ਰੇਲਵੇ ਨੇ 267 ਟ੍ਰੇਨਾਂ ਦੇ ਸਮੇਂ 'ਚ ਕੀਤਾ ਬਦਲਾਅ, ਰੇਲ ਯਾਤਰਾ ਕਰਨ ਤੋਂ ਪਹਿਲਾਂ ਤੁਸੀ ਜਾਣ ਲਵੋਂ
ਰੇਲਵੇ ਨੇ ਨਵੀਂ ਸਮਾਂ ਸਾਰਣੀ ਵਿਚ ਕਈ ਟ੍ਰੇਨਾਂ ਦੇ ਸਮੇਂ ਵਿਚ ਤਬਦੀਲੀ ਕਰ ਦਿੱਤੀ ਹੈ। ਜੇਕਰ ਤੁਸੀ ਕਿਤੇ ਜਾਣ ਦੀ ਤਿਆਰੀ ਕਰ ਰਹੇ ਹੋ ਤਾਂ ਉਸ ਤੋਂ..
ਨਵੀਂ ਦਿੱਲੀ : ਰੇਲਵੇ ਨੇ ਨਵੀਂ ਸਮਾਂ ਸਾਰਣੀ ਵਿਚ ਕਈ ਟ੍ਰੇਨਾਂ ਦੇ ਸਮੇਂ ਵਿਚ ਤਬਦੀਲੀ ਕਰ ਦਿੱਤੀ ਹੈ। ਜੇਕਰ ਤੁਸੀ ਕਿਤੇ ਜਾਣ ਦੀ ਤਿਆਰੀ ਕਰ ਰਹੇ ਹੋ ਤਾਂ ਉਸ ਤੋਂ ਪਹਿਲਾਂ ਰੇਲਵੇ ਦੀ ਨਵੀਂ ਸਮਾਂ ਸਾਰਣੀ ਚੰਗੀ ਤਰ੍ਹਾਂ ਦੇਖ ਕੇ ਯੋਜਨਾ ਬਣਾਓ ਨਹੀਂ ਤਾਂ ਪ੍ਰੇਸ਼ਾਨੀ ਹੋ ਸਕਦੀ ਹੈ। ਸੋਮਵਾਰ ਨੂੰ ਫਿਰੋਜ਼ਪੁਰ ਤੋਂ ਧੰਨਬਾਦ ਜਾਣ ਵਾਲੀ ਧੰਨਬਾਦ ਐਕਸਪ੍ਰੈਸ ਟ੍ਰੇਨ ਸ਼ਾਮ 6.25 ਦੀ ਬਜਾਏ ਸ਼ਾਮ ਨੂੰ 4.15 ਵਜੇ ਰਵਾਨਾ ਕੀਤੀ ਗਈ। ਇਸ ਕਾਰਨ ਕਰੀਬ 50 ਯਾਤਰੀਆਂ ਦੀ ਟ੍ਰੇਨ ਛੁੱਟ ਗਈ।
ਯਾਤਰੀਆਂ ਨੇ ਇਸਦੀ ਸ਼ਿਕਾਇਤ ਰੇਲ ਅਧਿਕਾਰੀਆਂ ਨੂੰ ਕੀਤੀ ਅਤੇ ਟਿਕਟ ਬੂਕਿੰਗ 'ਤੇ ਕਲਰਕਾਂ ਨਾਲ ਬਹਿਸਬਾਜ਼ੀ ਤੱਕ ਹੋ ਗਈ। ਰੇਲ ਡਿਵੀਜਨ ਫਿਰੋਜ਼ਪੁਰ ਦੇ ਅਧਿਕਾਰੀਆਂ ਨੇ ਧੰਨਬਾਦ ਐਕਸਪ੍ਰੈਸ ਟ੍ਰੇਨ ਨੂੰ ਪੁਰਾਣੇ ਸਮੇਂ 6.25 ਤੇ ਰਵਾਨਾ ਕੀਤਾ। ਇਕ ਜੁਲਾਈ ਤੋਂ ਰੇਲਵੇ ਨੇ ਨਵੀਂ ਸਮਾਂ ਸਾਰਣੀ ਜਾਰੀ ਕੀਤੀ ਹੈ। ਇਸ ਵਿਚ ਕਈ ਟਰੇਨਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ।
ਇਸਦੇ ਇਲਾਵਾ ਕੁਝ ਕੁ ਟ੍ਰੇਨਾਂ ਨੂੰ ਸਥਾਈ ਕਰ ਦਿੱਤਾ ਹੈ ਅਤੇ ਕਈ ਟ੍ਰੇਨਾਂ ਜੋ ਰੇਗੂਲਰ ਚੱਲਦੀਆਂ ਸੀ, ਉਨ੍ਹਾਂ ਨੂੰ ਹਫ਼ਤੇ ਵਿਚ ਦੋ ਦਿਨ ਤੱਕ ਕਰ ਦਿੱਤਾ ਗਿਆ ਹੈ। ਯਾਤਰੀਆਂ ਨੇ ਦੱਸਿਆ ਕਿ ਰੇਲਵੇ ਨੇ ਨਵੀਂ ਸਮਾਂ ਸਾਰਣੀ ਜਾਰੀ ਕਰਨ ਤੋਂ ਬਾਅਦ ਆਪਣੀ ਵੈਬਸਾਈਟ 'ਤੇ ਅਪਲੋਡ ਨਹੀਂ ਕੀਤੀ। ਉਤਰ ਰੇਲਵੇ ਨੇ 267 ਟ੍ਰੇਨਾਂ ਦਾ ਸਮਾਂ ਬਦਲ ਦਿੱਤਾ ਹੈ। ਰੇਲਵੇ ਨੇ ਨਵੀਂ ਦਿੱਲੀ - ਚੰਡੀਗੜ੍ਹ ਅਤੇ ਨਵੀਂ ਦਿੱਲੀ - ਲਖਨਊ ਦੇ ਵਿਚ ਦੋ ਨਵੀਂ ਤੇਜਸ ਐਕਸਪ੍ਰੇਸ ਦੀ ਸ਼ੁਰੁਆਤ ਕੀਤੀ ਹੈ।