ਪੈਨ-ਆਧਾਰ ਕਾਰਡ ਨਾਲ ਜੁੜੇ ਨਿਯਮਾਂ ਵਿਚ ਵੱਡਾ ਬਦਲਾਅ

ਏਜੰਸੀ

ਖ਼ਬਰਾਂ, ਵਪਾਰ

ਹੁਣ ਇੱਥੇ ਦੇਣਾ ਹੋਵੇਗਾ ਆਧਾਰ ਕਾਰਡ

Rules regarding aadhar and pan card has changed

ਨਵੀਂ ਦਿੱਲੀ: ਬਜਟ 2019 ਵਿਚ ਪੈਨ ਕਾਰਡ ਅਤੇ ਆਧਾਰ ਕਾਰਡ ਨਾਲ ਜੁੜੇ ਨਿਯਮਾਂ ਵਿਚ ਬਦਲਾਅ ਕੀਤਾ ਗਿਆ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਆਧਾਰ ਕਾਰਡ, ਕੈਸ਼ ਕਢਵਾਉਣ, ਕੈਸ਼ ਜਮ੍ਹਾਂ ਕਰਾਉਣ, ਆਈਟੀਆਰ ਫਾਇਲਿੰਗ ਦੇ ਕਈ ਨਿਯਮਾਂ ਵਿਚ ਬਦਲਾਅ ਕੀਤਾ ਹੈ। ਸਰਕਾਰ ਦਾ ਫੋਕਸ ਬਲੈਕ ਮਨੀ ਨੂੰ ਰੋਕਣ, ਡਿਜਿਟਲ ਟ੍ਰਾਂਜੈਕਸ਼ਨ ਨੂੰ ਵਧਾਵਾ ਦੇਣ ਅਤੇ ਦੇਸ਼ ਵਿਚ ਪਾਰਦਰਸ਼ਿਤਾ ਲਾਉਣਾ ਹੈ।

ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਬਜਟ ਵਿਚ ਐਲਾਨ ਕੀਤਾ ਕਿ ਜਿਹਨਾਂ ਲੋਕਾਂ ਕੋਲ ਪੈਨ ਕਾਰਡ ਨਹੀਂ ਹਨ ਉਹ ਹੁਣ ਆਧਾਰ ਨੰਬਰ ਦੇ ਕੇ ਵੀ ਅਪਣਾ ਟੈਕਸ ਰਿਟਰਨ ਫਾਈਲ ਕਰ ਸਕਦੇ ਹਨ। ਬੈਂਕ ਵਿਚ ਜੇ ਤੁਸੀਂ 50 ਹਜ਼ਾਰ ਰੁਪਏ ਤੋਂ ਜ਼ਿਆਦਾ ਜਮ੍ਹਾਂ ਕਰਦੇ ਹੋ ਤਾਂ ਆਧਾਰ ਨੰਬਰ ਦਿੱਤਾ ਜਾ ਸਕਦਾ ਹੈ। ਜੇ ਤੁਸੀਂ 2 ਲੱਖ ਰੁਪਏ ਤੋਂ ਜ਼ਿਆਦਾ ਦਾ ਸੋਨਾ ਖਰੀਦਦੇ ਹੋ ਤਾਂ ਸੁਨਿਆਰਾ ਤੁਹਾਡੇ ਤੋਂ ਪੈਨ ਕਾਰਡ ਮੰਗੇਗਾ ਤਾਂ ਅਜਿਹੇ ਵਿਚ ਤੁਸੀਂ ਆਧਾਰ ਨੰਬਰ ਦੇ ਸਕਦੇ ਹੋ।

ਜੇ ਤੁਸੀਂ ਕੋਈ ਫੋਰ ਵਹੀਲਰ ਵਾਹਨ ਖਰੀਦਣ ਜਾ ਰਹੇ ਹੋ  ਤਾਂ ਤੁਸੀਂ ਪੈਨ ਕਾਰਡ ਦੇ ਬਦਲੇ ਆਧਾਰ ਕਾਰਡ ਦੇ ਸਕਦੇ ਹੋ। ਹੁਣ ਕ੍ਰੈਡਿਟ ਕਾਰਡ ਦੀ ਅਰਜ਼ੀ ਲਈ ਵੀ ਪੈਨ ਕਾਰਡ ਜ਼ਰੂਰੀ ਨਹੀਂ ਹੋਵੇਗਾ। ਇੱਥੇ ਵੀ ਆਧਾਰ ਨੰਬਰ ਨਾਲ ਵੀ ਕੰਮ ਚਲਾਇਆ ਜਾ ਸਕਦਾ ਹੈ। ਜੇ ਕਿਸੇ ਹੋਟਲ ਵਿਚ ਇਕ ਬਿੱਲ 'ਤੇ 50 ਹਜ਼ਾਰ ਰੁਪਏ ਦੇ ਕੈਸ਼ ਪੈਮੇਂਟ ਕਰਦੇ ਹਨ, ਵਿਦੇਸ਼ ਯਾਤਰਾ ਵਿਚ ਇੰਨਾ ਖਰਚ ਕਰਦੇ ਹੋ ਤਾਂ ਇੱਥੇ ਵੀ ਆਧਾਰ ਨਾਲ ਕੰਮ ਚਲਾਇਆ ਜਾ ਸਕਦਾ ਹੈ।

ਕਿਸੇ ਬੀਮਾ ਕੰਪਨੀ ਨੂੰ ਪ੍ਰੀਮੀਅਮ ਦੇ ਤੌਰ 'ਤੇ ਇਕ ਸਾਲ ਵਿਚ 50 ਹਜ਼ਾਰ ਦਾ ਪੈਮੇਂਟ ਕਰਦੇ ਹੋ ਤਾਂ ਪੈਨ ਦੇ ਬਦਲੇ ਆਧਾਰ ਨੰਬਰ ਦੇ ਸਕੋਗੇ। ਜੇ ਤੁਸੀਂ ਕਿਸੇ ਕੰਪਨੀ ਵਿਚ ਜੋ ਲਿਸਟੇਡ ਨਹੀਂ ਹੈ ਉਸ ਦੇ 1 ਲੱਖ ਰੁਪਏ ਤੋਂ ਜ਼ਿਆਦਾ ਦੇ ਸ਼ੇਅੜ ਖਰੀਦਦੇ ਹੋ ਉੱਥੇ ਵੀ ਆਧਾਰ ਕਾਰਡ ਦਾ ਨੰਬਰ ਚਲੇਗਾ।

9-10 ਲੱਖ ਰੁਪਏ ਤੋਂ ਜ਼ਿਆਦਾ ਦੀ ਅਚਲ ਸੰਪੱਤੀ ਖਰੀਦਣ 'ਤੇ ਵੀ ਹੁਣ ਪੈਨ ਦੀ ਥਾਂ ਆਧਾਰ ਨੰਬਰ ਦੇ ਸਕਦੇ ਹੋ। ਮਿਊਚੁਅਲ ਫੰਡ ਨਿਵੇਸ਼ ਅਤੇ ਸ਼ੇਅਰਾਂ ਦੀ ਖਰੀਦ ਵਿਕਰੀ ਵਿਚ ਜਿੱਥੇ ਪੈਨ ਦੀ ਜ਼ਰੂਰਤ ਹੁੰਦੀ ਹੈ ਉੱਥੇ ਵੀ ਆਧਾਰ ਕਾਰਡ ਦਿੱਤਾ ਜਾ ਸਕਦਾ ਹੈ। ਸਰਕਾਰ ਜਿਵੇਂ ਹੀ ਫਾਈਨੈਂਸ ਬਿੱਲ ਨੂੰ ਮਨਜ਼ੂਰੀ ਦੇਵੇਗੀ ਇਹ ਨਿਯਮ ਲਾਗੂ ਹੋ ਜਾਵੇਗਾ।