7th ਪੇਅ ਕਮਿਸ਼ਨ ਮੁਤਾਬਿਕ 8ਵੀਂ ਪਾਸ ਨੂੰ ਵੀ ਸਰਕਾਰ ਦੇਵੇਗੀ ਚੰਗੀ ਸੈਲਰੀ, ਜਾਣੋ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਭਾਰਤੀ ਡਾਕ ਵਿਭਾਗ ਨੇ ਵੱਖਰੇ ਅਹੁਦਿਆਂ ‘ਤੇ ਨੌਕਰੀਆਂ ਲਈ ਨੋਟੀਫਿਕੇਸ਼ਨ...

7th Pay Commission

ਨਵੀਂ ਦਿੱਲੀ: ਭਾਰਤੀ ਡਾਕ ਵਿਭਾਗ ਨੇ ਵੱਖਰੇ ਅਹੁਦਿਆਂ ‘ਤੇ ਨੌਕਰੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਹ ਪੋਸਟਾਂ ਮੋਟਰ ਵਹੀਕਲ ਮੈਕੇਨਿਕ, ਵੈਲਡਰ, ਟਿਨਸਮਿਥ ਅਤੇ ਟਾਇਰਮੈਨ ਅਹੁਦਿਆਂ ਉੱਤੇ ਕੱਢੀਆ ਹਨ। ਚਾਹਵਾਨ ਉਮੀਦਵਾਰਾਂ ਵਲੋਂ ਅਪਲਾਈ ਕਰਨ ਦੀ ਆਖਰੀ ਤਰੀਕ 29 ਫਰਵਰੀ 2020 ਹੈ।

ਚੁਣੇ ਹੋਏ ਉਮੀਦਵਾਰਾਂ ਨੂੰ ਨਿਯੁਕਤੀ ਤੋਂ ਬਾਅਦ 7th Pay Commission  ਦੀ ਸਿਫਾਰਿਸ਼ ਦੇ ਮੁਤਾਬਿਕ ਤਨਖਾਹ ਮਿਲੇਗੀ। ਨਿਯੁਕਤੀ ਤੋਂ ਬਾਅਦ ਉਮੀਦਵਾਰਾਂ ਦਾ ਲੇਵਲ 2 ਦੇ ਹਿਸਾਬ ਨਾਲ ਪੇ ਸਕੇਲ ਹੋਵੇਗੀ। ਹੁੰਨਰਮੰਦ ਕਾਮਿਆਂ ਦੀ 19,900 ਰੁਪਏ ਦਾ ਪੇਅ ਸਕੇਲ ਹੋਵੇਗਾ।

ਅਪਲਾਈ ਕਰਨ ਵਾਲਿਆਂ ਦਾ 8ਵੀਂ ਪਾਸ ਹੋਣਾ ਅਤੇ ਅਪਲਾਈ ਕੀਤੇ ਜਾ ਰਹੇ ਸਬੰਧਤ ਟ੍ਰੇਡ ਵਿੱਚ ਟੈਕਨੀਕਲ ਡਿਗਰੀ ਹੋਣਾ ਜਰੂਰੀ ਹੈ। ਅਪਲਾਈ ਕਰਨ ਵਾਲਿਆਂ ਦਾ ਸਬੰਧਿਤ ਟ੍ਰੇਡ ਵਿੱਚ ਇੱਕ ਸਾਲ ਦਾ ਤਜੁਰਬਾ ਵੀ ਹੋਣਾ ਚਾਹੀਦਾ ਹੈ।

ਜੋ ਉਮੀਦਵਾਰ ਮੋਟਰ ਵਹੀਕਲ ਮੈਕੇਨਿਕ ਅਹੁਦੇ ਲਈ ਅਪਲਾਈ ਕਰ ਰਹੇ ਹਨ, ਉਨ੍ਹਾਂ ਕੋਲ ਵੈਧ ਡਰਾਇਵਿੰਗ ਲਾਇਸੇਂਸ ਹੋਣਾ ਜਰੂਰੀ ਹੈ। ਕੁਲ 8 ਆਸਾਮੀਆਂ ਲਈ ਪੋਸਟਾਂ ਕੱਢੀਆਂ ਗਈਆਂ ਹਨ। ਹੇਠਲੀ ਉਮਰ ਘੱਟ ਤੋਂ ਘੱਟ 18 ਸਾਲ ਤੋਂ ਉਮਰ ਵੱਧ ਤੋਂ ਵੱਧ 30 ਸਾਲ ਹੈ। ਉਮਰ ਦੀ ਗਿਣਤੀ 1 ਜੁਲਾਈ 2020 ਤੋਂ ਹੋਵੇਗੀ।

ਅਨੁਸੂਚੀਤ ਜਾਤੀ ਅਤੇ ਅਨੁਸੂਚੀਤ ਜਨਜਾਤੀ ਦੇ ਉਮੀਦਵਾਰਾਂ ਨੂੰ ਉਮਰ ਸੀਮਾ ਵਿੱਚ 5 ਸਾਲ ਦੀ ਰਿਆਇਤ ਮਿਲੇਗੀ। ਉਥੇ ਹੀ, ਓਬੀਸੀ ਉਮੀਦਵਾਰਾਂ ਨੂੰ 3 ਸਾਲ ਦੀ ਰਾਹਤ ਮਿਲੇਗੀ। ਦੱਸ ਦਈਏ ਕਿ ਡਾਕ ਵਿਭਾਗ ਦੀ ਆਧਿਕਾਰਿਕ ਵੈਬਸਾਈਟ ਦੇ ਜਰੀਏ ਸਾਰੀ ਜਰੂਰੀ ਡਿਟੇਲਸ ਹਾਸਲ ਕਰਕੇ ਹੀ ਉਮੀਦਵਾਰਾਂ ਨੂੰ ਆਪਲਾਈ ਕਰਨਾ ਜਰੂਰੀ ਹੈ।