Wholesale inflation: ਖ਼ੁਰਾਕੀ ਵਸਤਾਂ ਦੀਆਂ ਕੀਮਤਾਂ ਵਧਣ ਕਾਰਨ 8 ਮਹੀਨਿਆਂ ਦੇ ਸੱਭ ਤੋਂ ਉਚੇ ਪੱਧਰ ’ਤੇ ਥੋਕ ਮਹਿੰਗਾਈ ਦਰ
ਥੋਕ ਮਹਿੰਗਾਈ (ਡਬਲਿਊਪੀਆਈ) ਨਵੰਬਰ ’ਚ 0.26 ਫ਼ੀ ਸਦੀ ’ਤੇ ਅੱਠ ਮਹੀਨਿਆਂ ਦੇ ਸੱਭ ਤੋਂ ਉਚੇ ਪੱਧਰ ’ਤੇ ਪਹੁੰਚ ਗਈ ਹੈ।
Wholesale inflation : ਥੋਕ ਮਹਿੰਗਾਈ (ਡਬਲਿਊਪੀਆਈ) ਨਵੰਬਰ ’ਚ 0.26 ਫ਼ੀ ਸਦੀ ’ਤੇ ਅੱਠ ਮਹੀਨਿਆਂ ਦੇ ਸੱਭ ਤੋਂ ਉਚੇ ਪੱਧਰ ’ਤੇ ਪਹੁੰਚ ਗਈ ਹੈ। ਇਸ ਸਾਲ ਅਪ੍ਰੈਲ ਤੋਂ ਡਬਲਿਊਪੀਆਈ ਮਹਿੰਗਾਈ ਦਰ ਨਕਾਰਾਤਮਕ ਸੀ। ਅਕਤੂਬਰ ’ਚ ਥੋਕ ਮਹਿੰਗਾਈ ਦਰ -0.52 ਫ਼ੀ ਸਦੀ ਸੀ।
ਕੇਂਦਰੀ ਵਣਜ ਤੇ ਉਦਯੋਗ ਮੰਤਰਾਲੇ ਨੇ ਕਿਹਾ, ‘ਨਵੰਬਰ 2023 ਵਿਚ ਮਹਿੰਗਾਈ ਦੀ ਸਕਾਰਾਤਮਕ ਦਰ ਮੁੱਖ ਤੌਰ ’ਤੇ ਖ਼ੁਰਾਕੀ ਵਸਤਾਂ, ਖਣਿਜਾਂ, ਮਸ਼ੀਨਰੀ ਤੇ ਉਪਕਰਣਾਂ, ਕੰਪਿਊਟਰਾਂ, ਇਲੈਕਟਰੋਨਿਕਸ ਅਤੇ ਆਪਟੀਕਲ ਉਤਪਾਦਾਂ, ਮੋਟਰ ਵਾਹਨਾਂ, ਹੋਰ ਆਵਾਜਾਈ ਉਪਕਰਣਾਂ ਦੀਆਂ ਕੀਮਤਾਂ ਵਿਚ ਵਾਧੇ ਕਾਰਨ ਹੋਵੇਗੀ।
ਖ਼ੁਰਾਕੀ ਮਹਿੰਗਾਈ ਦੀ ਗੱਲ ਕਰੀਏ ਤਾਂ ਖ਼ੁਰਾਕੀ ਮਹਿੰਗਾਈ ਨਵੰਬਰ ’ਚ ਵਧ ਕੇ 8.18 ਫ਼ੀ ਸਦੀ ਹੋ ਗਈ, ਜੋ ਅਕਤੂਬਰ ’ਚ 2.53 ਫ਼ੀ ਸਦੀ ਸੀ। ਇਸ ਦੇ ਨਾਲ ਹੀ ਪਿਆਜ਼ ਦੀ ਮਹਿੰਗਾਈ ਦਰ ਵਧ ਕੇ 101.24 ਫ਼ੀ ਸਦੀ ਹੋ ਗਈ ਜੋ ਪਿਛਲੇ ਮਹੀਨੇ 62.60 ਫ਼ੀ ਸਦੀ ਸੀ।
ਨਵੰਬਰ ਮਹੀਨੇ ’ਚ ਸਬਜ਼ੀਆਂ ਦੀ ਮਹਿੰਗਾਈ ਦਰ 10.44 ਫ਼ੀ ਸਦੀ ਸੀ ਜਦੋਂ ਕਿ ਅਕਤੂਬਰ ’ਚ ਇਹ -21.04 ਫ਼ੀ ਸਦੀ ਸੀ। ਜਦੋਂ ਕਿ ਝੋਨੇ ਅਤੇ ਫਲਾਂ ਦੀ ਮਹਿੰਗਾਈ ਦਰ ਕ੍ਰਮਵਾਰ 10.44 ਫ਼ੀ ਸਦੀ ਅਤੇ 8.37 ਫ਼ੀ ਸਦੀ ਰਹੀ। ਆਲੂ ਦੀ ਮਹਿੰਗਾਈ ਦਰ ਨਵੰਬਰ ’ਚ (-) 27.22 ਫ਼ੀ ਸਦੀ ਘੱਟ ਸੀ।
ਨਵੰਬਰ ਮਹੀਨੇ ਦੌਰਾਨ ਨਿਰਮਿਤ ਉਤਪਾਦਾਂ ਦੀ ਮਹਿੰਗਾਈ ਦਰ -0.64 ਫ਼ੀ ਸਦੀ, ਈਂਧਣ ਅਤੇ ਬਿਜਲੀ ਖੇਤਰ ਦੀ ਮਹਿੰਗਾਈ ਦਰ -4.61 ਫ਼ੀ ਸਦੀ ਅਤੇ ਗ਼ੈਰ ਖ਼ੁਰਾਕੀ ਵਸਤਾਂ ਦੀ ਮਹਿੰਗਾਈ ਦਰ -3.20 ਫ਼ੀ ਸਦੀ ਰਹੀ।
(For more news apart from 'Bad parenting fee' at Georgia restaurant, stay tuned to Rozana Spokesman)