ਸੀਮੇਂਟ ਅਤੇ ਪੇਂਟ 'ਤੇ ਘੱਟ ਸਕਦੈ GST, ਕਾਉਂਸਿਲ ਦੀ ਮੀਟਿੰਗ 'ਚ 21 ਜੁਲਾਈ ਨੂੰ ਹੋਵੇਗੀ ਚਰਚਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਸ਼ਨੀਵਾਰ ਨੂੰ ਹੋਣ ਵਾਲੀ GST ਕਾਉਂਸਿਲ ਦੀ ਮੀਟਿੰਗ ਵਿਚ ਸੀਮੇਂਟ ਅਤੇ ਪੇਂਟ 'ਤੇ ਗੁਡਸ ਐਂਡ ਸਰਵਿਸਿਸ ਟੈਕਸ (GST) ਘਟਾ ਕੇ 18 ਫ਼ੀ ਸਦੀ ਕੀਤੇ ਜਾਣ ਦੇ ਮੁੱਦੇ 'ਤੇ...

GST

ਨਵੀਂ ਦਿੱਲੀ : ਸ਼ਨੀਵਾਰ ਨੂੰ ਹੋਣ ਵਾਲੀ GST ਕਾਉਂਸਿਲ ਦੀ ਮੀਟਿੰਗ ਵਿਚ ਸੀਮੇਂਟ ਅਤੇ ਪੇਂਟ 'ਤੇ ਗੁਡਸ ਐਂਡ ਸਰਵਿਸਿਸ ਟੈਕਸ (GST) ਘਟਾ ਕੇ 18 ਫ਼ੀ ਸਦੀ ਕੀਤੇ ਜਾਣ ਦੇ ਮੁੱਦੇ 'ਤੇ ਚਰਚਾ ਹੋਣ ਦੀ ਉਮੀਦ ਹੈ, ਜੋ ਫਿਲਹਾਲ 28 ਫ਼ੀ ਸਦੀ ਹੈ।  ਨਿਊਜ਼ ਏਜੰਸੀ ਕੋਜੰਸਿਸ ਨੇ ਇਕ ਸਰਕਾਰੀ ਅਧਿਕਾਰੀ ਦੇ ਹਵਾਲੇ ਤੋਂ ਇਹ ਜਾਣਕਾਰੀ ਦਿਤੀ। ਧਿਆਨ ਯੋਗ ਹੈ ਕਿ ਸੀਮੇਂਟ ਕੰਪਨੀਆਂ ਬੁਨਿਆਦੀ ਖੇਤਰ ਲਈ ਸੀਮੇਂਟ ਦੇ ਇਕ ਅਹਿਮ ਰਾ ਮੈਟੀਰੀਅਲ ਹੋਣ ਦੀ ਦਲੀਲ ਦਿੰਦੇ ਹੋਏ ਜੀਐਸਟੀ ਵਿਚ ਕਮੀ ਕੀਤੇ ਜਾਣ ਦੀ ਮੰਗ ਕਰ ਰਹੀਆਂ ਹਨ। 

ਅਧਿਕਾਰੀ ਨੇ ਕਿਹਾ ਕਿ ਫਿਟਮੈਂਟ ਪੈਨਲ ਨੇ ਜਮ੍ਹਾਂ ਕੀਤੀਆਂ ਗਈਆਂ ਅਪਣੀ ਰਿਪੋਰਟਾਂ 'ਚ ਚੋਣਵੇਂ ਜੀਐਸਟੀ ਕੀਮਤ ਵਿਚ ਬਦਲਾਅ ਨਾਲ ਸਬੰਧਤ ਸੁਝਾਅ ਦਿਤੇ ਹਨ, ਜਿਸ ਨੂੰ ਹੁਣ ਕਾਉਂਸਿਲ ਦੀ ਮੀਟਿੰਗ ਵਿਚ ਰੱਖਿਆ ਜਾਵੇਗਾ। ਇਹਨਾਂ ਵਿਚ ਸੀਮੈਂਟ ਅਤੇ ਪੇਂਟ 'ਤੇ ਟੈਕਸ ਵਿਚ ਕਮੀ ਦੀ ਸਿਫ਼ਾਰਿਸ਼ ਵੀ ਕੀਤੀ ਗਈ ਹੈ। ਸੀਮੇਂਟ ਅਤੇ ਪੇਂਟ 'ਤੇ ਟੈਕਸ ਵਿਚ 10 ਫ਼ੀ ਸਦੀ ਦੀ ਕਟੌਤੀ ਨਾਲ ਸਰਕਾਰ ਨੂੰ ਹਰ ਸਾਲ ਹੌਲੀ ਹੌਲੀ 10 ਹਜ਼ਾਰ ਕਰੋਡ਼ ਰੁਪਏ ਅਤੇ 5 - 6 ਹਜ਼ਾਰ ਕਰੋਡ਼ ਰੁਪਏ ਦਾ ਮਾਲੀਆ ਨੁਕਸਾਨ ਹੋਣ ਦਾ ਅੰਦਾਜ਼ਾ ਹੈ। ਪ੍ਰੀਸ਼ਿਅਸ ਮੈਟਲਸ ਅਤੇ ਸਟੋਨਸ ਲਈ ਵਿਸ਼ੇਸ਼ 3 ਫ਼ੀ ਸਦੀ ਟੈਕਸ ਨੂੰ ਛੱਡ ਦਿਓ ਤਾਂ ਫਿਲਹਾਲ ਜੀਐਸਟੀ ਦੀ 4 ਸਲੈਬ - 5 ਫ਼ੀ ਸਦੀ, 12 ਫ਼ੀ ਸਦੀ, 18 ਫ਼ੀ ਸਦੀ ਅਤੇ 28 ਫ਼ੀ ਸਦੀ ਹਨ। 

ਜੀਐਸਟੀ ਪ੍ਰਣਾਲੀ ਦੇ ਦੂਜੇ ਸਾਲ ਵਿਚ ਪਰਵੇਸ਼ ਦੇ ਨਾਲ ਅਜਿਹਾ ਅੰਦਾਜ਼ਾ ਹੈ ਕਿ ਸਿਸਟਮ ਵਿਚ ਅੱਗੇ ਬਦਲਾਅ ਕੀਤਾ ਜਾਵੇਗਾ ਅਤੇ ਜ਼ਿਆਦਾ ਆਈਟਮਜ਼ ਨੂੰ 28 ਫ਼ੀ ਸਦੀ ਦੇ ਜ਼ਿਆਦਾ ਟੈਕਸ ਸਲੈਬ ਤੋਂ ਬਾਹਰ ਲਿਆ ਕੇ ਘੱਟ ਟੈਕਸ ਵਾਲੇ ਸਲੈਬਸ ਵਿਚ ਪਾਇਆ ਜਾਵੇਗਾ। ਨਵੰਬਰ ਵਿਚ ਜੀਐਸਟੀ ਕਾਉਂਸਿਲ ਨੇ 178 ਆਈਟਮਜ਼ 'ਤੇ ਟੈਕਸ ਨੂੰ 28 ਫ਼ੀ ਸਦੀ ਤੋਂ ਘਟਾ ਕੇ 18 ਫ਼ੀ ਸਦੀ ਕਰ ਦਿਤਾ ਸੀ। 

ਨੈਚੁਰਲ ਗੈਸ ਅਤੇ ਏਵਿਏਸ਼ਨ ਟਰਬਾਈਨ ਫਿਊਲ ਨੂੰ ਜੀਐਸਟੀ ਵਿਚ ਸ਼ਾਮਿਲ ਕਰਨ ਦੀ ਮੰਗ ਦੇ ਬਾਵਜੂਦ ਅਧਿਕਾਰੀ ਨੇ ਕਿਹਾ ਕਿ ਸ਼ਨੀਵਾਰ ਨੂੰ ਹੋਣ ਵਾਲੀ ਮੀਟਿੰਗ ਵਿਚ ਇਸ 'ਤੇ ਚਰਚਾ ਹੋਣ ਦੀ ਉਮੀਦ ਘੱਟ ਹੀ ਹੈ। ਅਧਿਕਾਰੀ ਨੇ ਕਿਹਾ ਕਿ  ਨੈਚੁਰਲ ਗੈਸ, ਏਟੀਐਫ਼ ਨੂੰ ਸ਼ਾਮਿਲ ਕਰਨ ਦਾ ਮੁੱਦਾ ਜੀਐਸਟੀ ਕਾਉਂਸਿਲ ਦੀ ਮੀਟਿੰਗ ਦੇ ਏਜੰਡੇ ਵਿਚ ਨਹੀਂ ਹੈ। ਜੇਕਰ ਕੋਈ ਇਸ ਨੂੰ ਮੀਟਿੰਗ ਦੇ ਦੌਰਾਨ ਚੁੱਕਦਾ ਹੈ ਤਾਂ ਇਸ 'ਤੇ ਵਿਚਾਰ ਕੀਤਾ ਜਾਵੇਗਾ।