Govt decrease interest rate on general provident fund
ਨਵੀਂ ਦਿੱਲੀ: ਸਰਕਾਰ ਨੇ ਜਨਰਲ ਪ੍ਰੋਵੀਡੇਂਟ ਫੰਡ ਦੀ ਵਿਆਜ ਦਰ ਵਿਚ ਕਟੌਤੀ ਕਰ ਦਿੱਤੀ ਹੈ। ਸਰਕਾਰ ਨੇ ਜੀਪੀਐਫ 'ਤੇ ਜੁਲਾਈ-ਸਤੰਬਰ ਲਈ ਵਿਆਜ ਦਰ ਨੂੰ 7.9 ਫ਼ੀਸਦੀ ਕਰ ਦਿੱਤਾ ਹੈ। ਪਿਛਲੀ ਤਿਮਾਹੀ ਵਿਚ ਜਨਰਲ ਪ੍ਰੋਵੀਡੈਂਟ ਫੰਡ 'ਤੇ ਵਿਆਜ ਦਰ 8 ਫ਼ੀਸਦੀ ਸੀ। ਇਹ ਵਿਆਜ ਦਰ ਕੇਂਦਰ ਸਰਕਾਰ ਦੇ ਕਰਮਚਾਰੀਆਂ, ਰੇਲਵੇ ਅਤੇ ਰੱਖਿਆ ਬਲਾਂ ਦੇ ਪ੍ਰੋਵੀਡੈਂਟ ਫੰਡ 'ਤੇ ਲਾਗੂ ਹੋਵੇਗੀ।
ਵਿੱਤ ਮੰਤਰਾਲੇ ਦੁਆਰਾ ਜਾਰੀ ਇਕ ਸੂਚਨਾ ਵਿਚ ਕਿਹਾ ਗਿਆ ਹੈ ਕਿ ਜਨਰਲ ਪ੍ਰੋਵੀਡੈਂਟ ਫੰਡ ਅਤੇ ਇਸ ਤਰ੍ਹਾਂ ਦੇ ਹੋਰ ਫੰਡਸ 'ਤੇ 1 ਜੁਲਾਈ 2019 ਤੋਂ 30 ਸਤੰਬਰ 2019 ਤਕ ਵਿਆਜ ਦਰ 7.9 ਫ਼ੀਸਦੀ ਹੋਵੇਗੀ।
ਇਹ ਦਰ ਇਕ ਜੁਲਾਈ 2019 ਤੋਂ ਲਾਗੂ ਹੋਵੇਗੀ। ਇਹਨਾਂ ਕਰਮਚਾਰੀਆਂ ਦੇ ਪ੍ਰੋਵੀਡੈਂਟ ਫੰਡ ਦੀ ਵਿਆਜ ਦਰ ਵਿਚ ਕਟੌਤੀ ਹੋਈ ਹੈ। ਜਨਰਲ ਪ੍ਰੋਵੀਡੈਂਟ ਫੰਡ, ਕੰਟ੍ਰੀਬਿਊਟਰੀ, ਸਟੇਟ ਰੇਲਵੇ, ਇੰਡੀਅਨ ਆਰਡਨੈਂਸ ਡਿਪਾਰਟਮੈਂਟ, ਇੰਡੀਅਨ ਆਰਡਨੈਂਸ, ਡਿਫੈਂਸ ਸਰਵੀਸੇਜ ਆਫਸਰਸ, ਆਮਰਡ ਫੋਸੈਸ ਪਰਸਨਲ, ਇੰਡੀਅਨ ਨੇਵਲ ਡਾਕਯਾਰਡ ਵਰਕਮੈਨ ਪ੍ਰੋਵੀਡੈਂਟ ਫੰਡ।