17 ਮਹੀਨਿਆਂ 'ਚ ਲੱਖਾਂ ਲੋਕਾਂ ਨੂੰ ਮਿਲੀਆਂ ਨੌਕਰੀਆਂ- ਈਪੀਐਫਓ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਕਰਮਚਾਰੀ ਪ੍ਰਾਵੀਡੈਂਟ ਫੰਡ ਸੰਗਠਨ (ਈਪੀਐਫ਼ਓ) ਅਪ੍ਰੈਲ, 2018 ਤੋਂ ਪੇਰੋਲ ਅੰਕੜਾ ਜਾਰੀ ਕਰ ਰਿਹਾ ਹੈ

Jobs for millions of people in 17 months - EPFO

ਨਵੀਂ ਦਿੱਲੀ- ਸੰਗਠਿਤ ਖੇਤਰ ਚ ਜਨਵਰੀ ਮਹੀਨੇ ਚ ਕੁੱਲ 8.96 ਲੱਖ ਲੋਕਾਂ ਨੂੰ ਰੋਜ਼ਗਾਰ ਮਿਲਿਆ ਸੀ। ਇਹ 17 ਮਹੀਨਿਆਂ ਦਾ ਸਭ ਤੋਂ ਉਪਰਲਾ ਪੱਧਰ ਹੈ। ਈਪੀਐਫ਼ਓ ਦੇ ਕੰਪਨੀਆਂ ਚ ਕਰਮਚਾਰੀਆਂ ਦੀ ਗਿਣਤੀ ਅਤੇ ਉਨ੍ਹਾਂ ਨੂੰ ਦਿੱਤੀਆਂ ਜਾਣ ਵਾਲੀਆਂ ਤਨਖ਼ਾਹਾਂ (ਪੇਅਰੋਲ) ਦੇ ਅੰਕੜਿਆਂ ਨਾਲ ਇਹ ਪਤਾ ਚਲਿਆ ਹੈ ਕਿ ਕਰਮਚਾਰੀ ਪ੍ਰਾਵੀਡੈਂਟ ਫੰਡ ਸੰਗਠਨ (ਈਪੀਐਫ਼ਓ) ਅਪ੍ਰੈਲ, 2018 ਤੋਂ ਪੇਰੋਲ ਅੰਕੜਾ ਜਾਰੀ ਕਰ ਰਿਹਾ ਹੈ। ਇਸ ਵਿਚ ਸਤੰਬਰ 2017 ਦੇ ਅੰਕੜਿਆਂ ਨੂੰ ਲਿਆ ਗਿਆ ਸੀ। ਜਨਵਰੀ ਮਹੀਨੇ ਚ ਜਿਹੜੇ ਨਵੇਂ ਰੁਜ਼ਗਾਰ ਆਏ ਸਨ। ਉਹ ਇਕ ਸਾਲ ਪਹਿਲਾਂ ਇਸੇ ਸਾਲ ਦੀ ਤੁਲਨਾ ਚ 131 ਫ਼ੀਸਦੀ ਵੱਧ ਹਨ।

ਪਿਛਲੇ ਸਾਲ ਜਨਵਰੀ ਚ ਈਪੀਐਫ਼ਓ ਧਾਰਕਾਂ ਦੀ ਗਿਣਤੀ 3.87 ਲੱਖ ਵਧੀ ਸੀ। ਸਤੰਬਰ 2017 ਚ ਸਿੱਧੇ ਤੌਰ ਤੇ 2,75,609 ਰੋਜ਼ਗਾਰ ਦਿੱਤੇ ਗਏ ਸਨ। ਅੰਕੜਿਆਂ ਮੁਤਾਬਕ ਈਪੀਐਫ਼ਓ ਦੀ ਸਮਾਜਿਕ ਸੁਰੱਖਿਅਤ ਯੋਜਨਾਵਾਂ ਤੋਂ ਸਤੰਬਰ 2017 ਤੋਂ ਜਨਵਰੀ 2019 ਦੌਰਾਨ ਲਗਭਗ 76.48 ਲੱਖ ਨਵੇਂ ਲਾਭਪਾਤਰੀ ਜੁੜੇ। ਦੱਸ ਦਈਏ ਕਿ ਪਿਛਲੇ 17 ਮਹੀਨਿਆਂ ਚ ਸੰਗਠਿਤ ਖੇਤਰ ਚ ਕਈ ਰੋਜ਼ਗਾਰ ਨਵੇਂ ਆਏ ਸਨ। ਈਪੀਐਫ਼ਓ ਨਾਲ ਜੁੜਣ ਵਾਲੇ ਲਾਭਪਾਤਰੀਆਂ ਦੀ ਗਿਣਤੀ ਜਨਵਰੀ 2019 ਚ 8,96,516 ਰਹੀ ਜਿਹੜੀ ਸਤੰਬਰ 2017 ਮਗਰੋਂ ਸਭ ਤੋਂ ਜ਼ਿਆਦਾ ਹੈ।

ਇਸ ਵਿਚਾਲੇ ਕਮਰਚਾਰੀ ਪ੍ਰਾਈਵੇਟ ਫ਼ੰਡ ਸੰਗਠਨ ਨੇ ਦਸੰਬਰ 2018 ਦੇ ਅੰਕੜਿਆਂ ਨੂੰ ਸੋਧਿਆ ਹੈ। ਸੋਧੇ ਅੰਕੜਿਆਂ ਮੁਤਾਬਕ ਪਿਛਲੇ ਸਾਲ ਦਸੰਬਰ ਚ 7.03 ਲੱਖ ਰੋਜ਼ਗਾਰ ਜਿਊਂਦੇ ਹੋਏ ਜਦਕਿ ਇਸ ਤੋਂ ਪਹਿਲਾਂ ਇਸਦੇ 7.16 ਲੱਖ ਰੋਜ਼ਗਾਰ ਜਿਊਂਦੇ ਹੋਣ ਦੀ ਗੱਲ ਕਹੀ ਗਈ ਸੀ। ਈਪੀਐਫ਼ਓ ਨੇ ਸਤੰਬਰ 2017 ਤੋਂ ਦਸੰਬਰ 2018 ਦੀ ਮਿਆਦ ਦੌਰਾਨ ਸਮੂਹਿਕ ਆਧਾਰ ਤੇ ਰੋਜ਼ਗਾਰ ਦੇ ਅੰਕੜਿਆਂ ਨੂੰ ਵੀ ਸੋਧਿਆ ਹੈ। ਸੋਧੇ ਅੰਕੜਿਆਂ ਮੁਤਾਬਕ 67.52 ਲੱਖ ਰੋਜ਼ਗਾਰ ਦਿੱਤੇ ਗਏ ਸਨ, ਜਦਕਿ ਇਸ ਤੋਂ ਪਹਿਲਾਂ ਇਸਦੇ 72.32 ਲੱਖ ਰਹਿਣ ਦਾ ਅੰਦਾਜ਼ਾ ਲਗਾਇਆ ਗਿਆ ਸੀ।

ਇਸ ਸਾਲ ਜਨਵਰੀ 2019 ਦੌਰਾਨ ਲੱਖ ਰੋਜ਼ਗਾਰ 22 ਤੋਂ 25 ਸਾਲ ਦੀ ਉਮਰ ਸਮੂਹ ਵਿਚ ਦਿੱਤੇ ਗਏ ਹਨ। ਉਸ ਤੋਂ ਬਾਅਦ 18 ਤੋਂ 21 ਸਾਲ ਦੀ ਉਮਰ ਸਮੂਹ ਚ 2.24 ਲੱਖ ਰੋਜ਼ਗਾਰ ਦਿੱਤੇ ਗਏ। ਈਵੀਐਫ਼ਓ ਨੇ ਇਹ ਵੀ ਕਿਹਾ ਕਿ ਅੰਕੜੇ ਕੱਚੇ ਹਨ ਕਿਉਂਕਿ ਕਰਮਚਾਰੀਆਂ ਦਾ ਰਿਕਾਰਡ ਤਾਜ਼ਾ ਪ੍ਰਾਪਤ ਕਰਨਾ ਇਕ ਲਗਾਤਾਰ ਚੱਲਣ ਵਾਲੀ ਪ੍ਰਕਿਰਿਆ ਹੈ ਤੇ ਲੋੜ ਮੁਤਾਬਕ ਉਸਨੂੰ ਆਉਣ ਵਾਲੇ ਮਹੀਨਿਆਂ ਚ ਸੋਧਿਆ ਜਾਵੇਗਾ। ਇਸ ਅੰਦਾਜ਼ੇ ਚ ਉਹ ਕਰਮਚਾਰੀ ਵੀ ਸ਼ਾਮਲ ਹੋ ਸਕਦੇ ਹਨ ਜਿਨ੍ਹਾਂ ਦਾ ਯੋਗਦਾਨ ਪੂਰੇ ਸਾਲ ਚ ਸ਼ਾਮਲ ਨਹੀਂ ਰਿਹਾ। ਲਾਭਪਾਤਰੀਆਂ ਦਾ ਅੰਕੜਾਂ ਆਧਾਰ ਨਾਲ ਜੁੜਿਆਂ ਹੈ।