ਭਾਰਤ 'ਚ ਕੀ ਹੈ ਸਿੱਖਿਆ ਪ੍ਰਣਾਲੀ ਦੀ ਹਾਲਤ, ਪੋਲ ਖੋਲ੍ਹਣ ਦੇ ਨਾਲ ਹੀ ਹੈਰਾਨ ਕਰਦੀ ਹੈ ਇਹ ਰਿਪੋਰਟ
ਤੁਸੀਂ ਕਈ ਵਾਰ ਅਜਿਹੀਆਂ ਖਬਰਾਂ ਪੜ੍ਹਿਆਂ ਹੋਣਗੀਆਂ ਜਾਂ ਵੀਡੀਓ ਵੇਖੀ ਹੋਵੋਗੀ ਜਿਨ੍ਹਾਂ ਵਿਚ ਬੱਚਿਆਂ ਨੂੰ ਪੜ੍ਹਾਉਣ ਵਾਲੇ ਅਧਿਆਪਕਾਂ ਦੀ ਗਿਆਨ ਦੀ ਪੋਲ ਖੁੱਲੀ ...
ਨਵੀਂ ਦਿੱਲੀ : ਤੁਸੀਂ ਕਈ ਵਾਰ ਅਜਿਹੀਆਂ ਖਬਰਾਂ ਪੜ੍ਹਿਆਂ ਹੋਣਗੀਆਂ ਜਾਂ ਵੀਡੀਓ ਵੇਖੀ ਹੋਵੋਗੀ ਜਿਨ੍ਹਾਂ ਵਿਚ ਬੱਚਿਆਂ ਨੂੰ ਪੜ੍ਹਾਉਣ ਵਾਲੇ ਅਧਿਆਪਕਾਂ ਦੀ ਗਿਆਨ ਦੀ ਪੋਲ ਖੁੱਲੀ ਹੋਵੇ। ਭਾਰਤ 'ਚ ਸਿੱਖਿਆ ਦੇ ਪੱਧਰ ਨੂੰ ਬਿਹਤਰ ਕਰਨ ਦੀ ਜ਼ਿੰਮੇਵਾਰੀ ਜਿਨ੍ਹਾਂ ਦੇ ਮੋਢਿਆਂ 'ਤੇ ਹੋਵੇ ਜਦੋਂ ਉਨ੍ਹਾਂ ਵਿਚੋਂ ਹੀ ਕਈ ਅਧਿਆਪਕਾਂ ਨੂੰ ਬੇਸਿਕ ਗਿਆਨ ਨਾ ਹੋਵੇ ਤਾਂ ਇਹ ਚਿੰਤਾ ਦਾ ਵਿਸ਼ਾ ਹੈ। ਭਾਰਤ ਵਿਚ ਸਿੱਖਿਆ ਦੇ ਪੱਧਰ 'ਤੇ ਇਕ ਹਾਲਿਆ ਰਿਪੋਰਟ ਵਿਚ ਵੀ ਇਹ ਚਿੰਤਾ ਵੇਖੀ ਜਾ ਸਕਦੀ ਹੈ।
ਇਸ ਰਿਪੋਰਟ ਦੇ ਮੁਤਾਬਕ ਭਾਰਤ ਵਿਚ ਤੀਜੀ ਜਮਾਤ ਵਿਚ ਪੜ੍ਹਨ ਵਾਲੇ ਸਿਰਫ਼ ਇਕ ਚੌਥਾਈ ਯਾਨੀ 25 ਫ਼ੀ ਸਦੀ ਬੱਚੇ ਹੀ ਇਕੋ ਜਿਹੇ ਵਾਕਾਂ ਵਾਲੀ ਛੋਟੀ ਕਹਾਣੀ ਪੜ੍ਹ ਅਤੇ ਸਮਝ ਪਾਉਂਦੇ ਹਨ ਅਤੇ ਦੋ ਅੰਕਾਂ ਦੇ ਘਟਾਉ ਦੇ ਸਵਾਲਾਂ ਦਾ ਹੱਲ ਕਰ ਪਾਉਂਦੇ ਹਨ। ਇਸ ਰਿਪੋਰਟ ਨੂੰ ‘ਬਿਲ ਐਂਡ ਮਿਲਿੰਡਾ ਗੇਟਸ ਫਾਉਂਡੇਸ਼ਨ’ ਨੇ ਤਿਆਰ ਕੀਤਾ ਹੈ। ਰਿਪੋਰਟ ਦੇ ਮੁਤਾਬਕ, ਭਾਰਤ ਸਰਕਾਰ ਦੇ ਅਪਣੇ ਰਾਸ਼ਟਰੀ ਅਨੁਮਾਨ ਸਰਵੇਖਣ ਵਿਚ ਵੀ ਇਹ ਪਤਾ ਚਲਿਆ ਹੈ ਕਿ ਇਸ ਤਰ੍ਹਾਂ ਦੇ ਬੱਚਿਆਂ ਦੀ ਵੱਡੀ ਗਿਣਤੀ ਹੈ, ਜਿਨ੍ਹਾਂ ਵਿਚ ਸਿੱਖਣ ਦਾ ਪੱਧਰ ਬੇਹੱਦ ਘੱਟ ਹੈ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਤੀਜੀ ਜਮਾਤ ਵਿਚ ਪੜ੍ਹਨ ਵਾਲੇ ਸਿਰਫ਼ ਇਕ ਚੌਥਾਈ ਬੱਚੇ ਹੀ ਇਕੋ ਜਿਹੇ ਵਾਕਾਂ ਵਾਲੀ ਛੋਟੀ ਕਹਾਣੀ ਨੂੰ ਪੜ੍ਹ ਅਤੇ ਸਮਝ ਪਾਉਂਦੇ ਹਨ ਅਤੇ ਇਕ ਜਾਂ ਦੋ ਅੰਕਾਂ ਦੇ ਘਟਾਉ ਦੇ ਸਵਾਲਾਂ ਦਾ ਹੱਲ ਕਰ ਪਾਉਂਦੇ ਹਨ। ਰਿਪੋਰਟ ਵਿਚ ਸਾਲਾਨਾ ਸਿੱਖਿਆ ਹਾਲਤ ਰਿਪੋਰਟ 2017 ਦੇ ਅੰਕੜਿਆਂ ਦਾ ਜ਼ਿਕਰ ਕੀਤਾ ਗਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਇਸ ਸਮੱਸਿਆ ਦੇ ਸਾਹਮਣੇ ਆਉਣ ਤੋਂ ਬਾਅਦ ਭਾਰਤ ਅਤੇ ਹੋਰ ਦੇਸ਼ਾਂ ਵਿਚ ਇਸ 'ਤੇ ਧਿਆਨ ਦਿਤਾ ਜਾਣ ਲਗਿਆ ਹੈ।
ਰਿਪੋਰਟ ਦੇ ਮੁਤਾਬਕ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਮਨੁੱਖੀ ਸਰੋਤ ਵਿਕਾਸ ਮੰਤਰਾਲਾ ਤੋਂ ਇਲਾਵਾ ਦਿੱਲੀ ਅਤੇ ਰਾਜਸਥਾਨ ਦੀਆਂ ਸਰਕਾਰਾਂ ਇਸ ਵਿਚ ਸੁਧਾਰ ਕਰਨ ਦਾ ਪ੍ਰਬੰਧ ਕਰ ਰਹੀ ਹਨ। ਭਾਰਤ ਵਿਚ ਨੇਤਾ ਇਸ ਮੁੱਦੇ ਨੂੰ ਏਜੰਡੇ ਵਿਚ ਰੱਖ ਰਹੇ ਹਨ। ਵਿਸ਼ਵ ਬੈਂਕ ਦੀ ਵਿਸ਼ਵ ਵਿਕਾਸ ਰਿਪੋਰਟ 2018 ਵਿਚ ਸਿੱਖਿਆ ਦੀ ਗੁਣਵੱਤਾ 'ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ।