Share Market: ਸੈਂਸੈਕਸ 750 ਅੰਕਾਂ ਦੀ ਛਾਲ ਨਾਲ ਪਹਿਲੀ ਵਾਰ 81000 ਦੇ ਪਹੁੰਚ ਗਿਆ ਪਾਰ, ਨਿਫਟੀ ਵੀ 24800 ਤੋਂ ਪਾਰ
Share Market: ਇਸ ਦੌਰਾਨ ਨਿਫਟੀ ਵੀ 24800 ਦੇ ਉੱਪਰ ਕਾਰੋਬਾਰ ਕਰਦਾ ਨਜ਼ਰ ਆਇਆ
Share Market: ਘਰੇਲੂ ਸ਼ੇਅਰ ਬਾਜ਼ਾਰ ਦਾ ਮੁੱਖ ਬੈਂਚਮਾਰਕ ਸੂਚਕ ਅੰਕ ਸੈਂਸੈਕਸ ਵੀਰਵਾਰ ਦੇ ਕਾਰੋਬਾਰੀ ਸੈਸ਼ਨ ਦੌਰਾਨ ਸ਼ੁਰੂਆਤੀ ਕਮਜ਼ੋਰੀ ਤੋਂ ਉਭਰਿਆ ਅਤੇ 750 ਅੰਕ ਵਧ ਕੇ ਪਹਿਲੀ ਵਾਰ 81000 ਦੇ ਪੱਧਰ ਨੂੰ ਪਾਰ ਕਰ ਗਿਆ। ਇਸ ਦੌਰਾਨ ਨਿਫਟੀ ਵੀ 24800 ਦੇ ਉੱਪਰ ਕਾਰੋਬਾਰ ਕਰਦਾ ਨਜ਼ਰ ਆਇਆ। ਵੀਰਵਾਰ ਦੇ ਵਪਾਰਕ ਸੈਸ਼ਨ ਦੌਰਾਨ ਸੈਂਸੈਕਸ 81485.9 ਦੇ ਆਪਣੇ ਨਵੇਂ ਸਰਵ-ਕਾਲੀ ਉੱਚ ਪੱਧਰ 'ਤੇ ਪਹੁੰਚ ਗਿਆ। ਦੂਜੇ ਪਾਸੇ ਨਿਫਟੀ 24,829.35 ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਿਆ।
ਪੜ੍ਹੋ ਇਹ ਖ਼ਬਰ : Jammu-Kashmir News: ਜੰਮੂ-ਕਸ਼ਮੀਰ 'ਚ 3 ਥਾਵਾਂ 'ਤੇ ਜਵਾਨਾਂ ਤੇ ਅੱਤਵਾਦੀਆਂ ਦੀ ਮੁੱਠਭੇੜ ਜਾਰੀ, ਕੁਪਵਾੜਾ 'ਚ 2 ਅੱਤਵਾਦੀ ਕੀਤੇ ਗਏ ਢੇਰ
ਇਸ ਤੋਂ ਪਹਿਲਾਂ ਸ਼ੁਰੂਆਤੀ ਸੈਸ਼ਨ 'ਚ ਗਲੋਬਲ ਬਾਜ਼ਾਰਾਂ 'ਚ ਸੁਸਤੀ ਤੋਂ ਬਾਅਦ ਘਰੇਲੂ ਸ਼ੇਅਰ ਬਾਜ਼ਾਰ ਵੀ ਗਿਰਾਵਟ ਨਾਲ ਕਾਰੋਬਾਰ ਕਰਦੇ ਨਜ਼ਰ ਆਏ। ਇਸ ਦੌਰਾਨ ਬੈਂਕਿੰਗ ਅਤੇ ਵਿੱਤੀ ਖੇਤਰ ਦੇ ਸ਼ੇਅਰਾਂ 'ਚ ਬਿਕਵਾਲੀ ਦੇਖਣ ਨੂੰ ਮਿਲੀ। ਸਵੇਰੇ 9.18 ਵਜੇ, ਸੈਂਸੈਕਸ 176 ਅੰਕ ਜਾਂ 0.22% ਫਿਸਲ ਕੇ 80,540 'ਤੇ ਕਾਰੋਬਾਰ ਕਰਦਾ ਦੇਖਿਆ ਗਿਆ। ਦੂਜੇ ਪਾਸੇ ਨਿਫਟੀ 37 ਅੰਕ ਜਾਂ 0.15 ਫੀਸਦੀ ਦੀ ਗਿਰਾਵਟ ਨਾਲ 24,576 'ਤੇ ਕਾਰੋਬਾਰ ਕਰ ਰਿਹਾ ਸੀ।
ਪੜ੍ਹੋ ਇਹ ਖ਼ਬਰ : NEET-UG: ਸੁਪਰੀਮ ਕੋਰਟ ਨੇ NEET ਮਾਮਲੇ 'ਚ ਮੁੜ ਜਾਂਚ ਦੀ ਮੰਗ ਕੀਤੀ ਖਾਰਜ, ਕਿਹਾ- ਸਾਬਤ ਕਰੋ ਕਿ ਪੇਪਰ ਲੀਕ ਹੋਇਆ ਸੀ
ਸੈਂਸੈਕਸ ਦੇ ਸ਼ੇਅਰਾਂ 'ਚ ਏਸ਼ੀਅਨ ਪੇਂਟਸ, ਟਾਟਾ ਸਟੀਲ, ਐਚਡੀਐਫਸੀ ਬੈਂਕ, ਬਜਾਜ ਫਾਈਨਾਂਸ, ਅਲਟਰਾਟੈਕ ਸੀਮੈਂਟ ਅਤੇ ਆਈਸੀਆਈਸੀਆਈ ਬੈਂਕ ਲਾਲ ਨਿਸ਼ਾਨ 'ਤੇ ਕਾਰੋਬਾਰ ਕਰਦੇ ਨਜ਼ਰ ਆਏ। ਉਥੇ ਹੀ ਐਕਸਿਸ ਬੈਂਕ, ਇਨਫੋਸਿਸ, ਟੀਸੀਐਸ, ਐਚਸੀਐਲ ਟੈਕ ਅਤੇ ਭਾਰਤੀ ਏਅਰਟੈੱਲ ਦੇ ਸ਼ੇਅਰ ਵਾਧੇ ਦੇ ਨਾਲ ਹਰੇ ਰੰਗ ਵਿੱਚ ਕਾਰੋਬਾਰ ਕਰਦੇ ਨਜ਼ਰ ਆਏ। ਏਸ਼ੀਅਨ ਪੇਂਟਸ ਦੇ ਸ਼ੇਅਰ 30 ਜੂਨ ਨੂੰ ਖਤਮ ਹੋਈ ਤਿਮਾਹੀ ਵਿੱਚ ਕਮਜ਼ੋਰ ਪ੍ਰਦਰਸ਼ਨ ਦੇ ਨਤੀਜਿਆਂ ਤੋਂ ਬਾਅਦ 3% ਡਿੱਗ ਗਏ। ਦੂਜੇ ਪਾਸੇ, LTI Mindtree ਦੇ ਸ਼ੇਅਰ ਮਜ਼ਬੂਤQ1 ਡੇਟਾ ਦੇ ਬਾਅਦ 3.3% ਵਧੇ।
ਪੜ੍ਹੋ ਇਹ ਖ਼ਬਰ : America News: ਭਾਰਤੀ ਵਿਦਿਆਰਥਣ ਦੀ ਮੌਤ 'ਤੇ ਹੱਸਣ ਵਾਲਾ ਅਮਰੀਕੀ ਪੁਲਿਸ ਮੁਲਾਜ਼ਮ ਬਰਖਾਸਤ
ਸੈਕਟਰ ਦੇ ਹਿਸਾਬ ਨਾਲ, ਜ਼ੀ ਐਂਟਰਟੇਨਮੈਂਟ ਐਂਟਰਪ੍ਰਾਈਜ਼ਿਜ਼, ਹੈਥਵੇਅ ਅਤੇ ਨਜ਼ਾਰਾ ਟੈਕਨਾਲੋਜੀਜ਼ ਦੇ ਸ਼ੇਅਰਾਂ ਵਿੱਚ ਕਮਜ਼ੋਰੀ ਕਾਰਨ ਨਿਫਟੀ ਮੀਡੀਆ 2.6% ਡਿੱਗ ਗਿਆ। ਨਿਫਟੀ ਬੈਂਕ, ਆਟੋ, ਐੱਫਐੱਮਸੀਜੀ, ਮੈਟਲ, ਰਿਐਲਟੀ ਅਤੇ ਕੰਜ਼ਿਊਮਰ ਡਿਊਰੇਬਲਸ ਦੇ ਸ਼ੇਅਰਾਂ 'ਚ ਵੀ ਗਿਰਾਵਟ ਦਰਜ ਕੀਤੀ ਗਈ।