ਮੁੰਬਈ 'ਚ 90 ਦੇ ਪਾਰ ਹੋਇਆ ਪਟਰੋਲ, ਲੋਕ ਪ੍ਰੇਸ਼ਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਮੁੰਬਈ ਵਿੱਚ ਪਟਰੋਲ ਦੇ ਮੁੱਲ ਲਗਾਤਰ ਅਸਮਾਨ ਛੂ ਰਹੇ ਹਨ।

In Mumbai, petrol crossed 90

ਮੁੰਬਈ : ਮੁੰਬਈ ਵਿਚ ਪਟਰੋਲ ਦੇ ਮੁੱਲ ਲਗਾਤਰ ਅਸਮਾਨ ਛੂ ਰਹੇ ਹਨ। ਬੀਤੇ ਦਿਨ ਹੀ ਨੂੰ ਪਟਰੋਲ ਦਾ ਮੁੱਲ ਵਧ ਕੇ 89.44 ਰੁਪਏ ਪ੍ਰਤੀ ਲਿਟਰ ਹੋ ਗਿਆ।  ਐਤਵਾਰ ਨੂੰ ਇਹ 89.29 ਰੁਪਏ ਉੱਤੇ ਸੀ। ਉਥੇ ਹੀ ਡੀਜਲ 17 ਪੈਸੇ ਵਧ ਕੇ 78.33 ਰੁਪਏ ਪ੍ਰਤੀ ਲਿਟਰ ਉੱਤੇ ਪਹੁੰਚ ਗਿਆ। ਤੁਹਾਨੂੰ ਦਸ ਦੇਈਏ ਕਿ ਹੋਰ ਪ੍ਰਮੁੱਖ ਮੈਟਰੋ ਸ਼ਹਿਰਾਂ ਦੀ ਤੁਲਣਾ ਵਿਚ ਮੁੰਬਈ ਵਿਚ ਬਾਲਣ ਦੀਆਂ ਕੀਮਤਾਂ ਸਭ ਤੋਂ ਜਿਆਦਾ ਹਨ।  ਹਾਲਾਂਕਿ, ਇੰਡੀਅਨ ਆਇਲ ਦੇ ਬੁਲਾਰੇ ਨੇ ਕਿਹਾ ਕਿ ਟ੍ਰਾਂਸਪੋਰਟ ਦੀ ਜਿਆਦਾ ਲਾਗਤ ਦੇ ਕਾਰਨ ਕੁਝ ਸ਼ਹਿਰਾਂ ਵਿੱਚ ਬਾਲਣ ਦੇ ਮੁੱਲ ਮੁੰਬਈ ਤੋਬਾ ਵੀ  ਜ਼ਿਆਦਾ ਹਨ।