ਕੋਰੋਨਾ ਵਾਇਰਸ ਕਾਰਨ ਮੰਦੀ ਦਾ ਡਰ! 

ਏਜੰਸੀ

ਖ਼ਬਰਾਂ, ਵਪਾਰ

ਇਸ ਰੇਟਿੰਗ ਏਜੰਸੀ ਨੇ ਭਾਰਤ ਵਿੱਚ ਵਿਕਾਸ ਦੇ ਅਨੁਮਾਨ ਨੂੰ ਘਟਾ ਦਿੱਤਾ 

File

ਨਵੀਂ ਦਿੱਲੀ- ਐਸ ਐਂਡ ਪੀ ਗਲੋਬਲ ਰੇਟਿੰਗਜ਼ ਨੇ ਬੁੱਧਵਾਰ ਨੂੰ 2020 ਦੇ ਲਈ ਭਾਰਤ ਦੀ ਆਰਥਿਕ ਵਿਕਾਸ ਦੇ ਭਵਿੱਖਬਾਣੀ ਨੂੰ ਘਟਾ ਕੇ 5.2% ਤਕ ਘਟ ਕਰ ਦਿੱਤੀ ਹੈ। ਰੇਟਿੰਗ ਏਜੰਸੀ ਦਾ ਤਰਕ ਹੈ ਕਿ ਵੈਸਵਿਕ ਆਰਥਿਕਤਾ ਕੋਰੋਨਾ ਵਾਇਰਸ ਮਹਾਂਮਾਰੀ ਦੇ ਵਿਚਕਾਰ ਮੰਦੀ ਵਿੱਚ ਦਾਖਲ ਕਰ ਰਹੀ ਹੈ।

ਜਿਸ ਦਾ ਅਸਰ ਭਾਰਤ ‘ਤੇ ਵੀ ਪੈ ਰਿਹਾ ਹੈ। ਐਸ ਐਂਡ ਪੀ ਨੇ ਇਕ ਬਿਆਨ ਵਿਚ ਕਿਹਾ ਕਿ 2020 ਵਿਚ ਏਸ਼ੀਆ ਦੀ ਆਰਥਿਕ ਵਿਕਾਸ ਦਰ 3 ਪ੍ਰਤੀਸ਼ਤ ਤੋਂ ਵੀ ਘਟ ਹੋ ਜਾਵੇਗੀ। ਕਿਉਂਕਿ ਵਿਸ਼ਵਵਿਆਪੀ ਆਰਥਿਕਤਾ ਵਿਚ ਮੰਦੀ ਦੇਖਣ ਨੂੰ ਮਿਲ ਰਹੀ ਹੈ।

ਇਸ ਤੋਂ ਪਹਿਲਾਂ, ਏਜੰਸੀ ਨੇ 2020 ਵਿਚ ਭਾਰਤ ਵਿਚ 5.7 ਪ੍ਰਤੀਸ਼ਤ ਦੀ ਦਰ ਨਾਲ ਵਿਕਾਸ ਦੀ ਭਵਿੱਖਬਾਣੀ ਕੀਤੀ ਸੀ। ਐਸ ਐਂਡ ਪੀ ਨੇ ਇਕ ਬਿਆਨ ਵਿੱਚ ਕਿਹਾ ਕਿ “ਵਿਸ਼ਵ ਮੰਦੀ ਦੇ ਦੌਰ ਵਿੱਚ ਦਾਖਲ ਹੋ ਰਹੀ ਹੈ”।

ਐਸ ਐਂਡ ਪੀ ਗਲੋਬਲ ਰੇਟਿੰਗਜ਼ ਦੇ ਏਸ਼ੀਆ ਪ੍ਰਸ਼ਾਂਤ ਦੇ ਲਈ ਪ੍ਰਮੁੱਖ ਅਰਥ ਸ਼ਾਸਤਰੀ ਸ਼ਾਨ ਰੋਸ਼ੇ ਨੇ ਕਿਹਾ ਕਿ ਚੀਨ ਵਿਚ ਪਹਿਲੀ ਤਿਮਾਹੀ ਵਿਚ ਵੱਡਾ ਝਟਕਾ, ਅਮਰੀਕਾ ਅਤੇ ਯੂਰਪ ਵਿਚ ਸ਼ਟਡਾਉਨ ਅਤੇ ਸਥਾਨਕ ਵਾਇਰਸ ਦੀ ਲਾਗ ਦੇ ਕਾਰਨ ਏਸ਼ੀਆ-ਪ੍ਰਸ਼ਾਂਤ ਵਿਚ ਵੱਡੀ ਮੰਦੀ ਦਾ ਕਾਰਨ ਪੈਦਾ ਹੋਵੇਗਾ।

ਐਸ ਐਂਡ ਪੀ ਨੇ ਕਿਹਾ ਕਿ ਅਸੀਂ ਚੀਨ, ਭਾਰਤ ਅਤੇ ਜਾਪਾਨ ਵਿਚ 2020 ਦੇ ਵਾਧੇ ਦੀ ਭਵਿੱਖਬਾਣੀ ਨੂੰ ਘਟਾ ਕੇ 2.9 ਪ੍ਰਤੀਸ਼ਤ, 5.2 ਪ੍ਰਤੀਸ਼ਤ ਅਤੇ -1.2 ਪ੍ਰਤੀਸ਼ਤ ਕਰ ਰਹੇ ਹਾਂ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।