ਕੋਰੋਨਾ ਦੀ ਦੂਜੀ ਲਹਿਰ ਨਾਲ ਅਰਥਵਿਵਸਥਾ ਨੂੰ 2 ਲੱਖ ਕਰੋੜ ਰੁਪਏ ਦਾ ਨੁਕਸਾਨ : RBI ਦੀ ਰਿਪੋਰਟ

ਏਜੰਸੀ

ਖ਼ਬਰਾਂ, ਵਪਾਰ

ਇਹ ਨੁਕਸਾਨ ਪੇਂਡੂ ਅਤੇ ਛੋਟੇ ਸ਼ਹਿਰਾਂ 'ਚ ਮੰਗ ਪ੍ਰਭਾਵਿਤ ਹੋਣ ਕਾਰਨ ਮੁੱਖ ਤੌਰ 'ਤੇ ਹੋ ਰਿਹਾ ਹੈ

RBI

ਨਵੀਂ ਦਿੱਲੀ-ਕੋਰੋਨਾ ਦੀ ਦੂਜੀ ਲਹਿਰ ਨਾਲ ਦੇਸ਼ ਦੀ ਅਰਥਵਿਵਸਥਾ ਨੂੰ ਚਾਲੂ ਵਿੱਤੀ ਸਾਲ ਦੇ ਦੌਰਾਨ ਅਜੇ ਤੱਕ ਦੋ ਲੱਖ ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਿਆ ਹੈ। ਇਹ ਨੁਕਸਾਨ ਮੁੱਖ ਤੌਰ 'ਤੇ ਸਥਾਨਕ ਅਤੇ ਸੂਬਾ ਪੱਧਰੀ ਲਾਕਡਾਊਨ ਨਾਲ ਮੰਗ 'ਤੇ ਉਲਟ ਅਸਰ ਕਾਰਨ ਹੋਇਆ ਹੈ।

ਇਹ ਵੀ ਪੜ੍ਹੋ-ਹਾਈ ਕੋਰਟ ਨੇ ਜੈਪਾਲ ਭੁੱਲਰ ਦੇ ਪਿਤਾ ਦੀ ਪਟੀਸ਼ਨ ਕੀਤੀ ਖਾਰਜ, ਹੁਣ ਸੁਪਰੀਮ ਕੋਰਟ ਜਾਵੇਗਾ ਪਰਿਵਾਰ

ਇਹ ਮੁਲਾਂਕਣ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦਾ ਹੈ ਜਿਸ ਨੇ ਦੇਸ਼ ਦੀ ਅਰਥਵਿਵਸਥਾ 'ਤੇ ਬੁੱਧਵਾਰ ਨੂੰ ਜਾਰੀ ਆਪਣੀ ਰਿਪੋਰਟ 'ਚ ਕੋਰੋਨਾ ਵਾਇਰਸ ਦੇ ਦੁਰਗਾਮੀ ਅਸਰ ਦੀ ਸਮੀਖਿਆ ਕੀਤੀ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਚਾਲੂ ਵਿੱਤੀ ਸਾਲ ਲਈ ਵਿਕਾਸ ਦਰ ਨੂੰ 10.5 ਫੀਸਦੀ ਤੋਂ ਘਟਾ ਕੇ 9.5 ਫੀਸਦੀ ਕਰਨ ਨਾਲ ਅਰਥਵਿਵਸਥਾ ਨੂੰ ਅਜੇ ਤੱਕ ਦੋ ਲੱਖ ਕਰੋੜ ਰੁਪਏ ਦਾ ਨੁਕਸਾਨ ਹੁੰਦਾ ਦਿਖ ਰਿਹਾ ਹੈ।

ਇਹ ਵੀ ਪੜ੍ਹੋ-ਆਸਟ੍ਰੇਲੀਆ 'ਚ ਸਿਰਫ 60 ਸਾਲ ਤੋਂ ਵਧੇਰੇ ਉਮਰ ਦੇ ਲੋਕਾਂ ਨੂੰ ਹੀ ਲੱਗੇਗੀ ਇਹ ਕੋਰੋਨਾ ਵੈਕਸੀਨ

ਇਹ ਨੁਕਸਾਨ ਪੇਂਡੂ ਅਤੇ ਛੋਟੇ ਸ਼ਹਿਰਾਂ 'ਚ ਮੰਗ ਪ੍ਰਭਾਵਿਤ ਹੋਣ ਕਾਰਨ ਮੁੱਖ ਤੌਰ 'ਤੇ ਹੋ ਰਿਹਾ ਹੈ। ਇਸ ਤੋਂ ਇਲਾਵਾ ਇਸ ਗੱਲ ਦੇ ਵੀ ਸੰਕੇਤ ਹਨ ਕਿ ਮਹਿੰਗਾਈ ਦੀ ਚਿੰਤਾ ਅਜੇ ਕੇਂਦਰੀ ਬੈਂਕ ਦੇ ਸਮਰੱਥ ਵੱਡੀ ਹੈ ਪਰ ਇਸ ਦੇ ਬਾਵਜੂਦ ਵਿਆਜ਼ ਦਰਾਂ ਨੂੰ ਲੈ ਕੇ ਸਖਤੀ ਨਹੀਂ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਪਿਛਲੇ ਸਾਲ ਲਾਏ ਗਏ ਰਾਸ਼ਟਰੀ ਲਾਕਡਾਊਨ ਦੇ ਮੁਕਾਬਲੇ ਇਸ ਸਾਲ ਨੁਕਸਾਨ ਘੱਟ ਹੋਇਆ ਹੈ। ਹਾਲਾਂਕਿ ਆਰ.ਬੀ.ਆਈ. ਦਾ ਇਹ ਵੀ ਕਹਿਣਾ ਹੈ ਕਿ ਕੋਰੋਨਾ ਵੈਕਸੀਨ ਇਕ ਵੱਡੀ ਖੋਜ ਹੈ ਪਰ ਸਿਰਫ ਟੀਕਾਕਰਨ ਨਾਲ ਹੀ ਇਸ ਮਹਾਮਾਰੀ ਨਾਲ ਬਚਾਅ ਨਹੀਂ ਹੋ ਸਕਦਾ, ਸਾਨੂੰ ਕੋਰੋਨਾ ਨਾਲ ਵੀ ਜਿਉਣ ਦੀ ਆਦਤ ਪਾਉਣੀ ਹੋਵੇਗੀ।

ਇਹ ਵੀ ਪੜ੍ਹੋ-ਪੰਜਾਬ ਦੇ ਪੇਂਡੂ ਤੇ ਸ਼ਹਿਰੀ ਖੇਤਰਾਂ 'ਚ ਟੀਕਾਕਰਨ ਮੁਹਿੰਮ ਜ਼ੋਰਾਂ ’ਤੇ : ਬਲਬੀਰ ਸਿੱਧੂ

ਇਸ ਦੇ ਨਾਲ ਹੀ ਸਰਕਾਰਾਂ ਨੂੰ ਹਲੈਥਕੇਅਰ ਅਤੇ ਲਾਜਿਸਟਿਕਸ ਨਾਲ ਭਾਰੀ ਨਿਵੇਸ਼ ਵੀ ਕਰਨ ਨੂੰ ਪਹਿਲ ਦੇਣੀ ਹੋਵੇਗੀ। ਆਰ.ਬੀ.ਆਈ. ਦਾ ਇਹ ਵੀ ਮੰਨਣਾ ਹੈ ਕਿ ਕੋਰੋਨਾ ਦੀ ਤੀਸਰੀ ਲਹਿਰ ਦੀ ਵੀ ਸੰਭਾਵਨਾ ਹੈ ਅਤੇ ਇਸ ਨਾਲ ਬਚਾਅ ਲਈ ਸਾਵਧਾਨੀ 'ਚ ਕੋਈ ਕਮੀ ਨਹੀਂ ਹੋਣੀ ਚਾਹੀਦੀ। ਇਸ ਨੂੰ ਰੋਕਣ 'ਚ ਸੋਸ਼ਲ ਡਿਸਟੈਂਸਿੰਗ ਨਾਲ ਹੀ ਟੀਕਾਕਰਨ ਵੀ ਜ਼ਰੂਰੀ ਹੈ ਪਰ ਸਿਰਫ ਟੀਕਾਕਰਨ ਨਾਲ ਇਸ ਦਾ ਬਚਾਅ ਭਰਪੂਰ ਨਹੀਂ ਹੈ।