67.65 ਕਰੋੜ ਦਾ ਕਰਜ਼ਾ ਨਾ ਚੁਕਾਉਣ ਵਾਲੇ ਯਸ਼ਵਰਧਨ ਬਿਰਲਾ ਨੂੰ ਡਿਫ਼ਾਲਟਰ ਐਲਾਨਿਆ

ਏਜੰਸੀ

ਖ਼ਬਰਾਂ, ਵਪਾਰ

ਕੋਲਕਾਤਾ ਦੇ ਯੂਕੋ ਬੈਂਕ ਨੇ 665 ਡਿਫ਼ਾਲਟਰਾਂ ਦੀ ਸੂਚੀ ਜਾਰੀ ਕੀਤੀ

UCO Bank declares Yashovardhan Birla as wilful defaulter

ਨਵੀਂ ਦਿੱਲੀ : ਜਨਤਰ ਖੇਤਰ ਦੇ ਯੂਕੋ ਬੈਂਕ ਨੇ ਬਿਰਲਾ ਸੂਰਿਆ ਲਿਮਟਿਡ ਵਲੋਂ 67.65 ਕਰੋੜ ਦਾ ਕਰਜ਼ਾ ਨਾ ਚੁਕਾਉਣ ਦੇ ਕਾਰਨ ਯਸ਼ੋਵਰਧਨ ਬਿਰਲਾ ਨੂੰ ਵਿਲਫ਼ੁੱਲ ਡੀਫ਼ਾਲਟਰ ਐਲਾਨ ਦਿਤਾ ਹੈ। ਬੈਂਕ ਨੇ ਦਸਿਆ ਕਿ ਕੰਪਨੀ ਕੋਲ 100 ਕਰੋੜ ਰੁਪਏ ਦੀ ਕ੍ਰੈਡਿਟ ਲਿਮਟ ਸੀ, ਜਿਸ ਦਾ 67 ਕਰੋੜ ਰੁਪਏ ਤੋਂ ਜ਼ਿਆਦਾ ਵਿਆਜ ਬਾਕੀ ਸੀ। ਇਸ ਲੋਨ ਨੂੰ 2013 'ਚ ਇਕ ਨਾਨ-ਪਰਫ਼ਾਰਮਿੰਗ ਐਸੇਟ ਦੇ ਤੌਰ 'ਤੇ ਕਲਾਸੀਫ਼ਾਈ ਕੀਤਾ ਗਿਆ ਸੀ। ਜੇਕਰ ਕਿਸੇ ਪ੍ਰਮੋਟਰ ਨੂੰ ਕਿਸੇ ਕਰਜ਼ਦਾਤਾ ਵਲੋਂ ਵਿਲਫ਼ੁੱਲ ਡਿਫ਼ਾਲਟਰ ਐਲਾਨ ਦਿਤਾ ਜਾਂਦਾ ਹੈ ਤਾਂ ਨਾ ਸਿਰਫ ਉਸ ਦੇ ਮੌਜੂਦਾ ਕਾਰੋਬਾਰ ਸਗੋਂ ਕਿਸੇ ਵੀ ਕੰਪਨੀ ਜਿਸ ਵਿਚ ਉਹ ਡਾਇਰੈਕਟਰ ਹੈ, ਉਸ ਨੂੰ ਫ਼ੰਡਿੰਗ ਨਹੀਂ ਮਿਲ ਸਕਦੀ।

ਕੋਲਕਾਤਾ ਦੇ ਇਸ ਬੈਂਕ ਦੀ ਸਥਾਪਨਾ ਯਸ਼ ਬਿਰਲਾ ਦੇ ਪੜਦਾਦਾ, ਘਣਸ਼ਿਆਮ ਦਾਸ ਬਿਰਲਾ ਨੇ ਕੀਤੀ ਸੀ। ਜੀ.ਡੀ. ਬਿਰਲਾ ਦੇ ਭਰਾ ਰਾਮੇਸ਼ਵਰ ਦਾਸ ਬਿਰਲਾ, ਯਸ਼ ਬਿਰਲਾ ਦੇ ਪਿਤਾ ਅਸ਼ੋਕ ਬਿਰਲਾ ਦੇ ਦਾਦਾ ਸਨ। ਯਸ਼ ਬਿਰਲਾ 23 ਸਾਲ ਦਾ ਉਮਰ ਵਿਚ 'ਚ ਉਸ ਸਮੇਂ ਪਰਵਾਰ ਦਾ ਕਾਰੋਬਾਰ ਸੰਭਾਲਿਆ ਜਦੋਂ ਬੈਂਗਲੁਰੂ 'ਚ ਇਕ ਏਅਰਕ੍ਰੈਸ਼ 'ਚ ਉਨ੍ਹਾਂ ਦੇ ਮਾਤਾ-ਪਿਤਾ ਦੀ ਮੌਤ ਹੋ ਗਈ ਸੀ। ਕਈ ਸਾਲਾਂ ਤਕ ਗਰੁੱਪ ਦਾ ਸੰਚਾਲਨ ਐਡਵਾਈਜ਼ਰਜ਼ ਨੇ ਕੀਤਾ। ਬਿਰਲਾ ਸ਼ਲੋਕਾ ਐਜੁਟੇਕ ਦੇ ਤਹਿਤ ਇਹ ਗਰੁੱਪ ਕਈ ਚੈਰੀਟੇਬਲ ਸੰਸਥਾ ਅਤੇ ਸਕੂਲਾਂ ਦਾ ਸੰਚਾਲਨ ਕਰਦੀ ਹੈ।

ਕੋਲਕਾਤਾ ਦੇ ਯੂਕੋ ਬੈਂਕ ਨੇ 665 ਡਿਫ਼ਾਲਟਰਾਂ ਦੀ ਸੂਚੀ ਜਾਰੀ ਕੀਤੀ ਹੈ। ਜਾਣਬੁੱਝ ਕੇ ਕਰਜ਼ ਨਹੀਂ ਚੁਕਾਉਣ ਵਾਲੇ ਹੋਰ ਪ੍ਰਮੁਖਾਂ ਵਿਚ ਜੂਮ ਡੇਵਲਪਰਜ਼ (309.50 ਕਰੋੜ ਰੁਪਏ), ਫ਼ਸਟ ਲਿਜਿੰਗ ਕੰਪਨੀ ਆਫ਼ ਇੰਡੀਆ (142.94 ਕਰੋੜ ਰੁਪਏ), ਮੋਜਰ ਬੇਅਰ ਇੰਡੀਆ (122.15 ਕਰੋੜ ਰੁਪਏ) ਅਤੇ ਸੂਰਿਆ ਵਿਨਾਇਕ ਇੰਡਸਟਰੀਜ਼ (107.81 ਕਰੋੜ ਰੁਪਏ) ਹੈ।