ਜੀਓ ਫਾਇਬਰ ਦਾ ਜਲਵਾ ! ਦੋ ਦਿਨਾਂ 'ਚ 29,000 ਕਰੋੜ ਵਧੀ ਮੁਕੇਸ਼ ਅੰਬਾਨੀ ਦੀ ਪੂੰਜੀ

ਏਜੰਸੀ

ਖ਼ਬਰਾਂ, ਵਪਾਰ

ਬੀਤੇ ਦੋ ਦਿਨਾਂ 'ਚ ਭਾਰਤ ਦੇ ਸਭ ਤੋਂ ਅਮੀਰ ਸ਼ਖਸ ਮੁਕੇਸ਼ ਅੰਬਾਨੀ ਦੀ ਸੰਪਤੀ ਜ਼ਬਰਦਸਤ ਵਾਧਾ ਹੋਇਆ ਹੈ। ਖਾਸ ਤੌਰ 'ਤੇ ਅਜਿਹੇ ਦੌਰ 'ਚ...

Mukesh Ambani

ਨਵੀਂ ਦਿੱਲੀ : ਬੀਤੇ ਦੋ ਦਿਨਾਂ 'ਚ ਭਾਰਤ ਦੇ ਸਭ ਤੋਂ ਅਮੀਰ ਸ਼ਖਸ ਮੁਕੇਸ਼ ਅੰਬਾਨੀ ਦੀ ਸੰਪਤੀ ਜ਼ਬਰਦਸਤ ਵਾਧਾ ਹੋਇਆ ਹੈ। ਖਾਸ ਤੌਰ 'ਤੇ ਅਜਿਹੇ ਦੌਰ 'ਚ ਜਦੋਂ ਸ਼ੇਅਰ ਮਾਰਕਿਟ 'ਚ ਗਿਰਾਵਟ ਚੱਲ ਰਹੀ ਹੈ।ਸਿਰਫ਼ ਦੋ ਦਿਨਾਂ ਵਿੱਚ ਹੀ ਮੁਕੇਸ਼ ਅੰਬਾਨੀ ਦੀ ਦੌਲਤ 29,000 ਕਰੋੜ ਰੁਪਏ ਵਧੀ ਹੈ। ਇਹ ਉਛਾਲ ਸੋਮਵਾਰ ਨੂੰ ਰਿਲਾਇੰਸ ਇੰਡਸਟਰੀਜ਼ ਦੀ 42ਵੀਂ ਏਜੀਐਮ ਤੋਂ ਬਾਅਦ ਆਇਆ। ਇਸ ਮੀਟਿੰਗ 'ਚ ਕੰਪਨੀ ਨੇ ਕਈ ਵੱਡੇ ਐਲਾਨ ਕੀਤੇ ਸਨ। 

ਕੰਪਨੀ ਦੀ 42ਵੀਂ ਸਾਲਾਨਾ ਆਮ ਮੀਟਿੰਗ 'ਚ ਕਈ ਵੱਡੇ ਐਲਾਨ ਕੀਤੇ ਗਏ ਸਨ। ਇਨ੍ਹਾਂ 'ਚੋਂ ਸਭ ਤੋਂ ਮੁੱਖ ਫੈਸਲਾ ਸਾਊਦੀ ਤੇਲ ਕੰਪਨੀ ਅਰਾਮਕੋ ਨੂੰ 20 ਫੀਸਦੀ ਸ਼ੇਅਰ ਵੇਚਣ ਦਾ ਵੀ ਹੈ। ਕੰਪਨੀ ਨੇ 18 ਮਹੀਨੇ ਖੁਦ ਨੂੰ ਪੂਰੀ ਤਰ੍ਹਾਂ ਨਾਲ ਕਰਜ਼ ਮੁਕਤ ਕਰਨ ਅਤੇ ਅਗਲੇ ਮਹੀਨੇ ਜਿਓ ਫਾਈਬਰ ਲਾਂਚ ਕਰਨ ਦਾ ਐਲਾਨ ਕੀਤਾ ਹੈ। ਰਿਲਾਇੰਸ ਇੰਡਸਟਰੀਜ਼ ਦੇ ਇਨ੍ਹਾਂ ਐਲਾਨਾਂ ਨੂੰ ਦਲਾਲ ਸਟ੍ਰੀਟ ਨੇ ਹਾਂ-ਪੱਖੀ ਤਰੀਕੇ ਨਾਲ ਲਿਆ ਹੈ।

ਇਨ੍ਹਾਂ ਫੈਸਲਿਆਂ ਦੇ ਉਤਸ਼ਾਹ ਦੇ ਚੱਲਦੇ ਸਿਰਫ ਦੋ ਦਿਨਾਂ 'ਚ ਕੰਪਨੀ ਦੇ ਸ਼ੇਅਰਾਂ 'ਚ 11 ਫੀਸਦੀ ਦਾ ਵਾਧਾ ਹੋਇਆ ਹੈ। ਕੰਪਨੀ ਦੇ ਸ਼ੇਅਰ ਬੁੱਧਵਾਰ ਨੂੰ ਕਾਰੋਬਾਰ ਦੇ ਅੰਤ ਤੱਕ 1,288.30 ਰੁਪਏ ਦੇ ਪੱਧਰ 'ਤੇ ਪਹੁੰਚ ਗਏ, ਜਦੋਂਕਿ ਸ਼ੁੱੱਕਰਵਾਰ ਨੂੰ ਇਹ 1,162 ਰੁਪਏ ਦੇ ਪੱਧਰ 'ਤੇ ਸਨ। 

ਇਸ ਤਰ੍ਹਾਂ 12 ਅਗਸਤ ਨੂੰ ਹੋਈ ਕੰਪਨੀ ਦੀ ਸਾਲਾਨਾ ਆਮ ਸਭਾ ਦੇ ਬਾਅਦ ਤੋਂ ਹੁਣ ਤੱਕ ਮੁਕੇਸ਼ ਅੰਬਾਨੀ ਦੀ ਸੰਪਤੀ 'ਚ 28,684 ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਬਲੂਮਬਰਗ ਦੇ ਇੰਡੈਕਸ ਮੁਤਾਬਕ ਮੁਕੇਸ਼ ਅੰਬਾਨੀ ਫਿਲਹਾਲ ਦੁਨੀਆ ਦੇ ਅਮੀਰਾਂ ਦੀ ਸੂਚੀ 'ਚ 13ਵੇਂ ਸਥਾਨ 'ਤੇ ਹਨ।