LIC ਦੀ ਖ਼ਾਸ ਯੋਜਨਾ! ਸਾਲ ’ਚ ਸਿਰਫ 100 ਰੁਪਏ ਦੇ ਕੇ ਪਾਓ ਜੀਵਨ ਭਰ ਦਾ ਬੀਮਾ
ਇਸ ਯੋਜਨਾ ਤਹਿਤ ਲਾਈਫ ਇਸ਼ੋਰੈਂਸ ਕਵਰੇਜ ਦੇ ਲਾਭਾਂ ਦੇ...
ਨਵੀਂ ਦਿੱਲੀ: ਕੋਰੋਨਾ ਕਾਰਨ ਅੱਜ ਹਰ ਕਿਸੇ ਲਈ ਹੈਲਥ ਬੀਮਾ ਲੈਣਾ ਜ਼ਰੂਰੀ ਹੋ ਗਿਆ ਹੈ। LIC ਆਮ ਆਦਮੀ ਬੀਮਾ ਯੋਜਨਾ Aam Aadmi Bima Yojana) ਦੇ ਨਾਮ ਤੋਂ ਇਕ ਸਮਾਜਿਕ ਸੁਰੱਖਿਆ ਦੀ ਪਾਲਿਸੀ ਚਲਾਉਂਦਾ ਹੈ। ਇਹ ਯੋਜਨਾ ਅਸੰਗਠਿਤ ਖੇਤਰ ਦੇ ਮਜ਼ਦੂਰਾਂ ਲਈ ਸ਼ੁਰੂ ਕੀਤੀ ਗਈ ਹੈ। ਆਮ ਆਦਮੀ ਬੀਮਾ ਯੋਜਨਾ ਜੀਵਨ ਬੀਮਾ ਨਿਗਮ (LIC) ਦੁਆਰਾ ਚਲਾਇਆ ਜਾਂਦਾ ਹੈ।
ਇਸ ਯੋਜਨਾ ਤਹਿਤ ਲਾਈਫ ਇਸ਼ੋਰੈਂਸ ਕਵਰੇਜ ਦੇ ਲਾਭਾਂ ਦੇ ਨਾਲ-ਨਾਲ ਰਾਜ ਦੇ ਗ੍ਰਾਮੀਣ ਭੂਮੀਹੀਣ ਪਰਿਵਾਰ ਦੇ ਮੁੱਖੀ ਨੂੰ ਅੰਸ਼ਕ ਅਤੇ ਸਥਾਈ ਅਪਹਾਜਤਾ ਲਈ ਜਾਂ ਪਰਿਵਾਰ ਦੇ ਇਕ ਕਮਾਈ ਵਾਲੇ ਮੈਂਬਰ ਨੂੰ ਕਵਰੇਜ ਪ੍ਰਦਾਨ ਕੀਤੀ ਜਾਂਦੀ ਹੈ। ਇਸ ਬੀਮਾ ਯੋਜਨਾ ਲਈ ਅਪਲਾਈ ਦੀ ਉਮਰ 18 ਤੋਂ 59 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।
ਬਿਨੈਕਾਰ ਪਰਿਵਾਰ ਦਾ ਮੁਖੀ ਹੋਣਾ ਚਾਹੀਦਾ ਹੈ ਜਾਂ ਘਰ ਦਾ ਕਮਾਊ ਮੈਂਬਰ/ਗਰੀਬੀ ਰੇਖਾ ਤੋਂ ਹੇਠਾਂ/ਗਰੀਬੀ ਰੇਖਾ ਤੋਂ ਉਪਰ ਦੇ ਉਹ ਮੈਂਬਰ ਜੋ ਸ਼ਹਿਰ ਵਿਚ ਰਹਿੰਦੇ ਹਨ ਪਰ ਉਹਨਾਂ ਨੂੰ ਸ਼ਹਿਰੀ ਖੇਤਰ ਦਾ ਪਹਿਚਾਣ ਪੱਤਰ ਨਹੀਂ ਦਿੱਤਾ ਗਿਆ/ਗ੍ਰਾਮੀਣ ਭੂਮੀਹੀਣ ਹੋਣਾ ਚਾਹੀਦਾ ਹੈ। LIC ਮੁਤਾਬਕ ਆਮ ਆਦਮੀ ਬੀਮਾ ਯੋਜਨਾ ਨਾਲ ਜੁੜਨ ਲਈ ਬਿਨੈਕਾਰ ਨੂੰ ਇਹਨਾਂ ਦਸਤਾਵੇਜ਼ਾਂ ਦੀ ਜ਼ਰੂਰੀ ਪੈਂਦੀ ਹੈ।
ਜਿਵੇਂ ਰਾਸ਼ਨ ਕਾਰਡ, ਜਨਮ ਸਰਟੀਫਿਕੇਟ, ਸਕੂਲ ਸਰਟੀਫਿਕੇਟ ਦਾ ਪ੍ਰਮਾਣ, ਵੋਟਰ ਆਈਡੀ, ਸਰਕਾਰੀ ਵਿਭਾਗ ਦੁਆਰਾ ਮੁਹੱਈਆ ਕਰਵਾਇਆ ਗਿਆ ਪਹਿਚਾਣ ਪੱਤਰ, ਆਧਾਰ ਕਾਰਡ। LIC ਵੈਬਸਾਈਟ ਅਨੁਸਾਰ AABY ਬੀਮਾ ਸੁਰੱਖਿਆ ਦੀ ਮਿਆਦ ਦੌਰਾਨ ਜੇ ਉਸ ਮੈਂਬਰ ਦੀ ਕੁਦਰਤੀ ਰੂਪ ਤੋਂ ਮੌਤ ਹੋ ਜਾਂਦੀ ਹੈ ਤਾਂ ਉਸ ਦੀ ਰਕਮ ਉਸ ਵਿਅਕਤੀ ਨੂੰ ਮਿਲੇਗੀ ਜੋ ਉਸ ਦਾ ਨਾਮਿਨੀ ਹੋਵੇਗਾ।
ਜੇ ਰਜਿਸਟਰਡ ਵਿਅਕਤੀ ਦੀ ਮੌਤ ਹਾਦਸੇ ਜਾਂ ਫਿਰ ਅਪਾਹਜਤਾ ਕਾਰਨ ਹੁੰਦੀ ਹੈ ਤਾਂ ਪਾਲਿਸੀ ਮੁਤਾਬਕ ਨਾਮਜ਼ਦ ਵਿਅਕਤੀ ਨੂੰ 75000 ਰੁਪਏ ਮਿਲ ਜਾਣਗੇ। ਅੰਸ਼ਕ ਅਸਮਰਥਤਾ ਦੇ ਮਾਮਲੇ ਵਿੱਚ ਪਾਲਸੀ ਮਾਲਕ ਜਾਂ ਨਾਮਜ਼ਦ ਵਿਅਕਤੀ ਨੂੰ 37,500 ਰੁਪਏ ਦੀ ਰਾਸ਼ੀ ਪ੍ਰਦਾਨ ਕੀਤੀ ਜਾਂਦੀ ਹੈ। ਇਸ ਬੀਮਾ ਯੋਜਨਾ ਵਿੱਚ 9 ਵੀਂ ਤੋਂ 12 ਵੀਂ ਦਰਮਿਆਨ ਪੜ੍ਹਨ ਵਾਲੇ ਦੋ ਬੱਚਿਆਂ ਨੂੰ ਪ੍ਰਤੀ ਬੱਚੇ 100 ਰੁਪਏ ਦੀ ਦਰ ਨਾਲ ਸਕਾਲਰਸ਼ਿਪ ਦਿੱਤੀ ਜਾਂਦੀ ਹੈ।
ਇਸ ਦਾ ਭੁਗਤਾਨ ਅਰਧ-ਸਲਾਨਾ ਕੀਤਾ ਜਾਵੇਗਾ। ਪ੍ਰਤੀ ਵਿਅਕਤੀ ਪ੍ਰੀਮੀਅਮ 30,000 ਰੁਪਏ ਦੇ ਬੀਮੇ ਲਈ 200 ਰੁਪਏ ਪ੍ਰਤੀ ਸਾਲ ਵਸੂਲਿਆ ਜਾਂਦਾ ਹੈ। ਜਿਸ ਵਿਚ 50 ਪ੍ਰਤੀਸ਼ਤ ਸੁਰੱਖਿਆ ਫੰਡ ਰਾਜ ਸਰਕਾਰ ਜਾਂ ਕੇਂਦਰ ਸ਼ਾਸਤ ਪ੍ਰਦੇਸ਼ ਸਹਿਣ ਕਰਦਾ ਹੈ। ਇਸ ਲਈ ਹੋਰ ਪੇਸ਼ੇਵਰ ਸਮੂਹਾਂ ਦੇ ਮਾਮਲੇ ਵਿੱਚ ਬਾਕੀ 50 ਪ੍ਰਤੀਸ਼ਤ ਪ੍ਰੀਮੀਅਮ ਨੋਡਲ ਏਜੰਸੀ/ਮੈਂਬਰ/ਰਾਜ ਸਰਕਾਰ ਜਾਂ ਕੇਂਦਰ ਸ਼ਾਸਤ ਪ੍ਰਦੇਸ਼ ਦੁਆਰਾ ਦਿੱਤਾ ਜਾਂਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।