ਸੋਨਾ ਖਰੀਦਣ ਜਾ ਰਹੇ ਹੋ ਤਾਂ ਰੁਕੋ, ਇਹ ਜਾਣਕਾਰੀ ਤੁਹਾਡੇ ਲਈ ਹੈ ਬੇਹੱਦ ਖ਼ਾਸ

ਏਜੰਸੀ

ਖ਼ਬਰਾਂ, ਵਪਾਰ

1 ਜਨਵਰੀ ਤੋਂ ਬਦਲ ਜਾਵੇਗਾ ਇਹ ਵੱਡਾ ਨਿਯਮ

From 1st januray this rule get change gold jewellery hallmarking will get mandatory

ਨਵੀਂ ਦਿੱਲੀ: ਜੇ ਤੁਸੀਂ ਸੋਨਾ ਖਰੀਦਣ ਜਾ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਬੇਹੱਦ ਮਹੱਤਵਪੂਰਣ ਹੈ। ਕਿਉਂ ਕਿ ਨਵੇਂ ਸਾਲ ਯਾਨੀ 1 ਜਨਵਰੀ ਤੋਂ ਸੋਨੇ ਦੇ ਗਹਿਣੇ ਖਰੀਦਣ ਦੇ ਨਿਯਮ ਬਦਲ ਜਾਣਗੇ। ਦਰਅਸਲ ਲੰਬੇ ਇੰਤਜ਼ਾਰ ਬਾਅਦ ਕੰਜ਼ਿਊਮਰ ਅਫੇਅਰਸ ਵਿਭਾਗ ਨੇ ਸੋਨੇ ਚਾਂਦੀ ਦੇ ਗਹਿਣਿਆਂ ਦੀ ਲਾਜ਼ਮੀ ਹਾਲਮਾਰਕਿੰਗ ਨੂੰ ਹਰੀ ਝੰਡੀ ਦੇ ਦਿੱਤੀ ਹੈ। ਲਾਜ਼ਮੀ ਹਾਲਮਾਰਕਿੰਗ 1 ਜਨਵਰੀ ਤੋਂ ਲਾਗੂ ਹੋਵੇਗੀ। ਵਿਭਾਗ ਇਸ ਹਫ਼ਤੇ ਇਸ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਕਰ ਸਕਦਾ ਹੈ।

ਹਾਲਮਾਰਕਿੰਗ ਤੋਂ ਗਹਿਣਿਆਂ ਵਿਚ ਸੋਨਾ ਕਿੰਨਾ ਲਗਿਆ ਹੈ ਅਤੇ ਹੋਰ ਮੈਟਲ ਕਿੰਨੇ ਹਨ ਇਸ ਦੇ ਅਨੁਪਾਤ ਦਾ ਸਟੀਕ ਨਿਰਧਾਰਣ ਅਤੇ ਅਧਿਕਾਰਿਕ ਰਿਕਾਰਡ ਹੁੰਦਾ ਹੈ। ਨਵੇਂ ਨਿਯਮਾਂ ਤਹਿਤ ਹੁਣ ਸੋਨੇ ਦੇ ਗਹਿਣਿਆਂ ਦੀ ਹਾਲ ਮਾਰਕਿੰਗ ਹੋਣਾ ਲਾਜ਼ਮੀ ਹੋਵੇਗਾ। ਇਸ ਦੇ ਲਈ ਸੁਨਿਆਰਿਆਂ ਨੂੰ ਲਾਇਸੈਂਸ ਲੈਣਾ ਹੋਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।