ਐਕ‍ਸਪੋਰਟਰਜ਼ ਲਈ ਰਿਫ਼ੰਡ ਪੰਦਰਵਾੜਾ : ਜੀਐਸਟੀ ਰਿਫ਼ੰਡ 'ਚ ਨਾ ਕਰੋ ਇਹ ਗਲਤੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਸਰਕਾਰ ਨੇ ਇਕ ਵਾਰ ਫਿਰ ਐਕਸਪੋਰਟਰਜ਼ ਲਈ 16 ਜੂਨ ਤਕ ਰਿਫ਼ੰਡ ਪੰਦਰਵਾੜਾ ਚਲਾ ਰਹੀ ਹੈ। ਸਰਕਾਰ ਨੇ ਇਸ ਨੂੰ ਲੈ ਕੇ ...

GST

ਨਵੀਂ ਦਿੱਲੀ : ਸਰਕਾਰ ਨੇ ਇਕ ਵਾਰ ਫਿਰ ਐਕਸਪੋਰਟਰਜ਼ ਲਈ 16 ਜੂਨ ਤਕ ਰਿਫ਼ੰਡ ਪੰਦਰਵਾੜਾ ਚਲਾ ਰਹੀ ਹੈ। ਸਰਕਾਰ ਨੇ ਇਸ ਨੂੰ ਲੈ ਕੇ ਐਡਵਾਇਜ਼ਰੀ ਵੀ ਜਾਰੀ ਕੀਤੀ ਹੈ ਕਿ ਐਕਸਪੋਟਰਜ਼ ਰਿਫ਼ੰਡ ਨੂੰ ਲੈ ਕੇ ਇਹ ਗਲਤੀਆਂ ਨਾ ਕਰੋ। ਜੇਕਰ ਐਕਸਪੋਰਟਰਜ਼ ਨੇ ਸ਼ਿਪਿੰਗ ਬਿਲ ਜਾਂ ਕਸਟਮ ਡਿਪਾਰਟਮੈਂਟ ਦੇ ਨਾਲ ਰਿਕਾਰਡਸ ਦੀਆਂ ਗਲਤੀਆਂ ਕੀਤੀ ਹੈ ਤਾਂ ਉਨ੍ਹਾਂ ਨੂੰ ਤੁਰਤ ਆਈਸੀਈਜੀਏਟੀਈ (ICEGATE) ਦੀ ਵੈਬਸਾਈਟ 'ਤੇ ਜਾ ਕੇ ਚੈੱਕ ਕਰੋ ਅਤੇ ਠੀਕ ਕਰੋ।

ਆਈਜੀਐਸਟੀ ਰਿਫ਼ੰਡ ਲਈ ਆਈਸੀਈਜੀਏਟੀਈ (ICEGATE)  ਦੀ ਵੈਬਸਾਈਟ 'ਤੇ ਰਿਫ਼ੰਡ ਦਾ ਸਟੇਟਸ ਚੈਕ ਕਰ ਸਕਦੇ ਹਨ ਕਿ ਤੁਹਾਡਾ ਰਿਫ਼ੰਡ ਕਲੇਮ ਦਾ ਪ੍ਰੋਸੈਸ ਕਿਥੇ ਤਕ ਪਹੁੰਚਿਆ ਹੈ ਜਾਂ ਰੁਕਿਆ ਹੋਇਆ ਹੈ। ਜੇਕਰ ਕਿਸੇ ਗਲਤੀ ਨਾਲ ਕਿਤੇ ਰੁਕਿਆ ਹੋਇਆ ਹੈ ਤਾਂ ਉਸ ਕਸਟਮ ਡਿਪਾਰਟਮੈਂਟ ਵਿਚ ਗਲਤੀ ਨੂੰ ਸੁਧਾਰਣ ਕਿ ਲਈ ਜਾਓ ਤਾਕਿ ਰਿਫ਼ੰਡ ਪ੍ਰੋਸੈਸ ਜਲਦੀ ਹੋ ਸਕੇ।

ਸਰਕਾਰ ਦੇ ਜਾਰੀ ਸਰਕੂਲਰ ਦੇ ਮੁਤਾਬਕ 10 ਲੱਖ ਰੁਪਏ ਤੋਂ ਘੱਟ ਆਈਜੀਐਸਟੀ ਰਿਫ਼ੰਡ ਵਾਲੇ ਮਾਮਲੇ ਵਿਚ ਜਿਥੇ ਜੀਐਸਟੀਐਨ ਨੇ ਕਸਟਮ ਈਡੀਆਈ ਸਿਸਟਮ ਨੂੰ ਰਿਕਾਰਡ ਨਹੀਂ ਭੇਜੇ ਹਨ, ਉਥੇ ਜੀਐਸਟੀ ਰਿਫ਼ੰਡ ਨੂੰ ਛੇਤੀ ਕਰਾਉਣ ਲਈ ਪ੍ਰੋਸੈਸ ਨੂੰ ਆਸਾਨ ਕਰ ਦਿਤਾ ਹੈ। ਐਕਸਪੋਰਟਰਜ਼ ਨੂੰ ਸੈਲਫ਼ ਸਰਟਿਫ਼ਿਕੇਸ਼ਨ ਦੇ ਜ਼ਰੀਏ ਰਿਫ਼ੰਡ ਮਿਲ ਸਕਦਾ ਹੈ। www.ICEGATE.gov.in ਦੀ ਵੈਬਸਾਈਟ 'ਤੇ ਜਾ ਕੇ ਲਾਗ ਇਨ ਕਰੋ।

ਜੇਕਰ ਹੁਣੇ ਤਕ ਰਜਿਸਟਰ ਨਹੀਂ ਕੀਤਾ ਹੈ ਤਾਂ ਵੈਬਸਾਈਟ ਉਤੇ ਰਜਿਸਟ੍ਰੇਸ਼ਨ ਕਰਾਓ। ਤਾਕਿ ਤੁਹਾਨੂੰ ਸ਼ਿਪਿੰਗ ਬਿਲ ਦਾ ਸਟੇਟਸ ਪਤਾ ਚਲ ਸਕੇ। ਜੀਐਸਟੀ ਆਰਐਫ਼ਡੀ - 01A ਫ਼ਾਰਮ ਜੀਐਸਟੀ ਦੇ ਕਾਮਨ ਪੋਰਟਲ 'ਤੇ ਫ਼ਾਈਲ ਕਰੋ। ਇਸ ਦਾ ਪ੍ਰਿੰਟਆਉਟ ਲਵੋ ਅਤੇ ਜਿਉਰਿਡਿਕਸ਼ਨਲ ਟੈਕਸ ਆਫ਼ਸਰ ਦੇ ਕੋਲ ਸਪੋਰਟਿੰਗ ਡਾਕਿਊਮੈਂਟ  ਦੇ ਨਾਲ ਸਬਮਿਟ ਕਰੋ। ਰਿਫ਼ੰਡ ਕਲੇਮ ਇਕ ਹੀ ਟੈਕਸ ਅਥਾਰਿਟੀ ਦੇ ਕੋਲ ਜਮ੍ਹਾਂ ਕਰਵਾਉਣਾ ਹੈ। ਸੈਂਟਰ ਅਤੇ ਸਟੇਟ ਦੇ ਜੀਐਸਟੀ ਰਿਫ਼ੰਡ ਲਈ ਵੱਖ - ਵੱਖ ਰਿਫ਼ੰਡ ਕਲੇਮ ਨਹੀਂ ਫ਼ਾਈਲ ਕਰਨੇ ਹਨ।