ਸੋਨੇ ਤੇ ਚਾਂਦੀ ਦਾ ਫਿਰ ਵਧਿਆ ਭਾਅ, ਜਾਣੋ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਕੌਮਾਂਤਰੀ ਪੱਧਰ 'ਤੇ ਦੋਵਾਂ ਕੀਮਤੀ ਧਾਤੂਆਂ 'ਚ ਰਹੀ ਤੇਜ਼ੀ ਦੇ ਬਲ 'ਤੇ ਦਿੱਲੀ ਸਰਾਫਾ ਬਾਜ਼ਾਰ 'ਚ...

Gold Rate

ਨਵੀਂ ਦਿੱਲੀ: ਕੌਮਾਂਤਰੀ ਪੱਧਰ 'ਤੇ ਦੋਵਾਂ ਕੀਮਤੀ ਧਾਤੂਆਂ 'ਚ ਰਹੀ ਤੇਜ਼ੀ ਦੇ ਬਲ 'ਤੇ ਦਿੱਲੀ ਸਰਾਫਾ ਬਾਜ਼ਾਰ 'ਚ ਬੁੱਧਵਾਰ ਨੂੰ ਸੋਨਾ 110 ਰੁਪਏ ਚਮਕ ਕੇ 39,430 ਰੁਪਏ ਪ੍ਰਤੀ ਦਸ ਗ੍ਰਾਮ ਅਤੇ ਚਾਂਦੀ 300 ਰੁਪਏ ਦਾ ਵਾਧਾ ਲੈ ਕੇ 45,900 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਕੌਮਾਂਤਰੀ ਬਾਜ਼ਾਰ ਦੇ ਘੱਟ ਕੀਮਤ 'ਤੇ ਲਿਵਾਲੀ ਦਾ ਰੁਖ ਬਣਿਆ ਹੋਇਆ ਹੈ।

ਸੰਸਾਰਕ ਅਰਥਵਿਵਸਥਾ 'ਚ ਸੁਸਤੀ ਦੀ ਵਜ੍ਹਾ ਨਾਲ ਨਿਵੇਸ਼ਕ ਘੱਟ ਕੀਮਤ 'ਤੇ ਸੋਨੇ 'ਚ ਨਿਵੇਸ਼ ਕਰ ਰਹੇ ਹਨ। ਲੰਡਨ ਅਤੇ ਨਿਊਯਾਰਕ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਸੋਨਾ ਹਾਜ਼ਿਰ ਅੱਜ 5.65 ਡਾਲਰ ਚੜ੍ਹ ਕੇ 1,463.70 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਦਸੰਬਰ ਦਾ ਅਮਰੀਕਾ ਸੋਨਾ ਵਾਇਦਾ ਵੀ 5.60 ਡਾਲਰ ਦਾ ਵਾਧਾ ਲੈ ਕੇ 1,457.70 ਡਾਲਰ ਪ੍ਰਤੀ ਔਂਸ ਬੋਲਿਆ ਗਿਆ ਹੈ। ਚਾਂਦੀ ਹਾਜ਼ਿਰ 0.14 ਡਾਲਰ ਦੇ ਵਾਧੇ 'ਚ 16.93 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ।