CBSE ਪ੍ਰੈਕਟੀਕਲ ਪ੍ਰੀਖਿਆਵਾਂ ਦੀ ਨਜ਼ਰਸਾਨੀ ਲਈ ਸਖ਼ਤ,ਮੌਨੀਟਰਿੰਗ ਲਈ ਹੋਵੇਗਾ ਜੀਓ ਟੈਗ ਦਾ ਇਸਤੇਮਾਲ
ਜੀਓ ਟੈਗ ਨਾਲ ਫੋਟੋ ਬੋਰਡ ਨੂੰ ਭੇਜਣੀ ਪਵੇਗੀ
ਨਵੀਂ ਦਿੱਲੀ- ਕੇਂਦਰੀ ਮਾਧਮਿਕ ਸਿੱਖਿਆ ਬੋਰਡ (CBSE) ਨੇ ਪ੍ਰੈਕਟੀਕਲ ਪ੍ਰੀਖਿਆਵਾਂ ਦੀ ਨਜ਼ਰਸਾਨੀ ਲਈ ਇਸ ਵਾਰ ਸਖ਼ਤੀ ਦਿਖਾਈ ਹੈ। ਬੋਰਡ ਅਨੁਸਾਰ ਇਸ ਵਾਰ ਮੌਨੀਟਰਿੰਗ ਲਈ ਜੀਓ ਟੈਗ ਦਾ ਇਸਤੇਮਾਲ ਕੀਤਾ ਜਾਵੇਗਾ। ਸਕੂਲਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਜਿਨ੍ਹਾਂ ਕੇਂਦਰਾਂ 'ਤੇ ਪ੍ਰੈਕਟੀਕਲ ਪ੍ਰੀਖਿਆ ਹੋਵੇਗਾ।
ਉਨ੍ਹਾਂ ਵਿਚ ਨਿਗਰਾਨ ਪਹੁੰਚਦੇ ਹੀ ਜੀਓ ਟੈਗ ਨਾਲ ਫੋਟੋ ਬੋਰਡ ਨੂੰ ਭੇਜਣੀ ਪਵੇਗੀ। ਜੀਓ ਟੈਗ ਤੋਂ ਇਹ ਸਪੱਸ਼ਟ ਹੋ ਜਾਵੇਗਾ ਕਿ ਸੈਂਟਰ ਦੀ ਸਹੀ ਲੋਕੇਸ਼ਨ ਕਿੱਥੇ ਹੈ। ਉੱਥੇ ਹੀ ਪ੍ਰੀਖਿਆ ਦੌਰਾਨ 3 ਵਾਰ ਬੋਰਡ ਨੇੜੇ ਲੈਬ ਦੀ ਫੋਟੋ ਭੇਜਣੀ ਪਵੇਗੀ ਜਿਨ੍ਹਾਂ ਵਿਚ ਵਿਦਿਆਰਥੀਆਂ, ਐਗਜ਼ਾਮੀਨਰ ਤੇ ਸੁਪਰਵਾਈਜ਼ਰ ਦੀ ਮੌਜੂਦਗੀ ਦਿਖਣੀ ਚਾਹੀਦੀ ਹੈ।
ਇਸ ਦੇ ਨਾਲ ਹੀ ਪ੍ਰੀਖਿਆ ਖ਼ਤਮ ਹੁੰਦਿਆਂ ਹੀ ਪ੍ਰੈਕਟੀਕਲ ਪ੍ਰੀਖਿਆ ਦੇ ਨੰਬਰ ਵੀ ਬੋਰਡ ਨੂੰ ਭੇਜਣੇ ਪੈਣਗੇ। ਇਸ ਤੋਂ ਇਲਾਵਾ ਪ੍ਰੈਕਟੀਕਲ ਪ੍ਰੀਖਿਆ ਨਾਲ ਸਬੰਧਿਤ ਸਾਰੀ ਪ੍ਰਕਿਰਿਆ ਇੱਕੋ ਹੀ ਦਿਨ 'ਚ ਪੂਰੀ ਕਰਨੀ ਪਵੇਗੀ। ਪ੍ਰੀਖਿਆ ਖ਼ਤਮ ਹੋਣ ਦੇ ਅਗਲੇ ਦਿਨ ਲਈ ਕੋਈ ਬਿੰਦੂ ਨਹੀਂ ਛੱਡਿਆ ਜਾਵੇਗਾ। CBSE ਵੱਲੋਂ 10ਵੀਂ ਤੇ 12ਵੀਂ ਬੋਰਡ ਦੀ ਪ੍ਰੀਖਿਆ ਦੀ ਪ੍ਰਕਿਰਿਆ 'ਚ ਪਾਦਰਸ਼ਤਾ ਲਿਆਉਣ ਲਈ ਅਹਿਮ ਬਦਲਾਅ ਕੀਤਾ ਗਿਆ ਹੈ।
ਇਸ ਤਹਿਤ ਹੁਣ ਪ੍ਰੀਖਿਆ ਦੌਰਾਨ ਪ੍ਰੀਖਿਆਰਥੀਆਂ ਸਾਹਮਣੇ ਹੀ ਪ੍ਰਸ਼ਨ ਪੱਤਰ ਦੇ ਬੰਡਲ ਖੋਲ੍ਹੇ ਜਾਣਗੇ। ਇਸ ਦੀ ਜਾਣਕਾਰੀ ਸਾਰੇ ਪ੍ਰੀਖਿਆ ਕੇਂਦਰਾਂ ਨੂੰ ਦੇ ਦਿੱਤੀ ਗਈ ਹੈ। ਬੋਰਡ ਦੀ ਮੰਨੀਏ ਤਾਂ ਬੈਂਕ ਤੋਂ ਪ੍ਰਸ਼ਨ ਪੱਤਰ ਲੈਣ ਕੇਂਦਰ ਸੁਪਰਵਾਈਜ਼ਰ ਖ਼ੁਦ ਜਾਣਗੇ। ਪ੍ਰਸ਼ਨ ਪੱਤਰ ਕੇਂਦਰ ਤਕ ਪਹੁੰਚਣ ਤੇ ਪ੍ਰੀਖਿਆਰਥੀਆਂ ਸਾਹਮਣੇ ਖੋਲ੍ਹਣ ਦੌਰਾਨ ਉਸ ਦੀ ਮੋਬਾਈਲ ਤੋਂ ਟ੍ਰੈਕਿੰਗ ਹੋਵੇਗੀ।
ਕੇਂਦਰ ਸੁਪਰਵਾਈਜ਼ਰ ਦੇ ਮੋਬਾਈਲ ਤੋਂ ਪ੍ਰਸ਼ਨ ਪੱਤਰ ਕਿੱਥੇ ਤਕ ਪਹੁੰਚਿਆ, ਇਸ ਦੀ ਟ੍ਰੈਕਿੰਗ CBSE ਵੱਲੋਂ ਕੀਤੀ ਜਾਵੇਗੀ। CBSE 1 ਫਰਵਰੀ ਤੋਂ ਟੈਲੀ ਕੌਂਸਲਿੰਗ ਸ਼ੁਰੂ ਕਰ ਰਿਹਾ ਹੈ। ਵਿਦਿਆਰਥੀ ਸਵੇਰੇ 8 ਤੋਂ ਰਾਤ 10 ਵਜੇ ਤਕ ਕਾਲ ਕਰ ਸਕਣਗੇ। ਬੋਰਡ ਵੱਲੋਂ ਕੌਂਸਲਿੰਗ 'ਚ ਦੋ ਫੇਜ਼ ਹੁੰਦੇ ਹਨ। ਪਹਿਲੇ ਫੇਜ਼ ਦੀ ਕੌਂਸਲਿੰਗ ਬੋਰਡ ਪ੍ਰੀਖਿਆ ਤੋਂ ਬਾਅਦ ਹੁੰਦੀ ਹੈ ਜੋ ਮਈ ਤੇ ਜੂਨ ਵਿਚਕਾਰ ਕੀਤੀ ਜਾਂਦੀ ਹੈ।