ਰਿਲਾਇੰਸ ਜੀਓ ਨੇ ਬਦਲੇ 4 ਪਲਾਨ, ਟਾਕ ਟਾਇਮ ਦੇ ਨਾਲ ਮਿਲੇਗਾ ਡਬਲ ਡਾਟਾ

ਏਜੰਸੀ

ਖ਼ਬਰਾਂ, ਵਪਾਰ

ਰਿਲਾਇੰਸ ਜੀਓ ਅਪਣੇ ਗ੍ਰਾਹਕਾਂ ਲਈ ਆਏ ਦਿਨ ਬੇਹਤਰੀਨ ਪਲਾਨ ਜਾਰੀ ਕਰਦਾ ਰਹਿੰਦਾ ਹੈ।

Photo

ਨਵੀਂ ਦਿੱਲੀ: ਰਿਲਾਇੰਸ ਜੀਓ ਅਪਣੇ ਗ੍ਰਾਹਕਾਂ ਲਈ ਆਏ ਦਿਨ ਬੇਹਤਰੀਨ ਪਲਾਨ ਜਾਰੀ ਕਰਦਾ ਰਹਿੰਦਾ ਹੈ। ਇਸੇ ਦੌਰਾਨ ਕੰਪਨੀ ਨੇ 4ਜੀ ਡਾਟਾ ਵਾਊਚਰਸ ਵਿਚ ਯੂਜ਼ਰਸ ਲਈ ਕਈ ਨਵੇਂ ਲਾਭ ਜੋੜੇ ਹਨ। ਕੰਪਨੀ ਨੇ ਜਿਨ੍ਹਾਂ ਡਾਟਾ ਵਾਊਚਰਸ ਨੂੰ ਰਿਵਾਇਜ਼ ਕੀਤਾ ਹੈ, ਉਹਨਾਂ ਵਿਚ 11 ਰੁਪਏ, 21 ਰੁਪਏ, 51 ਰੁਪਏ ਅਤੇ 101 ਰੁਪਏ ਦੇ ਪਲਾਨ ਸ਼ਾਮਲ ਹਨ।

ਰਿਵਾਇਜ਼ ਕਰਨ ਤੋਂ ਬਾਅਦ 11 ਰੁਪਏ ਵਾਲੇ ਬੂਸਟਰ ਪੈਕ ਵਿਚ ਯੂਜ਼ਰਸ ਨੂੰ ਹੁਣ 800 ਐਮਬੀ ਦਾ ਡਾਟਾ ਅਤੇ 75 ਰੁਪਏ ਦੇ ਜੀਓ ਟੂ ਨਾਨ ਜੀਓ ਮਿੰਟ ਮਿਲਣਗੇ। ਹੁਣ ਤੱਕ ਇਸ ਪਲਾਨ ਵਿਚ 400 ਐਮਬੀ ਦਾ ਡਾਟਾ ਮਿਲਦਾ ਸੀ। ਇਸੇ ਤਰ੍ਹਾਂ 21 ਰੁਪਏ ਵਾਲੇ ਪਲਾਨ ਵਿਚ 1 ਜੀਬੀ ਦੇ ਬਜਾਏ 2 ਜੀਬੀ ਡਾਟਾ ਅਤੇ ਇਸ ਦੇ ਨਾਲ ਹੀ 200 ਮਿੰਟ ਮਿਲਣਗੇ।

ਗੱਲ ਕਰੀਏ 51 ਰੁਪਏ ਵਾਲੇ 4ਜੀ ਡਾਟਾ ਵਾਊਚਰ ਦੀ ਤਾਂ ਇਸ ਵਿਚ 3 ਜੀਬੀ ਡਾਟਾ ਦੀ ਥਾਂ 6 ਜੀਬੀ ਡਾਟਾ ਮਿਲੇਗਾ, ਇਸ ਦੇ ਨਾਲ 500 ਮਿੰਟ ਵੀ ਮਿਲਣਗੇ। ਉੱਥੇ ਹੀ 101 ਰੁਪਏ ਵਾਲੇ ਪਲਾਨ ਵਿਚ ਹੁਣ ਤੱਕ ਦੇ 6ਜੀਬੀ ਡਾਟਾ ਦੀ ਥਾਂ 12 ਜੀਬੀ ਡਾਟਾ ਮਿਲੇਗਾ। ਇਸ ਦੇ ਨਾਲ ਹੀ 1000 ਜੀਓ ਟੂ ਨਾਨ ਜੀਓ ਮਿੰਟ ਵੀ ਮਿਲਣਗੇ।

ਦੱਸ ਦਈਏ ਕਿ ਇਹਨਾਂ ਸਾਰੇ ਪਲਾਨ ਵਿਚ ਡਾਟਾ ਖਤਮ ਹੋਣ ਤੋਂ ਬਾਅਦ 64ਕੇਬੀਪੀਐਸ ਦੀ ਸਪੀਡ ਨਾਲ ਅਨਲਿਮਟਡ ਡਾਟਾ ਮਿਲੇਗਾ। ਇਹਨਾਂ ਸਾਰੇ ਪਲਾਨਸ ਦੀ ਮਿਆਦ ਮੌਜੂਦਾ ਪਲਾਨ ਜਿੰਨੀ ਹੀ ਹੋਵੇਗੀ।

ਰਿਲਾਇੰਸ ਜੀਓ ਨੇ 251 ਰੁਪਏ ਵਾਲੇ ਅਪਣੇ 4ਜੀ ਡਾਟਾ ਵਾਊਚਰ ਵਿਚ ਕੋਈ ਬਦਲਾਅ ਨਹੀਂ ਕੀਤਾ ਹੈ। ਇਸ ਪਲਾਨ ਵਿਚ ਯੂਜ਼ਰਸ ਨੂੰ ਰੋਜ਼ 2ਜੀਬੀ ਡਾਟਾ ਆਫਰ ਕੀਤਾ ਜਾ ਰਿਹਾ ਹੈ। ਪਲਾਨ ਦੀ ਮਿਆਦ 51 ਦਿਨ ਹੈ। ਇਸ ਪਲਾਨ ਦੇ ਗਾਹਕਾਂ ਨੂੰ ਕਾਲਿੰਗ ਲਈ ਆਈਯੂਸੀ ਟਾਪ-ਅਪ ਦੀ ਲੋੜ ਪਵੇਗੀ।