ਅਪ੍ਰੈਲ ਤੋਂ ਸੁਕੱਨਿਆ ਅਤੇ PPF ਖਾਤੇ ਨੂੰ ਲੈ ਕੇ ਹੋਵੇਗਾ ਵੱਡਾ ਬਦਲਾਅ! ਦੇਖੋ ਪੂਰੀ ਖ਼ਬਰ

ਏਜੰਸੀ

ਖ਼ਬਰਾਂ, ਵਪਾਰ

ਇਸ ਵਿਚ 80ਸੀ ਤਹਿਤ ਨਿਵੇਸ਼ ਤੇ ਮਿਲਣ ਵਾਲੀ 1.5 ਰੁਪਏ ਤਕ ਦੀ ਛੋਟ, ਸੈਕਸ਼ਨ 80ਡੀ...

income tax deductions and exemptions in india 2020 ppf sukanya incomes

ਨਵੀਂ ਦਿੱਲੀ: 1 ਅਪ੍ਰੈਲ 2020 ਤੋਂ ਸ਼ੁਰੂ ਹੋਣ ਵਾਲੇ ਫਾਈਨੈਂਸ਼ੀਅਲ ਵਿਚ ਦੋ ਟੈਕਸ ਸਿਸਟਮ ਦਿੱਤੇ ਜਾਣਗੇ। ਇਸ ਵਿਚ ਤੈਅ ਕਰਨਾ ਪਵੇਗਾ ਕਿ ਕਿਹੜਾ ਟੈਕਸ ਤੁਹਾਡੇ ਲਈ ਸਭ ਤੋਂ ਵਧੀਆ ਸਾਬਤ ਹੁੰਦਾ ਹੈ। ਵਿੱਤੀ ਸਲਾਹਕਾਰ ਦਸਦੇ ਹਨ ਕਿ ਨਵੇਂ ਟੈਕਸ ਸਿਸਟਮ ਚੁਣਨ ਵਾਲਿਆਂ ਨੂੰ 70 ਟੈਕਸ ਐਗਜੇਂਪਸ਼ਨ ਅਤੇ ਡਿਡਕਸ਼ੰਸਜ਼ ਤੋਂ ਹੱਥ ਧੋਣੇ ਪੈਣਗੇ।

ਇਸ ਵਿਚ 80ਸੀ ਤਹਿਤ ਨਿਵੇਸ਼ ਤੇ ਮਿਲਣ ਵਾਲੀ 1.5 ਰੁਪਏ ਤਕ ਦੀ ਛੋਟ, ਸੈਕਸ਼ਨ 80ਡੀ ਤਹਿਤ ਹੈਲਥ ਇੰਸ਼ੋਰੈਂਸ ਪ੍ਰੀਮੀਅਮ ਪੇਮੈਂਟ ਅਤੇ 80ਟੀਟੀਏ ਤਹਿਤ ਬਚਤ ਖਾਤੇ ਜਾਂ ਪੋਸਟ ਆਫਿਸ ਖਾਤੇ ਵਿਚ ਜਮ੍ਹਾ ਮਿਲਣ ਵਾਲੇ ਵਿਆਜ ਤੇ ਡਿਡਕਸ਼ਨਜ਼ ਵੀ ਸ਼ਾਮਲ ਹਨ। ਪਰ 30 ਅਜਿਹੀ ਛੋਟ ਹੈ ਜੋ ਅੱਗੇ ਵੀ ਜਾਰੀ ਰਹੇਗੀ। ਮਾਹਰਾਂ ਦਾ ਕਹਿਣਾ ਹੈ ਕਿ ਇਸ ਵਿਚ ਮੁੱਖ ਖੇਤੀ ਤੋਂ ਆਉਣ ਵਾਲੀ ਆਮਦਨ, ਪੀਪੀਐਫ ਅਤੇ ਸੁਕੱਨਿਆ ਖਾਤੇ ਦੀ ਵਿਆਜ ਰਕਮ ਤੇ ਛੋਟ ਮਿਲਦੀ ਰਹੇਗੀ।

ਟੈਕਸ ਐਕਸਪੋਰਟ, ਮੁਕੇਸ਼ ਪਟੇਲ ਕਹਿੰਦੇ ਹਨ ਕਿ ਨਵੇਂ ਟੈਕਸ ਵਿਵਸਥਾ ਚੁਣਨ ਤੇ PPF EPF ਵਿਚ ਨਿਵੇਸ਼ ਤੇ ਟੈਕਸ ਛੋਟ ਨਹੀਂ ਮਿਲੇਗੀ। ਹਾਲਾਂਕਿ PPF ਖਾਤੇ ਤੋਂ ਹੋਣ ਵਾਲੀ ਵਿਆਜ ਤੇ ਛੋਟ ਮਿਲਦੀ ਰਹੇਗੀ। ਦਸ ਦਈਏ ਕਿ ਕਰਮਚਾਰੀਆਂ ਦੇ ਭਵਿੱਖ ਲਈ ਅਹਿਮ ਮੰਨੇ ਜਾਣ ਵਾਲੇ ਪ੍ਰੋਵੀਡੈਂਟ ਫੰਡ ਦੇ ਵਿਆਜ ਤੇ ਵੀ ਕੋਈ ਟੈਕਸ ਨਹੀਂ ਲੱਗੇਗਾ। ਨਵੇਂ ਟੈਕਸ ਸਲੈਬ ਮੁਤਾਬਕ ਪੀਪੀਐਫ ਖਾਤੇ ਵਿਚ ਜਮ੍ਹਾ ਕੀਤੀ ਗਈ ਰਕਮ ਤੇ ਤੁਹਾਨੂੰ ਟੈਕਸ ਵਿਚ ਛੋਟ ਨਹੀਂ ਮਿਲੇਗੀ।

ਇਸ ਤੇ ਮਿਲਣ ਵਾਲੇ ਵਿਆਜ ਅਤੇ ਮੈਚਿਊਰਿਟੀ ਤੇ ਮਿਲਣ ਵਾਲੀ ਰਕਮ ਟੈਕਸ ਦੇ ਦਾਇਰੇ ਤੋਂ ਬਾਹਰ ਹੋਵੇਗੀ। ਸੈਲਰੀ ਦੇ ਨਾਲ ਕਟਣ ਵਾਲੇ ਈਪੀਐਫ ਤੇ 9.5 ਫ਼ੀਸਦੀ ਤਕ ਵਿਆਜ ਤੇ ਕੋਈ ਟੈਕਸ ਨਹੀਂ ਲੱਗੇਗਾ। ਇਸ ਤੋਂ ਇਲਾਵਾ ਈਪੀਐਫ ਅਤੇ ਐਨਪੀਐਸ ਵਿਚ ਕੰਪਨੀ ਵੱਲੋਂ ਜਮ੍ਹਾ ਰਕਮ ਵੀ ਟੈਕਸ ਫ੍ਰੀ ਹੋਵੇਗੀ। ਪਰ ਸਲਾਨਾ 7.5 ਲੱਖ ਰੁਪਏ ਤੋਂ ਘਟ ਰਾਸ਼ੀ ਤੇ ਹੀ ਇਹ ਫ਼ਾਇਦਾ ਮਿਲੇਗਾ। ਪੀਪੀਐਫ ਵਿਚ ਪੈਸਾ ਜਮ੍ਹਾ ਕਰਨ ਤੇ ਟੈਕਸ ਛੋਟ ਨਹੀਂ ਮਿਲੇਗੀ।

ਪਰ ਮੈਚਿਊਰਿਟੀ ਦੀ ਰਕਮ ਹੁਣ ਵੀ ਟੈਕਸ ਫ੍ਰੀ ਹੀ ਰਹੇਗੀ। ਟੈਕਸ ਮਾਹਰ ਦਸਦੇ ਹਨ ਕਿ ਪੁਰਾਣਾ ਟੈਕਸ ਸਿਸਟਮ ਚੁਣਨ ਵਾਲਿਆਂ ਨੂੰ ਛੋਟ ਦੇ ਨਾਲ-ਨਾਲ ਪੁਰਾਣੇ ਸਾਰੇ ਫ਼ਾਇਦੇ ਮਿਲਦੇ ਰਹਿਣਗੇ। ਨਵਾਂ ਟੈਕਸ ਸਿਸਟਮ ਚੁਣਨ ਵਾਲਿਆਂ ਨੂੰ ਸੁਕੱਨਿਆ ਸਮਰਿਧੀ ਯੋਜਨਾ ਵਿਚ ਨਿਵੇਸ਼ ਕਰਨ ਵਾਲਿਆਂ ਨੂੰ ਵਿਆਜ ਤੇ ਕੋਈ ਟੈਕਸ ਨਹੀਂ ਦੇਣਾ ਪਵੇਗਾ। ਜੇ ਆਸਾਨ ਸ਼ਬਦਾਂ ਵਿਚ ਕਹੀਏ ਤਾਂ ਇਸ ਨਾਲ ਹੋਣ ਵਾਲੀ ਕਮਾਈ ਤੇ ਵੀ ਕਿਸੇ ਤਰ੍ਹਾਂ ਦਾ ਟੈਕਸ ਨਹੀਂ ਦੇਣਾ ਪਵੇਗਾ।

ਪਰ ਪਹਿਲਾਂ ਦੀ ਤਰ੍ਹਾਂ ਸੁਕੱਨਿਆ ਖਾਤਾ ਤੇ ਧਾਰਾ 80ਸੀ ਤਹਿਤ ਪੈਸਾ ਜਮ੍ਹਾ ਕਰਨ ਤੇ 1.50 ਲੱਖ ਰੁਪਏ ਤਕ ਦੀ ਛੋਟ ਹੁਣ ਨਹੀਂ ਮਿਲੇਗੀ। ਟੈਕਸ ਐਕਸਪਰਟ ਦੱਸਦੇ ਹਨ ਕਿ ਇਨਕਮ ਟੈਕਸ ਐਕਟ ਤਹਿਤ ਪੋਸਟ ਆਫਿਸ ਵਿਚ ਬਚਤ ਖਾਤੇ ਵਿਚ ਜਮ੍ਹਾਂ ਰਕਮ ਤੇ ਮਿਲਣ ਵਾਲੇ ਵਿਆਜ ਤੇ ਇਕ ਤੈਅ ਸੀਮਾ ਤਕ ਛੋਟ ਮਿਲੇਗੀ।

ਨਵੇਂ ਟੈਕਸ ਸਿਸਟਮ ਤਹਿਤ ਧਾਰਾ 80ਟੀਟੀਏ ਤਹਿਤ ਕੋਈ ਵਿਅਕਤੀ ਪੋਸਟ ਆਫਿਸ ਵਿਚ ਬਚਤ ਖਾਤੇ ਤੇ ਮਿਲਣ ਵਾਲੀ ਪੁਰਾਣੀ ਟੈਕਸ ਛੋਟ ਦਾ ਦਾਅਵਾ ਨਹੀਂ ਕਰ ਸਕਦਾ ਪਰ ਇਕ ਤੈਅ ਸੀਮਾ ਤਕ ਉਸ ਤੇ ਹੁਣ ਵੀ ਛੋਟ ਲੈ ਸਕਦੇ ਹਨ। ਮਾਹਰਾਂ ਮੁਤਾਬਕ ਨਵਾਂ ਟੈਕਸ ਸਿਸਟਮ ਅਪਣਾਉਣ ਵਾਲਿਆਂ ਨੂੰ ਵੀਆਰਐਸ ਅਤੇ ਗ੍ਰੈਚਿਊਟੀ ਦੇ ਫ਼ਾਇਦੇ ਨੂੰ ਪਹਿਲਾਂ ਦੀ ਤਰ੍ਹਾਂ ਟੈਕਸਫ੍ਰੀ ਰੱਖਿਆ ਗਿਆ ਹੈ।

ਪ੍ਰਾਈਵੇਟ ਕਰਮਚਾਰੀਆਂ ਨੂੰ 20 ਲੱਖ ਰੁਪਏ ਤਕ ਗ੍ਰੈਚਿਊਟੀ ਟੈਕਸਫ੍ਰੀ ਹੈ। ਉੱਥੇ ਹੀ ਸਰਕਾਰੀ ਕਰਮਚਾਰੀਆਂ ਲਈ ਇਸ ਦੀ ਕੋਈ ਸੀਮਾਂ ਨਹੀਂ ਹੈ। ਵੀਆਰਐਸ ਲੈਣ ਵਾਲਿਆਂ ਨੂੰ ਮਿਲਣ ਵਾਲੀ ਐਕਮੁਸ਼ਤ ਰਕਮ ਪਹਿਲਾਂ ਦੀ ਤਰ੍ਹਾਂ ਟੈਕਸਫ੍ਰੀ ਹੋਵੇਗੀ, ਇਸ ਦੀ ਸੀਮਾ 5 ਲੱਖ ਰੁਪਏ ਤਕ ਹੈ।   

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ   Facebook  ਤੇ ਲਾਈਕ Twitter  ਤੇ follow  ਕਰੋ।