Stock Market News: ਮੂਧੇ-ਮੂੰਹ ਡਿੱਗੇ ਕਈ ਕੰਪਨੀਆਂ ਦੇ ਸ਼ੇਅਰ ਤਾਂ LIC ਨੇ ਖੇਡਿਆ ਦਾਅ

ਏਜੰਸੀ

ਖ਼ਬਰਾਂ, ਵਪਾਰ

'ਵੱਡੀਆਂ ਕੰਪਨੀਆਂ ਦੇ ਸ਼ੇਅਰਾਂ ਵਿਚ ਐਲਆਈਸੀ ਦੀ ਵੱਡੀ ਹਿੱਸੇਦਾਰੀ ਹੈ'

File Photo

Stock Market News: ਆਮ ਤੌਰ ‘ਤੇ ਮੰਨਿਆ ਜਾਂਦਾ ਹੈ ਕਿ ਜਦੋਂ ਕੋਈ ਸੰਸਥਾਗਤ ਨਿਵੇਸ਼ਕ ਜਾਂ ਫੰਡ ਹਾਊਸ ਕਿਸੇ ਕੰਪਨੀ ਵਿਚ ਆਪਣੀ ਹਿੱਸੇਦਾਰੀ ਵਧਾਉਂਦਾ ਹੈ, ਤਾਂ ਉਹ ਭਵਿੱਖ ਵਿਚ ਬਿਹਤਰ ਰਿਟਰਨ ਪ੍ਰਾਪਤ ਕਰਨ ਦੀ ਉਮੀਦ ਕਰਦਾ ਹੈ। ਅਜਿਹੇ ‘ਚ ਪ੍ਰਚੂਨ ਨਿਵੇਸ਼ਕ ਵੀ ਇਨ੍ਹਾਂ ਸ਼ੇਅਰਾਂ ਵੱਲ ਆਕਰਸ਼ਿਤ ਹੁੰਦੇ ਹਨ।

ਭਾਰਤੀ ਜੀਵਨ ਬੀਮਾ ਨਿਗਮ (Life Insurance Corporation of India) ਦੇਸ਼ ਦੇ ਸਟਾਕ ਮਾਰਕੀਟ ਵਿਚ ਇੱਕ ਵੱਡਾ ਸੰਸਥਾਗਤ ਨਿਵੇਸ਼ਕ ਹੈ। ਵੱਡੀਆਂ ਕੰਪਨੀਆਂ ਦੇ ਸ਼ੇਅਰਾਂ ਵਿਚ ਐਲਆਈਸੀ ਦੀ ਵੱਡੀ ਹਿੱਸੇਦਾਰੀ ਹੈ। ਪ੍ਰਾਈਮ ਇਨਫੋਬੇਸ ਦੇ ਅੰਕੜਿਆਂ ਦੇ ਅਨੁਸਾਰ, LIC ਕੋਲ 274 ਕੰਪਨੀਆਂ ਵਿਚ 1% ਤੋਂ ਵੱਧ ਇਕਵਿਟੀ ਹਿੱਸੇਦਾਰੀ ਹੈ। LIC ਨੇ ਸਤੰਬਰ ‘ਚ ਖਤਮ ਹੋਈ ਤਿਮਾਹੀ ‘ਚ QoQ ਆਧਾਰ ‘ਤੇ ਇਨ੍ਹਾਂ 10 ਕੰਪਨੀਆਂ ‘ਚ ਆਪਣੀ ਹਿੱਸੇਦਾਰੀ ਵਧਾ ਦਿੱਤੀ ਹੈ।

ਟਾਟਾ ਕੈਮੀਕਲ ਸ਼ੇਅਰ (Tata Chemical Share)
30 ਜੂਨ ਨੂੰ ਖਤਮ ਹੋਈ ਤਿਮਾਹੀ ‘ਚ ਟਾਟਾ ਕੈਮੀਕਲ (Tata Chemical) ‘ਚ LIC ਦੀ ਹਿੱਸੇਦਾਰੀ 7.14% ਸੀ, ਜੋ 30 ਸਤੰਬਰ ਨੂੰ ਖ਼ਤਮ ਹੋਈ ਤਿਮਾਹੀ ‘ਚ ਵਧ ਕੇ 9.39% ਹੋ ਗਈ ਹੈ, ਯਾਨੀ LIC ਨੇ ਇਸ ਕੰਪਨੀ ‘ਚ ਆਪਣੀ ਹਿੱਸੇਦਾਰੀ 2.25% ਵਧਾ ਦਿੱਤੀ ਹੈ। ਟਾਟਾ ਕੈਮੀਕਲ ਦੇ ਸ਼ੇਅਰ ਦੀ ਮੌਜੂਦਾ ਕੀਮਤ 947 ਰੁਪਏ ਹੈ

ਗੁਜਰਾਤ ਗੈਸ ਸ਼ੇਅਰ (Gujarat Gas Share)
ਸਿਟੀ ਗੈਸ ਡਿਸਟ੍ਰੀਬਿਊਸ਼ਨ ਸੈਕਟਰ ਦੀ ਕੰਪਨੀ ਗੁਜਰਾਤ ਗੈਸ (Gujarat Gas) ‘ਚ LIC ਦੀ ਹਿੱਸੇਦਾਰੀ 30 ਜੂਨ ਨੂੰ ਖ਼ਤਮ ਹੋਈ ਤਿਮਾਹੀ ‘ਚ 3.22 ਫੀਸਦੀ ਸੀ, ਜੋ ਸਤੰਬਰ ਤਿਮਾਹੀ ‘ਚ ਵਧ ਕੇ 5.17 ਫੀਸਦੀ ਹੋ ਗਈ ਹੈ। ਗੁਜਰਾਤ ਗੈਸ ਦੇ ਸ਼ੇਅਰਾਂ ‘ਚ ਪਿਛਲੇ 6 ਮਹੀਨਿਆਂ ‘ਚ 13 ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਆਈ ਹੈ। ਇਸ ਸਟਾਕ ਦੀ ਮੌਜੂਦਾ ਕੀਮਤ 418 ਰੁਪਏ ਹੈ।

ਦੀਪਕ ਨਾਈਟ੍ਰੇਟ ਸ਼ੇਅਰ (Deepak Nitrate Share)
ਐਲਆਈਸੀ ਨੇ ਰਸਾਇਣਕ ਖੇਤਰ ਦੀ ਕੰਪਨੀ ਦੀਪਕ ਨਾਈਟਰੇਟ (Deepak Nitrate) ਵਿਚ ਵੀ ਆਪਣੀ ਹਿੱਸੇਦਾਰੀ ਵਧਾ ਦਿੱਤੀ ਹੈ। ਜੂਨ ਤਿਮਾਹੀ ‘ਚ ਇਸ ਕੰਪਨੀ ‘ਚ LIC ਦੀ ਕੁੱਲ ਹਿੱਸੇਦਾਰੀ 8.12 ਫੀਸਦੀ ਸੀ, ਜੋ ਸਤੰਬਰ ਤਿਮਾਹੀ ‘ਚ ਵਧ ਕੇ 9.79 ਫੀਸਦੀ ਹੋ ਗਈ। ਦੀਪਕ ਨਾਈਟਰੇਟ ਦੇ ਸ਼ੇਅਰ ਦੀ ਕੀਮਤ 2105 ਰੁਪਏ ਹੈ।

MGL ਸ਼ੇਅਰ (Mahanagar Gas Limited)
LIC ਨੇ ਮਹਾਨਗਰ ਗੈਸ ਲਿਮਟਿਡ (Mahanagar Gas Limited) ਦੇ ਸ਼ੇਅਰ ਵੀ ਖਰੀਦੇ ਹਨ। ਜੂਨ ਤਿਮਾਹੀ ‘ਚ ਇਸ ਕੰਪਨੀ ‘ਚ ਭਾਰਤੀ ਜੀਵਨ ਬੀਮਾ ਨਿਗਮ ਦੀ ਹਿੱਸੇਦਾਰੀ 8.32 ਫੀਸਦੀ ਸੀ, ਜੋ ਸਤੰਬਰ ਤਿਮਾਹੀ ‘ਚ ਵਧ ਕੇ 9.48 ਫੀਸਦੀ ਹੋ ਗਈ ਹੈ। ਮਹਾਂਨਗਰ ਗੈਸ ਲਿਮਟਿਡ ਦੇ ਸ਼ੇਅਰ ਦੀ ਕੀਮਤ 1040 ਰੁਪਏ ਹੈ।

Concor ਸ਼ੇਅਰ (Container Corporation of India)
ਕੰਟੇਨਰ ਕਾਰਪੋਰੇਸ਼ਨ ਆਫ਼ ਇੰਡੀਆ (Container Corporation of India) ਦੇ ਸ਼ੇਅਰਾਂ ਵਿਚ ਐਲਆਈਸੀ ਦੀ ਕੁੱਲ ਹਿੱਸੇਦਾਰੀ ਹੁਣ ਵਧ ਕੇ 5.09 ਪ੍ਰਤੀਸ਼ਤ ਹੋ ਗਈ ਹੈ ਜੋ ਜੂਨ ਤਿਮਾਹੀ ਵਿਚ 3.94 ਪ੍ਰਤੀਸ਼ਤ ਸੀ।
HDFC ਬੈਂਕ

LIC ਨੇ ਦੇਸ਼ ਦੇ ਸਭ ਤੋਂ ਵੱਡੇ ਨਿੱਜੀ ਖੇਤਰ ਦੇ ਬੈਂਕ HDFC ਵਿਚ ਵੀ ਆਪਣੀ ਹਿੱਸੇਦਾਰੀ ਵਧਾ ਦਿੱਤੀ ਹੈ। ਐਚਡੀਐਫਸੀ ਬੈਂਕ ਵਿਚ ਭਾਰਤੀ ਜੀਵਨ ਬੀਮਾ ਨਿਗਮ ਦੀ ਕੁੱਲ ਹਿੱਸੇਦਾਰੀ ਜੂਨ ਤਿਮਾਹੀ ਵਿਚ 3.31 ਪ੍ਰਤੀਸ਼ਤ ਸੀ, ਜੋ ਸਤੰਬਰ ਤਿਮਾਹੀ ਵਿਚ ਵੱਧ ਕੇ 4.33 ਪ੍ਰਤੀਸ਼ਤ ਹੋ ਗਈ ਹੈ। HDFC ਬੈਂਕ ਦੇ ਸ਼ੇਅਰ ਦੀ ਕੀਮਤ 1489 ਰੁਪਏ ਹੈ।

(For more news apart from Many company's stocks fell down, LIC got profit, stay tuned to Rozana Spokesman)