Delhi 'ਚ ਲਾਸ਼ਾਂ ਦੇ ਅੰਤਮ ਸਸਕਾਰ ਦੀ Seva ਨਿਭਾਅ ਰਿਹਾ Shaheed Bhagat Singh Seva Dal

ਏਜੰਸੀ

ਖ਼ਬਰਾਂ, ਰਾਸ਼ਟਰੀ

ਉਨ੍ਹਾਂ ਇਹ ਵੀ ਆਖਿਆ ਕਿ ਜਦੋਂ ਤਕ ਵੀ ਕੋਰੋਨਾ ਦੀ ਮਹਾਂਮਾਰੀ...

Delhi Corona Virus Shaheed Bhagat Singh Seva Dal Sikhs

ਨਵੀਂ ਦਿੱਲੀ: ਦਿੱਲੀ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਵਧਦਾ ਹੀ ਜਾ ਰਿਹਾ ਹੈ, ਸਥਿਤੀ ਇਸ ਕਦਰ ਭਿਆਨਕ ਹੋ ਚੁੱਕੀ ਹੈ ਕਿ ਕੁੱਝ ਸ਼ਮਸ਼ਾਨਘਾਟਾਂ ਵਿਚ ਲਾਸ਼ਾਂ ਦਾ ਸਸਕਾਰ ਕਰਨ ਲਈ ਵੀ ਥਾਂ ਨਹੀਂ ਬਚੀ। ਦੁੱਖ ਦੀ ਗੱਲ ਇਹ ਵੀ ਹੈ ਕਿ ਕੋਰੋਨਾ ਨਾਲ ਮਰੇ ਲੋਕਾਂ ਦੀਆਂ ਅੰਤਮ ਰਸਮਾਂ ਵੀ ਸਹੀ ਤਰੀਕੇ ਨਾਲ ਨਹੀਂ ਹੋ ਪਾ ਰਹੀਆਂ।

ਅਜਿਹੇ ਵਿਚ ਸ਼ਹੀਦ ਭਗਤ ਸਿੰਘ ਸੇਵਾ ਦਲ ਵੱਲੋਂ ਜਿੱਥੇ ਕੋਰੋਨਾ ਨਾਲ ਮਰੇ ਲੋਕਾਂ ਦੀਆਂ ਲਾਸ਼ਾਂ ਲਈ ਐਂਬੂਲੈਂਸ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ, ਉਥੇ ਹੀ ਉਨ੍ਹਾਂ ਦਾ ਸਹੀ ਤਰੀਕੇ ਅਤੇ ਮਾਨ ਸਨਮਾਨ ਨਾਲ ਕਫ਼ਨ ਦਫ਼ਨ ਅਤੇ ਅੰਤਮ ਸਸਕਾਰ ਵੀ ਕਰਵਾਇਆ ਜਾ ਰਿਹਾ ਹੈ। ਸ਼ਹੀਦ ਭਗਤ ਸਿੰਘ ਸੇਵਾ ਦਲ ਦੇ ਸਿੱਖ ਵਰਕਰਾਂ ਦਾ ਕਹਿਣਾ ਹੈ ਕਿ ਕਿਸੇ ਵੀ ਲਾਸ਼ ਨੂੰ ਸਸਕਾਰ ਲਈ ਰੁਲਣਾ ਨਹੀਂ ਪਵੇਗਾ, ਉਨ੍ਹਾਂ ਨੂੰ ਹਰ ਲਾਸ਼ ਦਾ ਪੂਰੇ ਧਾਰਮਿਕ ਰੀਤੀ ਰਿਵਾਜ਼ਾਂ ਅਨੁਸਾਰ ਅੰਤਮ ਸਸਕਾਰ ਕੀਤਾ ਜਾਵੇਗਾ।

ਉਨ੍ਹਾਂ ਇਹ ਵੀ ਆਖਿਆ ਕਿ ਜਦੋਂ ਤਕ ਵੀ ਕੋਰੋਨਾ ਦੀ ਮਹਾਂਮਾਰੀ ਦਾ ਕਹਿਰ ਜਾਰੀ ਰਹੇਗਾ, ਉਨ੍ਹਾਂ ਵੱਲੋਂ ਸ਼ੁਰੂ ਕੀਤੀ ਗਈ ਸੇਵਾ ਇਸੇ ਤਰ੍ਹਾਂ ਜਾਰੀ ਰਹੇਗੀ। ਉਹਨਾਂ ਅੱਗੇ ਕਿਹਾ ਕਿ ਇਕ ਐਂਬੂਲੈਂਸ ਵਿਚ ਘੱਟੋ ਘੱਟ 4 ਜਾਂ 3 ਲਾਸ਼ਾਂ ਲਿਆਈਆਂ ਜਾ ਰਹੀਆਂ ਹਨ। ਕਈ ਪਰਿਵਾਰ ਤਾਂ ਕੋਰੋਨਾ ਦੇ ਡਰ ਤੋਂ ਅਪਣੇ ਮ੍ਰਿਤਕਾਂ ਦਾ ਸਸਕਾਰ ਵੀ ਨਹੀਂ ਕਰ ਰਹੇ। ਇਕੋ ਸਮੇਂ ਵਿਚ 7 ਤੋਂ 8 ਲਾਸ਼ਾਂ ਨੂੰ ਜਲਾਇਆ ਜਾ ਰਿਹਾ ਹੈ।

ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਸ਼ੁਰੂ ਕੀਤੀ ਗਈ ਸੇਵਾ ਕਦੇ ਰੁਕੇਗੀ ਨਹੀਂ। ਕਿਸੇ ਨੂੰ ਵੀ ਸਸਕਾਰ ਲਈ ਇੰਤਜ਼ਾਰ ਨਹੀਂ ਕਰਨਾ ਪਵੇਗਾ। ਦੱਸ ਦਈਏ ਕਿ ਕੋਰੋਨਾ ਨੂੰ ਲੈ ਕੇ ਦਿੱਲੀ ਵਿਚ ਸਥਿਤੀ ਕਾਫ਼ੀ ਗੰਭੀਰ ਹੁੰਦੀ ਜਾ ਰਹੀ ਹੈ। ਦਿੱਲੀ ਤੋਂ ਇਸ ਤਰ੍ਹਾਂ ਦੀਆਂ ਕਈ ਵੀਡੀਓਜ਼ ਸਾਹਮਣੇ ਆ ਚੁੱਕੀਆਂ ਨੇ ਜੋ ਬੇਹੱਦ ਡਰਾਵਣੀਆਂ ਹਨ।

ਸੰਸਥਾ ਦੇ ਆਗੂਆਂ ਦਾ ਕਹਿਣਾ ਹੈ ਕਿ ਸਾਨੂੰ ਸਾਰਿਆਂ ਨੂੰ ਇਸ ਭਿਆਨਕ ਮਹਾਂਮਾਰੀ ਤੋਂ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਦੁਨੀਆ ਤੇ ਜਦੋਂ ਵੀ ਮੁਸੀਬਤ ਪਈ ਹੈ ਸਿੱਖ ਹਮੇਸ਼ਾਂ ਅੱਗੇ ਰਹੇ ਹਨ।

ਉਹਨਾਂ ਵੱਲੋਂ ਲੋਕਾਂ ਲਈ ਰੋਟੀ, ਕਪੜ ਤੇ ਹੋਰ ਕਈ ਵਸਤੂਆਂ ਦਾ ਇੰਤਜ਼ਾਮ ਕੀਤਾ ਜਾਂਦਾ ਹੈ ਤਾਂ ਜੋ ਕਿਸੇ ਗਰੀਬ ਨੂੰ ਕੋਈ ਪਰੇਸ਼ਾਨੀ ਨਾ ਹੋਵੇ। ਅਜਿਹੀਆਂ ਬਹੁਤ ਸਾਰੀਆਂ ਸੰਸਥਾਵਾਂ ਹਨ ਜੋ ਕਿ ਬਹੁਤ ਹੀ ਸੇਵਾ ਭਾਵਨਾ ਅੱਗੇ ਆ ਕੇ ਲੋਕਾਂ ਦੀ ਮਦਦ ਕਰ ਰਹੀਆਂ ਹਨ ਤੇ ਲੋਕ ਇਹਨਾਂ ਦੀ ਤਾਰੀਫ ਕਰਦੇ ਨਹੀਂ ਥੱਕਦੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।