ਗੌਤਮ ਅਡਾਨੀ ਦੇ ਹੱਥ ਵਿਚ ਆਈ ਮੁੰਬਈ ਏਅਰਪੋਰਟ ਦੀ ਕਮਾਨ, ਹਜ਼ਾਰਾਂ ਨੌਕਰੀਆਂ ਦੇਣ ਦਾ ਕੀਤਾ ਵਾਅਦਾ

ਏਜੰਸੀ

ਖ਼ਬਰਾਂ, ਵਪਾਰ

ਅਰਬਪਤੀ ਕਾਰੋਬਾਰੀ ਗੌਤਮ ਅਡਾਨੀ ਦੇ ਅਡਾਨੀ ਸਮੂਹ (Adani Group takes over Mumbai airport) ਨੇ ਮੁੰਬਈ ਇੰਟਰਨੈਸ਼ਨਲ ਏਅਰਪੋਰਟ ਲਿਮਟਡ ਦਾ ਮੈਨੇਜਮੈਂਟ ਸੰਭਾਲ ਲਿਆ ਹੈ

Adani Group Takes Over Management Control Of Mumbai International Airport

ਮੁੰਬਈ: ਅਰਬਪਤੀ ਕਾਰੋਬਾਰੀ ਗੌਤਮ ਅਡਾਨੀ ਦੇ ਅਡਾਨੀ ਸਮੂਹ (Adani Group takes over Mumbai airport) ਨੇ ਮੁੰਬਈ ਇੰਟਰਨੈਸ਼ਨਲ ਏਅਰਪੋਰਟ ਲਿਮਟਡ ਦਾ ਮੈਨੇਜਮੈਂਟ ਸੰਭਾਲ ਲਿਆ ਹੈ। ਅਡਾਨੀ ਗਰੁੱਪ ਨੇ ਏਅਰਪੋਰਟ ਦਾ ਟੇਕਓਵਰ ਪੂਰਾ ਕਰ ਲਿਆ ਹੈ। ਸਮੂਹ ਨੇ ਹੁਣ ਤੱਕ ਮੁੰਬਈ ਹਵਾਈ ਅੱਡੇ ਦਾ ਮੈਨੇਜਮੈਂਟ ਕਰ ਰਹੇ ਜੀਵੀਕੇ ਗਰੁੱਪ ਕੋਲੋਂ ਉਸ ਦੀ ਹਿੱਸੇਦਾਰੀ ਖਰੀਦੀ ਹੈ।

ਹੋਰ ਪੜ੍ਹੋ: ਹਿਮਾਚਲ ਪ੍ਰਦੇਸ਼ 'ਚ ਹੜ੍ਹ ਦਾ ਕਹਿਰ, ਦੋਸਤਾਂ ਨਾਲ ਘੁੰਮਣ ਗਏ ਪੰਜਾਬੀ ਸੂਫੀ ਗਾਇਕ ਮਨਮੀਤ ਸਿੰਘ ਦੀ ਮੌਤ

ਇਸ ਦੀ ਜਾਣਕਾਰੀ ਗੌਤਮ ਅਡਾਨੀ (Adani Group Chairman Gautam Adani) ਨੇ ਖੁਦ ਟਵੀਟ ਕਰਕੇ ਦਿੱਤੀ ਹੈ। ਮੁੰਬਈ ਏਅਰਪੋਰਟ ਚਲਾਉਣ ਵਾਲੀ ਕੰਪਨੀ ਵਿਚ ਅਡਾਨੀ ਗਰੁੱਪ ਦੀ ਕੰਪਨੀ ਦਾ 74% ਹਿੱਸਾ ਹੋਵੇਗਾ। ਬਚੀ ਹੋਈ 26% ਹਿੱਸੇਦਾਰੀ ਏਅਰਪੋਰਟ ਅਥਾਰਟੀ ਆਫ ਇੰਡੀਆ ਕੋਲ ਰਹੇਗੀ। ਇਸ ਤੋਂ ਬਾਅਦ ਅਡਾਨੀ ਏਅਰਪੋਰਟ ਹੋਲਡਿੰਗਸ ਲਿਮਟਡ (Adani Airport Holdings Ltd) ਦੇਸ਼ ਦੀ ਸਭ ਤੋਂ ਵੱਡੀ ਏਅਰਪੋਰਟ ਇੰਨਫਰਾਸਟਰਕਚਰ ਕੰਪਨੀ ਬਣ ਗਈ ਹੈ।

ਹੋਰ ਪੜ੍ਹੋ: ਅਸਮਾਨੀ ਬਿਜਲੀ ਡਿੱਗਣ ਕਾਰਨ ਸਕੇ ਭੈਣ-ਭਰਾ ਦੀ ਹੋਈ ਮੌਤ

ਇਸ ਕੰਪਨੀ ਦੇ ਤਹਿਤ ਦੇਸ਼ ਦੇ 8 ਏਅਰਪੋਰਟ ਆਉਣਗੇ। ਉੱਥੇ ਦੀ ਦੇਸ਼ ਦੇ 33 ਫੀਸਦ ਏਅਰ ਕਾਰਗੋ ਮਾਲ ਟ੍ਰੈਫਿਕ 'ਤੇ ਕੰਪਨੀ ਦਾ ਕਬਜ਼ਾ ਹੋਵੇਗਾ। ਦੱਸ ਦਈਏ ਕਿ ਮੁੰਬਈ ਹਵਾਈ ਅੱਡਾ (Mumbai International Airport) ਦੇਸ਼ ਦਾ ਦੂਜਾ ਸਭ ਤੋਂ ਵੱਧ ਚੱਲਣ ਵਾਲਾ ਹਵਾਈ ਅੱਡਾ ਹੈ। ਇੱਥੋਂ ਭਾਰਤ ਦੀ ਲਗਭਗ ਇਕ ਤਿਹਾਈ ਹਵਾਈ ਆਵਾਜਾਈ ਹੁੰਦੀ ਹੈ।

ਹੋਰ ਪੜ੍ਹੋ: ਮਿਸ ਇੰਡੀਆ ਦੀ ਫਾਈਨਲਿਸਟ ਦਾ ਨਹੀਂ ਲੱਗਿਆ ਮਾਡਲਿੰਗ ਵਿਚ ਦਿਲ, ਦਿੱਤਾ UPSC ਦਾ ਪੇਪਰ, ਬਣੀ IAS

ਗੌਤਮ ਅਡਾਨੀ ਨੇ ਟਵੀਟ ਕਰਕੇ ਕਿਹਾ, ‘ਵਰਲਡ ਕਲਾਸ ਮੁੰਬਈ ਇੰਟਰਨੈਸ਼ਨਲ ਏਅਰਪੋਰਟ ਦੇ ਮੈਨੇਜਮੈਂਟ ਦਾ ਟੇਕਓਵਰ ਕਰਕੇ ਸਾਨੂੰ ਖੁਸ਼ੀ ਹੈ। ਮੁੰਬਈ ਨੂੰ ਮਾਣ ਮਹਿਸੂਸ ਕਰਾਉਣਾ ਸਾਡਾ ਵਾਅਦਾ ਹੈ। ਅਡਾਨੀ ਸਮੂਹ ਵਪਾਰ, ਲਗਜ਼ਰੀ ਅਤੇ ਮਨੋਰੰਜਨ ਲਈ ਭਵਿੱਖ ਦਾ ਏਅਰਪੋਰਟ ਈਕੋਸਿਸਟਮ ਖੜਾ ਕਰੇਗਾ। ਅਸੀਂ ਹਜ਼ਾਰਾਂ ਸਥਾਨਕ ਲੋਕਾਂ ਨੂੰ ਨਵਾਂ ਰੁਜ਼ਗਾਰ ਦੇਵਾਂਗੇ’।

ਹੋਰ ਪੜ੍ਹੋ: ਭਾਰਤੀ ਮੂਲ ਦੇ ਜਸਟਿਨ ਨਰਾਇਣ ਬਣੇ MasterChef Australia ਸੀਜ਼ਨ 13 ਦੇ ਜੇਤੂ

ਅਡਾਨੀ ਸਮੂਹ ਦੇਸ਼ ਦਾ ਸਭ ਤੋਂ ਵੱਡਾ ਏਅਰਪੋਰਟ ਓਪਰੇਟਰ ਬਣ ਗਿਆ ਹੈ। ਹੁਣ ਸਮੂਹ ਕੋਲ ਦੇਸ਼ ਦੇ 7 ਹਵਾਈ ਅੱਡਿਆਂ ਦੀ ਕਮਾਨ ਹੈ। ਅਡਾਨੀ ਕੋਲ ਮੁੰਬਈ ਹਵਾਈ ਅੱਡੇ ਤੋਂ ਇਲਾਵਾ 6 ਹੋਰ ਵੱਡੇ ਹਵਾਈ ਅੱਡੇ ਹਨ, ਜਿਨ੍ਹਾਂ ਵਿਚ ਅਹਿਮਦਾਬਾਦ, ਲਖਨਊ, ਜੈਪੁਰ, ਮੰਗਲੁਰੂ, ਗੁਵਾਹਟੀ ਅਤੇ ਤਿਰੂਵਨੰਤਪੁਰਮ ਹਵਾਈ ਅੱਡੇ ਸ਼ਾਮਲ ਹਨ।