GST ਕੌਂਸਲ ਮੀਟਿੰਗ ਵਿਚ ਹੋਏ ਇਹ ਵੱਡੇ ਫ਼ੈਸਲੇ, ਜਾਣੋ, ਕੀ ਹੋਵੇਗਾ ਅਸਰ!

ਏਜੰਸੀ

ਖ਼ਬਰਾਂ, ਵਪਾਰ

ਜੀਐਸਟੀ ਕੌਂਸਲ ਨੇ ਪਹਿਲੀ ਵਾਰ ਵੋਟਿੰਗ ਕਰ ਕੇ ਦੇਸ਼ਭਰ ਵਿਚ ਲਾਟਰੀ ਤੇ ਬਰਾਬਰ ਦਰ ਨਾਲ ਜੀਐਸਟੀ ਲਗਾਉਣ ਦਾ ਫ਼ੈਸਲਾ ਕੀਤਾ ਹੈ।

Important pointer of gst council meeting from 1st march 2020

ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਣ ਦੀ ਪ੍ਰਧਾਨਤਾ ਵਿਚ ਹੋਈ ਜੀਐਸਟੀ ਕੌਂਸਲ ਦੀ 38ਵੀਂ ਬੈਠਕ ਵਿਚ ਲਾਟਰੀ ਤੇ ਦੇਸ਼ ਭਰ ਵਿਚ ਇਕ ਬਰਾਬਰ ਟੈਕਸ ਲਗਾਏ ਜਾਣ ਦਾ ਫੈਸਲਾ ਹੋਇਆ। ਲਾਟਰੀ ਤੇ ਇਕ ਬਰਾਬਰ ਟੈਕਸ 1 ਮਾਰਚ, 2020 ਤੋਂ ਲਾਗੂ ਹੋਵੇਗਾ। ਜੀਐਸਟੀ ਕੌਂਸਲ ਨੇ ਪਹਿਲੀ ਵਾਰ ਵੋਟਿੰਗ ਕਰ ਕੇ ਦੇਸ਼ਭਰ ਵਿਚ ਲਾਟਰੀ ਤੇ ਬਰਾਬਰ ਦਰ ਨਾਲ ਜੀਐਸਟੀ ਲਗਾਉਣ ਦਾ ਫ਼ੈਸਲਾ ਕੀਤਾ ਹੈ।

ਲਾਟਰੀ ਉਦਯੋਗ ਲੰਬੇ ਸਮੇਂ ਤੋਂ 12 ਫ਼ੀਸਦੀ ਦੀ ਦਰ ਨਾਲ ਇਕ ਬਰਾਬਰ ਟੈਕਸ ਲਗਾਉਣ ਅਤੇ ਪੁਰਸਕਾਰ ਦੀ ਰਾਸ਼ੀ ਨੂੰ ਟੈਕਸ ਮੁਕਤ ਕਰਨ ਦੀ ਮੰਗ ਕੀਤੀ ਸੀ। ਜੀਐਸਟੀ ਕੌਂਸਲਿੰਗ ਇਸ ਅਸਿੱਧੇ ਕਰ ਦੁਆਰਾ ਮਾਲੀਆ ਭੰਡਾਰ ਵਧਾਉਣ ਤੇ ਵਿਚਾਰ ਕਰ ਰਹੀ ਹੈ। ਸਰਕਾਰ ਨੇ ਜੀਐਸਟੀ ਤੋਂ ਚਾਲੂ ਵਿੱਤ ਸਾਲ ਦੇ ਬਾਕੀ ਚਾਰ ਮਹੀਨਿਆਂ ਵਿਚ ਹਰ ਮਹੀਨੇ ਘਟ ਤੋਂ ਘਟ 1.10 ਲੱਖ ਕਰੋੜ ਰੁਪਏ ਇਕੱਤਰ ਕਰਨ ਦਾ ਉਦੇਸ਼ ਰੱਖਿਆ ਹੈ।

ਇਸ ਉਦੇਸ਼ ਨੂੰ ਹਾਸਿਲ ਕਰਨ ਲਈ ਪਾਲਣ ਵਧਾਉਣ ਅਤੇ ਕਰ ਚੋਰੀ ਰੋਕਣ ਤੇ ਵਿਚਾਰ ਕੀਤਾ ਜਾ ਰਿਹਾ ਹੈ। ਮਾਲੀਆ ਭੰਡਾਰ ਲਈ ਜੀਐਸਟੀ ਦਰਾਂ ਵਿਚ ਵਾਧੇ ਦੀ ਸੰਭਾਵਨਾ ਨਹੀਂ ਹੈ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।