ਸੋਨੇ-ਚਾਂਦੀ ਦੀਆਂ ਕੀਮਤਾਂ ਵਿਚ ਵੱਡਾ ਬਦਲਾਅ, ਜਾਣੋ ਅੱਜ ਦੇ ਰੇਟ

ਏਜੰਸੀ

ਖ਼ਬਰਾਂ, ਵਪਾਰ

ਇਕ ਦਿਨ ਪਹਿਲਾਂ ਸੋਨਾ ਸਸਤਾ ਹੋਣ ਤੋਂ ਬਾਅਦ ਫਿਰ ਮਹਿੰਗਾ ਹੋ ਗਿਆ ਹੈ।

Gold and Silver

ਨਵੀਂ ਦਿੱਲੀ: ਇਕ ਦਿਨ ਪਹਿਲਾਂ ਸੋਨਾ ਸਸਤਾ ਹੋਣ ਤੋਂ ਬਾਅਦ ਫਿਰ ਮਹਿੰਗਾ ਹੋ ਗਿਆ ਹੈ। ਅੱਜ ਯਾਨੀ ਮੰਗਲਵਾਰ ਸਵੇਰੇ ਦੇਸ਼ ਭਰ ਦੇ ਸਰਾਫਾ ਬਜ਼ਾਰਾਂ ਵਿਚ ਸੋਨੇ ਦੀ ਸਪਾਟ ਕੀਮਤ ਵਿਚ ਔਸਤਨ 267 ਰੁਪਏ ਦੀ ਤੇਜ਼ੀ ਆਈ ਹੈ। ਮੰਗਲਵਾਰ ਨੂੰ 24 ਕੈਰੇਟ 10 ਗ੍ਰਾਮ ਸੋਨੇ ਦੀ ਕੀਮਤ 47314 ਰੁਪਏ ਪਹੁੰਚ ਗਈ ਹੈ।

ਉੱਥੇ ਹੀ 23 ਕੈਰੇਟ ਤੋਂ ਲੈ ਕੇ 18 ਕੈਰੇਟ ਤੱਕ ਦੇ ਸੋਨੇ ਦੀ ਕੀਮਤ ਵਿਚ ਵੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਉੱਥੇ ਹੀ ਚਾਂਦੀ ਵੀ 630 ਰੁਪਏ ਪ੍ਰਤੀ ਕਿਲੋ ਮਜ਼ਬੂਤ ਹੋ ਗਈ ਹੈ। ਦੱਸ ਦਈਏ ਕਿ ਸੋਨੇ-ਚਾਂਦੀ ਦੀ ਇਸ ਕੀਮਤ ‘ਤੇ ਜੀਐਸਟੀ ਨਹੀਂ ਲੱਗਿਆ ਹੈ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਦੀ ਵੈੱਬਸਾਈਟ ਲਗਾਤਾਰ ਸੋਨੇ-ਚਾਦੀ ਦੀਆਂ ਔਸਤ ਕੀਮਤਾਂ ਅਪਡੇਟ ਕਰਦੀ ਹੈ।

23 ਕੈਰੇਟ ਸੋਨੇ ਦੀ ਕੀਮਤ ਅੱਜ 266 ਰੁਪਏ ਵਧ ਕੇ 47125 ਰੁਪਏ ਪ੍ਰਤੀ ਦਸ ਗ੍ਰਾਮ ਪਹੁੰਚ ਗਈ ਹੈ, ਉੱਥੇ ਹੀ 22 ਕੈਰੇਟ ਸੋਨਾ 43340 ਰੁਪਏ ਦੇ ਭਾਅ ਨਾਲ ਵਿਕ ਰਿਹਾ ਹੈ, ਜਦਕਿ 18 ਕੈਰੇਟ ਸੋਨੇ ਦੀ ਕੀਮਤ 35486  ਰੁਪਏ ਹੈ। ਮੰਗਲਵਾਰ ਨੂੰ ਸੋਨਾ 310 ਰੁਪਏ ਦੀ ਤੇਜ਼ੀ ਨਾਲ 47,336 ਰੁਪਏ ਪ੍ਰਤੀ 10 ਗ੍ਰਾਮ ਹੋ ਗਿਆ।

ਐਮਸੀਐਕਸ  ਵਿਚ ਅਗਸਤ ਮਹੀਨੇ ਵਿਚ ਡਿਲੀਵਰੀ ਲਈ ਸੋਨੇ ਦੀ ਵਾਯਦਾ ਕੀਮਤ 310 ਰੁਪਏ ਜਾਂ 0.66% ਦੀ ਤੇਜ਼ੀ ਨਾਲ 47,336 ਰੁਪਏ ਪ੍ਰਤੀ 10 ਗ੍ਰਾਮ ਰਹੀ। ਇਸੇ ਤਰ੍ਹਾਂ ਅਕਤੂਬਰ ਮਹੀਨੇ ਦੀ ਡਿਲੀਵਰੀ ਵਾਲੇ ਸੋਨੇ ਦੀ ਵਾਯਦਾ ਕੀਮਤ 303 ਰੁਪਏ ਯਾਨੀ 0.64%  ਦੀ ਤੇਜ਼ੀ ਨਾਲ 47,443 ਰੁਪਏ ਪ੍ਰਤੀ 10 ਗ੍ਰਾਮ ਰਹਿ ਗਈ।