ਭਾਰਤ ਚ ਚੱਲ ਰਹੇ ਹਲਾਤਾਂ ਨੂੰ ਦੇਖ, ਇੰਨੀਆਂ ਕੰਪਨੀਆਂ ਨੇ ਇੱਥੇ ਨਿਵੇਸ਼ ਕਰਨ ਤੋਂ ਕੀਤਾ ਇਨਕਾਰ
ਪੂਰੀ ਦੁਨੀਆਂ ਵਿਚ ਕਰੋਨਾ ਵਾਇਰਸ ਦੇ ਕਾਰਨ ਵਪਾਰ ਨੂੰ ਵੱਡਾ ਝਟਕਾ ਲੱਗਾ ਹੈ।
ਨਵੀਂ ਦਿੱਲੀ : ਪੂਰੀ ਦੁਨੀਆਂ ਵਿਚ ਕਰੋਨਾ ਵਾਇਰਸ ਦੇ ਕਾਰਨ ਵਪਾਰ ਨੂੰ ਵੱਡਾ ਝਟਕਾ ਲੱਗਾ ਹੈ। ਜਿਸ ਤੋਂ ਬਾਅਦ ਹੁਣ ਆਰਥਿਕਤਾ ਨੂੰ ਪਟੜੀ ਤੇ ਚੜਨ ਨੂੰ ਕਾਫੀ ਸਮਾਂ ਲੱਗ ਸਕਦਾ ਹੈ। ਉਧਰ ਫਾਰਟਿਊਨ 500 ਦੀ ਸੂਚੀ ਵਿਚ ਸ਼ਾਮਿਲ ਕੰਪਨੀਆਂ ਵਿਚੋਂ 52.4 ਫੀਸਦੀ ਕੰਪਨੀਆਂ ਦਾ ਕਹਿਣਾ ਹੈ ਕਿ ਕਰੋਨਾ ਵਾਇਰਸ ਤੋਂ ਪਹਿਲਾ ਜੋ ਆਰਥਿਕਤਾ ਦੀ ਸਥਿਤੀ ਸੀ, ਆਰਥਿਕਤਾ ਦੀ ਉਸ ਸਥਿਤੀ ਨੂੰ ਆਉਂਣ ਲਈ 2022 ਤੱਕ ਦੀ ਪਹਿਲੀ ਤਿਮਾਹੀ ਤੱਕ ਦਾ ਸਮਾਂ ਲੱਗ ਸਕਦਾ ਹੈ।
ਧਰ 23 ਫੀਸਦੀ ਕੰਪਨੀਆਂ ਦਾ ਕਹਿਣਾ ਹੈ ਕਿ 2023 ਦੀ ਪਹਿਲੀ ਤਮਾਹੀ ਤੋਂ ਪਹਿਲਾਂ ਆਰਥਿਕਤਾ ਤੇਜ਼ ਨੂੰ ਹੋ ਸਕਦੀ। ਕਈਆਂ ਦਾ ਇਹ ਵੀ ਮੰਨਣਾ ਹੈ ਕਿ ਜਿਹੜੀਆਂ ਕੰਪਨੀਆਂ ਚੀਨ ਤੋਂ ਬਾਹਰ ਜਾਣਾ ਚਹਾਉਂਦੀਆਂ ਹਨ, ਉਹ ਭਾਰਤ ਵਿਚ ਆ ਸਕਦੀਆਂ ਹਨ। ਪਰ ਫਾਰਚਿਊਨ ਵਿਚ ਸ਼ਾਮਿਲ ਕੰਪਨੀਆਂ ਦੇ ਵਿੱਚੋਂ 2.5 ਨੇ ਭਾਰਤ ਨੂੰ ਇਕ ਬੇਹਤਰ ਜਗ੍ਹਾ ਮੰਨਿਆ ਹੈ।
ਥੇ ਹੀ 74.3 ਫੀਸਦੀ ਕੰਪਨੀਆਂ ਦਾ ਕਹਿਣਾ ਹੈ ਕਿ ਅਗਲੇ ਸਾਲ ਨਵੇਸ਼ ਕਰਨ ਲਈ ਸਭ ਤੋਂ ਉਚਿਤ ਜਗ੍ਹਾ ਅਮਰੀਕਾ ਹੋਵੇਗੀ, ਪਰ 9 ਫੀਸਦੀ ਨੇ ਚੀਨ ਨੂੰ ਹੀ ਨਿਵੇਸ਼ ਲਈ ਉਪਯੋਗੀ ਦੱਸਿਆ ਹੈ। ਇਨ੍ਹਾਂ ਕੰਪਨੀਆਂ ਦੇ 11 ਫੀਸਦੀ ਤੋਂ ਜ਼ਿਆਦਾ ਸੀਏਓ ਇਹ ਮੰਨਦੇ ਹਨ ਕਿ ਏਸ਼ੀਆਈ ਦੇਸ਼ਾਂ ਚ ਨਿਵੇਸ਼ ਕਰ ਸਕਦੇ ਹਨ, ਪਰ ਚੀਨ ਵਿਚ ਨਹੀਂ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।