ ਪਟਰੌਲ - ਡੀਜ਼ਲ ਦੀਆਂ ਘਟੀਆਂ ਕੀਮਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਤੇਲ ਦੀਆਂ ਕੀਮਤਾਂ ਵਿਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਵੀਰਵਾਰ ਤੋਂ ਬਾਅਦ ਸ਼ੁੱਕਰਵਾਰ ਨੂੰ ਵੀ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਮਾਮੂਲੀ ਗਿਰਾਵਟ ਆਈ ...

Petrol-Diesel

ਨਵੀਂ ਦਿੱਲੀ (ਭਾਸ਼ਾ):- ਤੇਲ ਦੀਆਂ ਕੀਮਤਾਂ ਵਿਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਵੀਰਵਾਰ ਤੋਂ ਬਾਅਦ ਸ਼ੁੱਕਰਵਾਰ ਨੂੰ ਵੀ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਮਾਮੂਲੀ ਗਿਰਾਵਟ ਆਈ ਹੈ। ਦਿੱਲੀ ਵਿਚ ਪਟਰੌਲ ਅਤੇ ਡੀਜ਼ਲ ਦੇ ਮੁੱਲ ਵਿਚ 15 ਪੈਸੇ ਦੀ ਕਟੌਤੀ ਕੀਤੀ ਗਈ ਹੈ, ਉਥੇ ਹੀ ਮੁੰਬਈ ਵਿਚ ਪਟਰੌਲ ਦੇ ਰੇਟ ਵਿਚ 15 ਪੈਸੇ ਅਤੇ ਡੀਜ਼ਲ ਵਿਚ 16 ਪੈਸੇ ਦੀ ਕਟੌਤੀ ਕੀਤੀ ਗਈ ਹੈ। ਜਿੱਥੇ ਦਿੱਲੀ ਵਿਚ ਹੁਣ ਪਟਰੌਲ 78.06 ਪ੍ਰਤੀ ਲੀਟਰ ਹੋ ਗਿਆ ਹੈ, ਉਥੇ ਹੀ ਮੁੰਬਈ ਵਿਚ ਪਟਰੌਲ 83.57 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।

ਡੀਜ਼ਲ ਦੀ ਗੱਲ ਕਰੀਏ ਤਾਂ ਦਿੱਲੀ ਵਿਚ ਡੀਜ਼ਲ 72.74 ਰੁਪਏ ਪ੍ਰਤੀ ਲੀਟਰ ਹੈ। ਜਦੋਂ ਕਿ ਮੁੰਬਈ ਵਿਚ ਡੀਜ਼ਲ ਦਾ ਰੇਟ 76.22 ਰੁਪਏ ਪ੍ਰਤੀ ਲੀਟਰ ਹੈ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਦੁਆਰਾ ਸ਼ੁਲਕ ਘਟਾਏ ਜਾਣ ਤੋਂ ਬਾਅਦ ਸ਼ੁੱਕਰਵਾਰ ਨੂੰ ਲਗਾਤਾਰ 21ਵੇਂ ਦਿਨ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਕਟੌਤੀ ਹੋਈ ਹੈ। ਹਾਲਾਂਕਿ ਇਸ ਕਟੌਤੀ ਨਾਲ ਆਮ ਜਨਤਾ ਨੂੰ ਜ਼ਿਆਦਾ ਫਰਕ ਨਹੀਂ ਪਿਆ ਹੈ। ਰਾਜਧਾਨੀ ਦਿੱਲੀ ਹੋਵੇ ਜਾਂ ਫਿਰ ਮੁੰਬਈ ਦੋਨੋਂ ਹੀ ਜਗ੍ਹਾ ਪਟਰੌਲ ਅਤੇ ਡੀਜ਼ਲ ਦੇ ਮੁੱਲ 70 ਰੁਪਏ ਦੇ ਪਾਰ ਹੀ ਹੈ।

ਜ਼ਿਕਰਯੋਗ ਹੈ ਕਿ ਚਾਰ ਅਕਤੂਬਰ ਨੂੰ ਦਿੱਲੀ ਵਿਚ ਪਟਰੌਲ 84 ਰੁਪਏ ਲੀਟਰ ਅਤੇ ਮੁੰਬਈ ਵਿਚ 91.34 ਰੁਪਏ ਲੀਟਰ ਪਹੁੰਚ ਗਿਆ ਸੀ। ਉਸ ਦਿਨ ਡੀਜ਼ਲ ਦਿੱਲੀ ਵਿਚ 75.45 ਰੁਪਏ ਲੀਟਰ ਅਤੇ ਮੁੰਬਈ ਵਿਚ 80.10 ਰੁਪਏ ਲੀਟਰ ਸੀ। ਇਸ ਤੋਂ ਪਹਿਲਾਂ ਇਨ੍ਹਾਂ ਦੋਨਾਂ ਈਂਧਨਾਂ ਦੇ ਮੁੱਲ ਵਿਚ 16 ਅਗਸਤ ਤੋਂ ਲਗਾਤਾਰ ਵੱਧਦੇ ਆ ਰਹੇ ਸਨ। ਅੰਕੜਿਆਂ ਦੇ ਅਨੁਸਾਰ 16 ਅਗਸਤ ਤੋਂ ਚਾਰ ਅਕਤੂਬਰ ਦੇ ਦੌਰਾਨ ਪਟਰੌਲ 6.86 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 6.73 ਰੁਪਏ ਲੀਟਰ ਮਹਿੰਗਾ ਹੋਇਆ ਸੀ।

ਪਟਰੌਲ ਅਤੇ ਡੀਜ਼ਲ ਦੇ ਮੁੱਲ ਵਿਚ ਤੇਜੀ ਨਾਲ ਗਾਹਕਾਂ ਨੂੰ ਰਾਹਤ ਦੇਣ ਲਈ ਸਰਕਾਰ ਨੇ ਦੋਨਾਂ ਬਾਲਣ ਉੱਤੇ ਆਬਕਾਰੀ ਡਿਊਟੀ ਵਿਚ 1.50 ਰੁਪਏ ਲਿਟਰ ਦੀ ਕਟੌਤੀ ਕੀਤੀ ਸੀ। ਸਰਕਾਰੀ ਤੇਲ ਕੰਪਨੀਆਂ ਤੋਂ ਬਾਲਣ 'ਤੇ ਇਕ ਰੁਪਏ ਦੀ ਸਬਸਿਡੀ ਦੇਣ ਨੂੰ ਕਿਹਾ ਸੀ। ਪੰਜ ਅਕਤੂਬਰ ਨੂੰ ਪਟਰੌਲ ਦਾ ਭਾਵ ਦਿੱਲੀ ਵਿਚ 81.50 ਰੁਪਏ ਲੀਟਰ ਅਤੇ ਡੀਜ਼ਲ 72.95 ਰੁਪਏ ਲੀਟਰ 'ਤੇ ਆ ਗਿਆ। ਹਾਲਾਂਕਿ ਬਾਅਦ ਵਿਚ ਇਸ ਵਿਚ ਫਿਰ ਤੋਂ ਤੇਜੀ ਆਉਣ ਲੱਗੀ ਸੀ

ਅਤੇ 17 ਅਕਤੂਬਰ ਨੂੰ ਦਿੱਲੀ ਵਿਚ ਪਟਰੌਲ ਵਧ ਕੇ 82.83 ਰੁਪਏ ਅਤੇ ਡੀਜ਼ਲ 75.69 ਰੁਪਏ ਲੀਟਰ 'ਤੇ ਪਹੁੰਚ ਗਿਆ। 18 ਅਕਤੂਬਰ ਤੋਂ ਇਸ ਦੇ ਮੁੱਲ ਘੱਟ ਹੋ ਰਹੇ ਹਨ। ਇਸ ਦਾ ਕਾਰਨ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੇ ਮੁੱਲ ਵਿਚ ਨਰਮੀ ਅਤੇ ਐਕਸਚੇਂਜ ਦੀ ਦਰ ਵਧੀ ਹੈ। ਉਦਯੋਗ ਸੂਤਰਾਂ ਦਾ ਕਹਿਣਾ ਹੈ ਕਿ ਅਗਲੇ ਕੁੱਝ ਦਿਨਾਂ ਵਿਚ ਪਟਰੌਲ ਅਤੇ ਡੀਜ਼ਲ ਵਿਚ ਹੋਰ ਨਰਮਾਈ ਆਉਣ ਦੀ ਉਮੀਦ ਹੈ।