ਵਿਗਿਆਨੀ ਦੀ ਨੌਕਰੀ ਛੱਡ ਜੋੜੇ ਨੇ ਸ਼ੁਰੂ ਕੀਤਾ ‘ਸਮੋਸਾ ਸਿੰਘ’, ਹੁਣ 45 ਕਰੋੜ ਤੱਕ ਪਹੁੰਚਿਆ ਕਾਰੋਬਾਰ

ਏਜੰਸੀ

ਖ਼ਬਰਾਂ, ਵਪਾਰ

ਕੰਪਨੀ ਦਾ ਸਾਲਾਨਾ ਟਰਨਓਵਰ 45 ਕਰੋੜ ਰੁਪਏ ਨੂੰ ਪਾਰ ਕਰ ਗਿਆ ਹੈ।

Nidhi and Shikhar Singh

 

ਨਵੀਂ ਦਿੱਲੀ: ਭਾਰਤ ਉੱਦਮੀਆਂ ਦਾ ਦੇਸ਼ ਹੈ ਅਤੇ ਇਹਨੀਂ ਦਿਨੀਂ ਦੇਸ਼ ਦੇ ਕਈ ਨੌਜਵਾਨ ਆਪਣਾ ਕੰਮ ਸ਼ੁਰੂ ਕਰਕੇ ਨਵੇਂ ਰਿਕਾਰਡ ਕਾਇਮ ਕਰ ਰਹੇ ਹਨ। 2015 ਵਿਚ ਬੰਗਲੁਰੂ ਦੇ ਇਕ ਜੋੜੇ ਨੇ ਆਪਣੀ ਨੌਕਰੀ ਛੱਡ ਦਿੱਤੀ ਅਤੇ ਫੂਡ ਸਟਾਰਟਅੱਪ ‘ਸਮੋਸਾ ਸਿੰਘ’ ਸ਼ੁਰੂ ਕੀਤਾ। ਅੱਜ ਇਸ ਜੋੜੇ ਦਾ ਕਾਰੋਬਾਰ ਇੰਨਾ ਵੱਧ ਗਿਆ ਹੈ ਕਿ ਕੰਪਨੀ ਦਾ ਸਾਲਾਨਾ ਟਰਨਓਵਰ 45 ਕਰੋੜ ਰੁਪਏ ਨੂੰ ਪਾਰ ਕਰ ਗਿਆ ਹੈ।

ਇਹ ਵੀ ਪੜ੍ਹੋ: ਫਰੀਦਕੋਟ: ਮਹਿਲਾ ਸਰਪੰਚ ਦਾ ਪਤੀ 5000 ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ

ਫੂਡ ਸਟਾਰਟਅੱਪ ਸਮੋਸਾ ਸਿੰਘ ਰੋਜ਼ਾਨਾ 12 ਲੱਖ ਰੁਪਏ ਦਾ ਕਾਰੋਬਾਰ ਕਰ ਰਿਹਾ ਹੈ। ਦੇਸ਼ ਦੇ ਕਈ ਇਲਾਕਿਆਂ 'ਚ ਲੋਕਾਂ ਦੇ ਨਾਸ਼ਤੇ ਦਾ ਸਮੋਸਾ ਹੀ ਵਿਅਕਤੀ ਨੂੰ ਕਰੋੜਪਤੀ ਬਣਾਉਣ ਲਈ ਕਾਫੀ ਹੈ। ਪੇਸ਼ੇਵਰ ਪੜ੍ਹਾਈ ਕਰਨ ਤੋਂ ਬਾਅਦ ਚੰਗੀ ਨੌਕਰੀ ਕਰ ਰਹੇ ਬੰਗਲੁਰੂ ਦੇ ਇਕ ਨੌਜਵਾਨ ਨੇ ਆਪਣੀ ਨੌਕਰੀ ਛੱਡ ਕੇ ਸਟਾਰਟਅੱਪ ਦੀ ਦੁਨੀਆ ਵਿਚ ਕਦਮ ਰੱਖਿਆ ਅਤੇ ਕਰਨਾਟਕ ਦੀ ਰਾਜਧਾਨੀ ਵਿਚ ਸਮੋਸੇ ਵੇਚਣੇ ਸ਼ੁਰੂ ਕਰ ਦਿੱਤੇ।

ਇਹ ਵੀ ਪੜ੍ਹੋ: ਕੈਨੇਡਾ ਦੇ 3 ਥਾਣਿਆਂ ’ਚ ਪਟਾਕੇ ਚਲਾਉਣ ਵਾਲੇ ਪੰਜਾਬੀ ਨੂੰ ਪੀਲ ਰੀਜਨਲ ਪੁਲਿਸ ਨੇ ਕੀਤਾ ਗ੍ਰਿਫ਼ਤਾਰ 

ਹੁਣ ਇਹ ਜੋੜਾ ਕਿਸੇ ਵੀ ਚੰਗੀ ਨੌਕਰੀ ਦੀ ਤੁਲਨਾ ਵਿਚ ਵੱਧ ਪੈਸੇ ਕਮਾ ਰਹੇ ਹਨ। ਨਿਧੀ ਸਿੰਘ ਅਤੇ ਉਸ ਦੇ ਪਤੀ ਸ਼ਿਖਰ ਵੀਰ ਸਿੰਘ ਦੇ ਵਿਆਹ ਨੂੰ 5 ਸਾਲ ਹੋ ਚੁੱਕੇ ਹਨ। ਦੋਵਾਂ ਦੀ ਮੁਲਾਕਾਤ ਹਰਿਆਣਾ ਵਿਚ ਬਾਇਓਟੈਕਨਾਲੋਜੀ ਵਿਚ ਬੀ.ਟੈਕ ਦੀ ਪੜ੍ਹਾਈ ਦੌਰਾਨ ਹੋਈ ਸੀ। ਸ਼ਿਖਰ ਨੇ ਇੰਸਟੀਚਿਊਟ ਆਫ ਲਾਈਫ ਸਾਇੰਸਿਜ਼, ਹੈਦਰਾਬਾਦ ਤੋਂ ਆਪਣੀ ਐਮਟੈਕ ਕੀਤੀ ਅਤੇ ਬਾਇਓਕੋਨ ਵਿਚ ਪ੍ਰਿੰਸੀਪਲ ਸਾਇੰਟਿਸਟ ਵਜੋਂ ਕੰਮ ਕਰਨਾ ਸ਼ੁਰੂ ਕੀਤਾ। ਸਾਲ 2015 ਵਿਚ ਉਸ ਨੇ ਕੰਮ ਸ਼ੁਰੂ ਕਰਨ ਲਈ ਨੌਕਰੀ ਛੱਡ ਦਿੱਤੀ। ਨਿਧੀ ਗੁੜਗਾਓਂ ਵਿਚ ਇਕ ਫਾਰਮਾ ਕੰਪਨੀ ਵਿਚ ਕੰਮ ਕਰਦੀ ਸੀ ਅਤੇ ਸਾਲਾਨਾ 30 ਲੱਖ ਰੁਪਏ ਦੀ ਤਨਖਾਹ ਲੈ ਰਹੀ ਸੀ। ਉਸ ਨੇ ਵੀ 2015 ਵਿਚ ਨੌਕਰੀ ਛੱਡ ਕੇ ਬੰਗਲੁਰੂ ਵਿਚ ਸਮੋਸਾ ਸਿੰਘ ਦਾ ਕੰਮ ਸ਼ੁਰੂ ਕੀਤਾ ਸੀ।

ਇਹ ਵੀ ਪੜ੍ਹੋ: ਪ੍ਰਧਾਨ ਮੰਤਰੀ ਦੀ ਸੁਰੱਖਿਆ 'ਚ ਕੁਤਾਹੀ ਦਾ ਮਾਮਲਾ: ਪੰਜਾਬ ਸਰਕਾਰ ਨੇ ਕੇਂਦਰ ਨੂੰ ਭੇਜੀ ਰਿਪੋਰਟ

ਨਿਧੀ ਅਤੇ ਸ਼ਿਖਰ ਇਕ ਚੰਗੇ ਪਰਿਵਾਰ ਤੋਂ ਹਨ ਪਰ ਇਸ ਦੇ ਬਾਵਜੂਦ ਉਹਨਾਂ ਨੇ ਆਪਣੀ ਬਚਤ ਨਾਲ ਸਮੋਸਾ ਸਿੰਘ ਸ਼ੁਰੂ ਕੀਤਾ। ਉਹਨਾਂ ਨੇ ਰਸੋਈ ਲਈ ਇਕ ਵੱਡੀ ਜਗ੍ਹਾ ਬਣਾਉਣ ਲਈ ਆਪਣਾ ਘਰ 80 ਲੱਖ ਰੁਪਏ ਵਿਚ ਵੇਚ ਦਿੱਤਾ। ਸ਼ਿਖਰ ਨੂੰ ਸਮੋਸੇ ਦੇ ਕਾਰੋਬਾਰ ਦਾ ਵਿਚਾਰ ਪੜ੍ਹਾਈ ਦੌਰਾਨ ਆਇਆ। ਇਕ ਦਿਨ ਸਿੰਘ ਨੇ ਫੂਡ ਕੋਰਟ ਦੇ ਬਾਹਰ ਇਕ ਬੱਚੇ ਨੂੰ ਸਮੋਸੇ ਲਈ ਰੋਂਦੇ ਦੇਖਿਆ। ਇਸ ਤੋਂ ਬਾਅਦ ਸ਼ਿਖਰ ਨੂੰ ਲੱਗਿਆ ਕਿ ਸਮੋਸਾ ਸਟਾਰਟਅੱਪ ਸ਼ੁਰੂ ਕਰਨ ਦਾ ਇਹ ਸਹੀ ਸਮਾਂ ਹੈ।   ਇਸ ਤੋਂ ਬਾਅਦ ਸ਼ਿਖਰ ਨੇ ਨੌਕਰੀ ਛੱਡ ਦਿੱਤੀ ਅਤੇ ਬੰਗਲੁਰੂ 'ਚ ਸਮੋਸਾ ਸਿੰਘ ਸ਼ੁਰੂ ਕਰਨ ਦਾ ਫੈਸਲਾ ਕੀਤਾ। ਹੁਣ ਸਮੋਸਾ ਸਿੰਘ ਦਾ ਕਾਰੋਬਾਰ ਦੇਸ਼ ਭਰ ਵਿਚ ਮਸ਼ਹੂਰ ਹੈ।