ਮਨੀਸ਼ ਤਿਵਾੜੀ ਨੇ ਪੀ.ਐੱਮ ਮੋਦੀ 'ਤੇ ਸਾਧੇ ਨਿਸ਼ਾਨੇ

ਏਜੰਸੀ

ਖ਼ਬਰਾਂ, ਵਪਾਰ

ਉਹਨਾਂ ਕਿਹਾ ਕਿ ਹੁਣ ਉਹ ਹਰਿਆਣਾ ਦੇ ਹੱਕ ਵਿੱਚ ਬਿਆਨ ਦੇ ਰਹੇ ਹਨ ਅਤੇ ਜਦੋਂ ਪੰਜਾਬ ਵਿੱਚ ਚੋਣਾਂ ਹੋਣਗੀਆਂ ਤਾਂ ਪੀਐੱਮ ਪੰਜਾਬ ਦੇ ਹੱਕ ਵਿਚ ਬੋਲਣ ਲੱਗ ਪੈਣਗੇ।

Manish Tewari and PM Modi  

ਪੀ.ਐੱਮ ਮੋਦੀ ਦੇ ਹਰ ਸੂਬੇ 'ਚ ਬਦਲਦੇ ਹਨ ਬਿਆਨ: ਮਨੀਸ਼ ਤਿਵਾੜੀਦੇਸ਼ ਦੀ ਵਿਗੜੀ ਅਰਥਵਿਵਸਥਾ ਨੂੰ ਲੈ ਕੇ ਕਾਂਗਰਸ ਨੇ ਕੇਂਦਰ ਦੀ ਮੋਦੀ ਸਰਕਾਰ 'ਤੇ ਵੱਡਾ ਨਿਸ਼ਾਨਾ ਸਾਧਿਆ ਹੈ ਦਿੱਲੀ ਦੇ ਕਾਂਗਰਸ ਮੁੱਖ ਦਫ਼ਤਰ 'ਚ ਪਾਰਟੀ ਬੁਲਾਰਾ ਮਨੀਸ਼ ਤਿਵਾੜੀ ਨੇ ਪ੍ਰੈਸ ਕਾਂਨਫੰਰਸ ਨਾਲ ਗੱਲ-ਬਾਤ ਕੀਤੀ।

ਜਿਸ ਦੌਰਾਨ ਮਨੀਸ ਤਿਵਾੜੀ ਨੇ ਪੱਤਰਕਾਰਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਰਿਆਣਾ ਵਿੱਚ ਪਾਣੀਆਂ ਨੂੰ ਲੈ ਕੇ ਦਿੱਤੇ ਗਏ ਬਿਆਨ ਬਾਰੇ ਪੁੱਛਿਆ ਤਾਂ ਮਨੀਸ਼ ਤਿਵਾੜੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਜ਼ਮੀਨੀ ਪੱਧਰ 'ਤੇ ਹਾਲਾਤਾਂ ਦਾ ਜਾਇਜ਼ਾ ਲੈ ਕੇ ਬਿਆਨ ਦੇਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਹੁਣ ਉਹ ਹਰਿਆਣਾ ਦੇ ਹੱਕ ਵਿੱਚ ਬਿਆਨ ਦੇ ਰਹੇ ਹਨ ਅਤੇ ਜਦੋਂ ਪੰਜਾਬ ਵਿੱਚ ਚੋਣਾਂ ਹੋਣਗੀਆਂ ਤਾਂ ਪੀਐੱਮ ਪੰਜਾਬ ਦੇ ਹੱਕ ਵਿਚ ਬੋਲਣ ਲੱਗ ਪੈਣਗੇ।

ਲੋਕਾਂ ਵੱਲੋਂ ਖਰੀਦਦਾਰੀ ਕੀਤੀ ਜਾਂਦੀ ਹੈ। ਜਦੋਂ ਲੋਕ ਖਰੀਦਦਾਰੀ ਕਰਦੇ ਹਨ ਤਾਂ ਕੰਪਨੀਆਂ ਕੋਲ ਪੈਸੇ ਜਾਂਦੇ ਹਨ। ਕੰਪਨੀਆਂ ਇਸ ਪੈਸੇ ਦਾ ਇਸਤੇਮਾਲ ਅਪਣਾ ਕੰਮ ਹੋਰ ਵਧਾਉਣ ਲਈ ਕਰਦੀਆਂ ਹਨ। ਬਹੁਤ ਸਾਰੇ ਕਰਮਚਾਰੀਆਂ ਨੂੰ ਅਪਣੀ ਨੌਕਰੀ ਤੋਂ ਹੱਥ ਧੋਣੇ ਪਏ ਸਨ। ਇਸ ਨਾਲ ਲੋਕਾਂ ਦੀ ਅਰਥ ਵਿਵਸਥਾ ਤੇ ਵੀ ਡੂੰਘੀ ਸੱਟ ਵੱਜੀ ਸੀ। ਇਸ ਤੋਂ ਇਲਾਵਾ ਸਰਕਾਰ ਲੋਕਾਂ ਕੋਲੋਂ ਟੈਕਸ ਵਸੂਲ ਕਰਦੀ ਹੈ। ਇਸ ਨਾਲ ਨਿਵੇਸ਼ ਕੀਤਾ ਜਾਂਦਾ ਹੈ।

ਅਰਥ ਵਿਵਸਥਾ ਦੀ ਹਾਲਤ ਮੰਦੀ ਪੈਣ ਕਾਰਨ ਬਹੁਤ ਸਾਰੇ ਲੋਕਾਂ ਦੀਆਂ ਨੌਕਰੀਆਂ ਗਈਆਂ ਹਨ। ਇਸ ਨਾਲ ਉਹਨਾਂ ਨੂੰ ਵੱਡਾ ਨੁਕਸਾਨ ਝੱਲਣਾ ਪਿਆ ਹੈ। ਅਰਥ ਵਿਵਸਥਾ ਵਧਾਉਣ ਦਾ ਵਿਚਾਰ ਹੈ ਇਹ ਹੋਰ ਵੀ ਡੂੰਘਾ ਹੁੰਦਾ ਜਾ ਰਿਹਾ ਹੈ। ਦੱਸ ਦੇਈਏ ਕਿ ਹਰਿਆਣਾ ਨੂੰ ਪਾਣੀ ਦਿੱਤੇ ਜਾਣ 'ਤੇ ਮੀਸ਼ ਤਿਵਾੜੀ ਨੇ ਕਿਹਾ ਕਿ ਮੋਦੀ ਸਾਸ਼ਨ 'ਚ ਕਿਸਨਾਂ ਦੀ ਸਥਿਤੀ ਠੀਕ ਉਸ ਤਰ੍ਹਾਂ ਹੀ ਹੈ ਜਿਵੇਂ ਬ੍ਰਿਟਿਸ਼ ਸਾਸ਼ਨ ਦੇ ਅਧੀਨ ਸੀ। ਸਰਕਾਰ ਕਿਸਾਨਾਂ ਪ੍ਰਤੀ ਅਵੇਸਲੀ ਹੋਈ ਪਈ ਹੈ ਅਤੇ ਮੀਡੀਆ ਨੇ ਚੁੱਪ ਵੱਟੀ ਹੋਈ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।