ਆਯੂਸ਼ਮਾਨ ਯੋਜਨਾ ਦੇ ਜਾਰੀ ਹੋਣਗੇ 11 ਕਰੋਡ਼ ਕਾਰਡ, 24 ਘੰਟੇ ਸੁਣੀਆਂ ਜਾਣਗੀਆਂ ਸ਼ਿਕਾਇਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਆਯੂਸ਼ਮਾਨ ਭਾਰਤ ਸਕੀਮ ਲਈ ਸਰਕਾਰ ਕਰੀਬ 11 ਕਰੋਡ਼ ਫੈਮਿਲੀ ਕਾਰਡ ਛਾਪੇਗੀ ਅਤੇ ਉਨ੍ਹਾਂ ਨੂੰ ਲੋਕਾਂ ਤੱਕ ਜਲਦੀ ਤੋਂ ਜਲਦੀ ਪਹੁੰਚਾਏਗੀ। ਸਰਕਾਰ ਪਿੰਡਾਂ ਵਿਚ ਆਯੂਸ਼ਮਾਨ...

Ayushman Cards

ਨਵੀਂ ਦਿੱਲੀ : ਆਯੂਸ਼ਮਾਨ ਭਾਰਤ ਸਕੀਮ ਲਈ ਸਰਕਾਰ ਕਰੀਬ 11 ਕਰੋਡ਼ ਫੈਮਿਲੀ ਕਾਰਡ ਛਾਪੇਗੀ ਅਤੇ ਉਨ੍ਹਾਂ ਨੂੰ ਲੋਕਾਂ ਤੱਕ ਜਲਦੀ ਤੋਂ ਜਲਦੀ ਪਹੁੰਚਾਏਗੀ। ਸਰਕਾਰ ਪਿੰਡਾਂ ਵਿਚ ਆਯੂਸ਼ਮਾਨ ਪੰਦਰਵਾੜਾ ਦਾ ਪ੍ਰਬੰਧ ਕਰੇਗੀ। ਉਸੀ ਦੌਰਾਨ ਕਾਰਡ ਦਿਤੇ ਜਾਣਗੇ। ਸਰਕਾਰ ਦਿੱਲੀ ਵਿਚ 24X7 ਕਾਲ ਸੈਂਟਰ ਵੀ ਬਣਾਏਗੀ, ਜਿਥੇ ਇਸ ਮੈਡੀਕਲ ਬੀਮਾ ਸਕੀਮ ਨਾਲ ਜੁਡ਼ੀ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ ਜਾਣਗੀਆਂ ਅਤੇ ਸਵਾਲਾਂ ਦੇ ਜਵਾਬ ਦਿਤੇ ਜਾਣਗੇ।

ਆਯੂਸ਼ਮਾਨ ਭਾਰਤ - ਨੈਸ਼ਨਲ ਹੈਲਥ ਪ੍ਰੋਟੈਕਸ਼ਨ ਸਕੀਮ (AB - NHPM) ਦੇ ਸੀਈਓ ਇੰਦੁ ਭੂਸ਼ਣ ਨੇ ਕਿਹਾ ਕਿ ਸਰਕਾਰ ਦੀ ਯੋਜਨਾ ਆਯੂਸ਼ਮਾਨ ਭਾਰਤ ਲਈ ਸਾਰੀ ਤਿਆਰੀ 15 ਅਗਸਤ ਤੱਕ ਕਰ ਲੈਣ ਦੀ ਹੈ। ਹਾਲਾਂਕਿ ਇਸ ਦੇ ਲਾਂਚ ਦੀ ਤਰੀਕ ਹਲੇ ਨਹੀਂ ਦੱਸੀ ਗਈ ਹੈ। ਫੈਮਿਲੀ ਕਾਰਡ ਉਤੇ ਇਸ ਯੋਜਨਾ ਦੇ ਯੋਗ ਮੈਬਰਾਂ ਦੇ ਨਾਮ ਹੋਣਗੇ। ਕਾਰਡ ਦੇ ਨਾਲ ਹਰ ਵਿਅਕਤੀ ਦੇ ਨਾਮ ਵਾਲਾ ਇਕ ਪੱਤਰ ਦਿਤਾ ਜਾਵੇਗਾ, ਜਿਸ ਵਿਚ ਆਯੂਸ਼ਮਾਨ ਭਾਰਤ ਸਕੀਮ ਦੀਆਂ ਵਿਸ਼ੇਸ਼ਤਾਵਾਂ ਦੱਸੀਆਂ ਜਾਣਗੀਆਂ। ਭੂਸ਼ਣ ਨੇ ਦੱਸਿਆ ਕਿ ਸਰਕਾਰ ਨੇ ਪੇਂਡੂ ਇਲਾਕਿਆਂ ਵਿਚ 80 ਫ਼ੀ ਸਦੀ ਲਾਭਪਾਤਰੀ ਅਤੇ ਸ਼ਹਿਰੀ ਖੇਤਰਾਂ ਤੋਂ 60 ਫ਼ੀ ਸਦੀ ਲਾਭਪਾਤਰੀ ਦੀ ਚੋਣ ਹੁਣ ਤੱਕ ਇਸ ਕਾਰਡ ਲਈ ਕੀਤਾ ਹੈ।

ਇਕ ਨੈਸ਼ਨਲ ਟੋਲ ਫ਼੍ਰੀ ਨੰਬਰ ਨਾਲ ਕਾਲ ਸੈਂਟਰ ਨਾਲ ਸੰਪਰਕ ਕੀਤਾ ਜਾ ਸਕੇਗਾ। ਇਸ ਸੈਂਟਰ ਵਲੋਂ ਨਾਗਰਿਕਾਂ ਦੇ ਈਮੇਲ ਅਤੇ ਆਨਲਾਈਨ ਚੈਟ ਦਾ ਜਵਾਬ ਵੀ ਦਿਤਾ ਜਾਵੇਗਾ। ਦੋਹਾਂ ਹੀ ਪ੍ਰੋਜੈਕਟਾਂ ਲਈ ਸਰਵਿਸ ਪ੍ਰੋਵਾਇਡਰਜ਼ ਦੀ ਚੋਣ  ਅਗਲੇ ਮਹੀਨੇ ਤੱਕ ਕਰ ਲਈ ਜਾਵੇਗੀ। ਭੂਸ਼ਣ ਨੇ ਕਿਹਾ ਕਿ ਇਹ ਕਾਰਡ ਆਇਡੈਂਟਿਫਿਕੇਸ਼ਨ ਪ੍ਰੋਸੈਸ ਨੂੰ ਆਸਾਨ ਬਣਾਉਣ ਦਾ ਇਕ ਰਸਤਾ ਹੈ, ਪਰ ਪਹਿਚਾਣ ਦੇ ਦੂਜੇ ਦਸਤਾਵੇਜ਼ਾਂ ਦੀ ਜ਼ਰੂਰਤ ਵੀ ਸਬੰਧਤ ਵਿਅਕਤੀ ਦੀ ਜਾਣਕਾਰੀ ਨੂੰ ਪ੍ਰਮਾਣਿਤ ਕਰਨ ਲਈ ਹੋਵੇਗੀ। ਅਸੀਂ ਲੋਕਾਂ ਦੇ ਵਿਚ ਦੀ ਇਹ ਅਟਕਲ ਖਤਮ ਕਰਨਾ ਚਾਹੁੰਦੇ ਹਨ ਕਿ ਉਹ ਆਯੂਸ਼ਮਾਨ ਭਾਰਤ ਦੇ ਪਾਤਰ ਹਨ ਜਾਂ ਨਹੀਂ।

ਪਰਵਾਰ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹ ਪਾਤਰ ਹੈ ਅਤੇ ਉਸ ਨੂੰ ਇਹ ਜਾਣਕਾਰੀ ਵੀ ਹੋਣੀ ਚਾਹੀਦੀ ਹੈ ਕਿ ਕਿੱਥੋ ਉਸ ਨੂੰ ਇਹ ਸੇਵਾਵਾਂ ਮਿਲਣਗੀਆਂ। ਬੋਲੀ ਦਸਤਾਵੇਜ਼ ਦੇ ਮੁਤਾਬਕ, ਅੰਦਾਜ਼ਾ ਹੈ ਕਿ ਰੋਜ਼ ਲਗਭਗ 5 ਲੱਖ ਪੱਤਰ ਜਾਰੀ ਕਰਨ ਦੀ ਰਫ਼ਤਾਰ ਨਾਲ ਦੋ ਸਾਲ ਵਿਚ 10.74 ਕਰੋਡ਼ ਇਨਫ਼ਾਰਮੇਸ਼ਨ ਲੈਟਰ ਅਤੇ ਫੈਮਿਲੀ ਕਾਰਡ ਛਾਪੱਣੇ ਅਤੇ ਵੰਡਣੇ ਹੋਣਗੇ। ਭੂਸ਼ਣ ਨੇ ਕਿਹਾ ਕਿ ਲੈਟਰ ਛਾਪੱਣ ਵਿਚ ਦੋ ਸਾਲ ਨਹੀਂ ਲੱਗਣਗੇ। ਯੋਗ ਪਰਵਾਰਾਂ ਦੇ ਕੋਲ ਪੱਤਰ ਨਾ ਪੁੱਜਣ 'ਤੇ ਉਨ੍ਹਾਂ ਨੂੰ ਇਹਨਾਂ ਸੇਵਾਵਾਂ ਦੇ ਨਲਾਇਕ ਐਲਾਨ ਨਹੀਂ ਕੀਤਾ ਜਾਵੇਗਾ।

ਸਰਵਿਸ ਪ੍ਰੋਵਾਈਡਰ ਨੈਸ਼ਨਲ ਹੈਲਥ ਏਜੰਸੀ ਤੋਂ ਲਾਭਪਾਰਤੀ ਦੇ ਬਾਰੇ ਵਿਚ ਜਾਣਕਾਰੀ ਲੈ ਕੇ ਇਹ ਪੱਤਰ ਛਾਪੇਗਾ, ਪਿਨ ਕੋਡ ਦੇ ਮੁਤਾਬਕ ਉਨ੍ਹਾਂ ਦੀ ਬੰਡਲਿੰਗ ਕਰੇਗਾ ਅਤੇ ਸਬੰਧਤ ਜਿਲ੍ਹਾ ਮੁੱਖ ਦਫ਼ਤਰਾਂ 'ਤੇ ਪਹੁੰਚਾਏਗਾ। ਪੱਤਰ ਗ੍ਰਾਮ ਪੰਚਾਇਤਾਂ ਨੂੰ ਦਿਤੇ ਜਾਣਗੇ। ਫਿਰ ਆਯੂਸ਼ਮਾਨ ਪੰਦਰਵਾੜਾ ਦੇ ਦੌਰਾਨ ਲਾਭਪਾਤਰੀਆਂ ਨੂੰ ਇਹ ਪੱਤਰ ਦਿਤੇ ਜਾਣਗੇ। ਇਸ ਤੋਂ ਇਲਾਵਾ ਆਸ਼ਾ ਹੈਲਥ ਵਰਕਰਸ ਨੂੰ ਵੀ ਲੋਕਾਂ ਦੇ ਘਰ ਇਹ ਪੱਤਰ ਪਹੁੰਚਾਉਣ ਦਾ ਜ਼ਿੰਮਾ ਦਿਤਾ ਜਾਵੇਗਾ।