ਸਰਕਾਰ ਦੀ ਇਸ Scheme ਰਾਹੀਂ 1 ਕਰੋੜ ਗਰੀਬਾਂ ਨੂੰ ਪਹੁੰਚਿਆ ਲਾਭ- PM Modi

ਏਜੰਸੀ

ਖ਼ਬਰਾਂ, ਵਪਾਰ

ਦਸ ਦਈਏ ਕਿ ਆਯੁਸ਼ਮਾਨ ਭਾਰਤ ਯੋਜਨਾ ਤਹਿਤ ਦੇਸ਼ ਦੇ ਗਰੀਬਾਂ ਨੂੰ ਬਿਹਤਰ...

Pm narendra modi said ayushman bharat beneficiaries

ਨਵੀਂ ਦਿੱਲੀ: ਕੋਰੋਨਾ ਸੰਕਟ (Corona Virus) ਦੇ ਚਲਦੇ ਕੇਂਦਰ ਸਰਕਾਰ ਅਪਣੀਆਂ ਯੋਜਨਾਵਾਂ ਤਹਿਤ ਗਰੀਬਾਂ ਦੀ ਮਦਦ ਕਰ ਰਹੀ ਹੈ। ਮੋਦੀ ਸਰਕਾਰ (Modi Government) ਦੀ ਆਯੁਸ਼ਮਾਨ ਭਾਰਤ ਯੋਜਨਾ (Ayushman Bharat Yojna) ਰਾਹੀਂ ਹੁਣ ਤਕ 1 ਕਰੋੜ ਗਰੀਬਾਂ ਨੂੰ ਲਾਭ ਮਿਲਿਆ ਹੈ। ਇਸ ਗੱਲ ਦੀ ਜਾਣਕਾਰੀ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਨੇ ਸੋਸ਼ਲ ਮੀਡੀਆ ਤੇ ਦਿੱਤੀ ਹੈ।

ਦਸ ਦਈਏ ਕਿ ਆਯੁਸ਼ਮਾਨ ਭਾਰਤ ਯੋਜਨਾ ਤਹਿਤ ਦੇਸ਼ ਦੇ ਗਰੀਬਾਂ ਨੂੰ ਬਿਹਤਰ ਇਲਾਜ ਲਈ ਆਰਥਿਕ ਮਦਦ ਦਿੱਤੀ ਜਾਂਦੀ ਹੈ। ਇਸ ਸਕੀਮ ਤਹਿਤ ਗਰੀਬਾਂ ਨੂੰ 5 ਲੱਖ ਰੁਪਏ ਤਕ ਦੇ ਮੁਫ਼ਤ ਇਲਾਜ ਦੀ ਗਾਰੰਟੀ ਦਿੱਤੀ ਜਾਂਦੀ ਹੈ। ਪੀਐਮ ਮੋਦੀ ਨੇ ਟਵੀਟ ਵਿਚ ਲਿਖਿਆ ਕਿ ਇਹ ਹਰ ਭਾਰਤੀ ਨੂੰ ਜਾਣ ਕੇ ਮਾਣ ਮਹਿਸੂਸ ਹੋਵੇਗਾ ਕਿ ਆਯੁਸ਼ਮਾਨ ਭਾਰਤ ਦੇ ਲਾਭਪਾਤਰੀਆਂ ਦੀ ਗਿਣਤੀ 1 ਕਰੋੜ ਰੁਪਏ ਤੋਂ ਪਾਰ ਕਰ ਗਈ ਹੈ।

ਦੋ ਸਾਲ ਤੋਂ ਵੀ ਘਟ ਸਮੇਂ ਵਿਚ ਇਸ ਪਹਿਲ ਦਾ ਇੰਨੇ ਲੋਕਾਂ ਤੇ ਸਕਾਰਾਤਮਕ ਪ੍ਰਭਾਵ ਪਿਆ ਹੈ। ਉਹ ਸਾਰੇ ਲਾਭਪਾਤਰੀਆਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਵਧਾਈ ਦਿੰਦੇ ਹਨ। ਉਹ ਉਹਨਾਂ ਦੀ ਚੰਗੀ ਸਿਹਤ ਦੀ ਪ੍ਰਾਥਨਾ ਵੀ ਕਰਦੇ ਹਨ। ਉਹਨਾਂ ਅੱਗੇ ਲਿਖਿਆ ਕਿ ਉਹ ਡਾਕਟਰਾਂ, ਨਰਸਾਂ, ਸਿਹਤ ਵਰਕਰਾਂ ਅਤੇ ਆਯੁਸ਼ਮਾਨ ਭਾਰਤ ਨਾਲ ਜੁੜੇ ਸਾਰੇ ਲੋਕਾਂ ਦੀ ਸ਼ਲਾਘਾ ਕਰਦੇ ਹਨ।

ਉਹਨਾਂ ਦੇ ਯਤਨਾਂ ਨੇ ਇਸ ਨੂੰ ਦੁਨੀਆ ਦਾ ਸਭ ਤੋਂ ਵੱਡਾ ਸਿਹਤ ਸੇਵਾ ਦਾ ਪ੍ਰੋਗਰਾਮ ਬਣਾਇਆ ਹੈ। ਇਸ ਯੋਜਨਾ ਨੇ ਕਈ ਭਾਰਤੀਆਂ, ਵਿਸ਼ੇਸ਼ ਰੂਪ ਤੋਂ ਗਰੀਬਾਂ ਅਤੇ ਦਲਿਤਾਂ ਦਾ ਵਿਸ਼ਵਾਸ ਜਿੱਤਿਆ ਹੈ। ਪੀਐਮ ਮੋਦੀ ਨੇ ਅੱਗੇ ਲਿਖਿਆ ਕਿ ਆਯੁਸ਼ਮਾਨ ਭਾਰਤ ਦਾ ਸਭ ਤੋਂ ਵੱਡਾ ਲਾਭ ਪੋਰਟੇਬਿਲਿਟੀ ਹੈ। ਲਾਭਪਾਤਰੀ ਨਾ ਸਿਰਫ ਜਿੱਥੇ ਉਹ ਰਜਿਸਟਰਡ ਹਨ ਬਲਕਿ ਭਾਰਤ ਦੇ ਹੋਰ ਹਿੱਸਿਆਂ ਵਿਚ ਵੀ ਚੰਗੀ ਅਤੇ ਸਸਤੀ ਮੈਡੀਕਲ ਸੇਵਾ ਪ੍ਰਾਪਤ ਕਰ ਸਕਦੇ ਹਨ।

ਇਹ ਉਹਨਾਂ ਲੋਕਾਂ ਦੀ ਮਦਦ ਕਰਦਾ ਹੈ ਜਿਹੜੇ ਘਰ ਤੋਂ ਦੂਰ ਕੰਮ ਕਰਦੇ ਹਨ। ਪੀਐਮ ਮੋਦੀ ਨੇ ਕਿਹਾ ਕਿ ਉਹ ਅਪਣੀਆਂ ਯਾਤਰਾਵਾਂ ਦੌਰਾਨ ਇਸ ਯੋਜਨਾ ਦਾ ਲਾਭ ਲੈਣ ਲਈ ਲੋਕਾਂ ਨਾਲ ਗੱਲਬਾਤ ਕਰਨਗੇ। ਪੀਐਮ ਮੋਦੀ ਨੇ ਲਿਖਿਆ ਕਿ ਅਪਣੀਆਂ ਯਾਤਰਾਵਾਂ ਦੌਰਾਨ ਉਹ ਆਯੁਸ਼ਮਾਨ ਭਾਰਤ ਦੇ ਲਾਭਪਾਤਰੀਆਂ ਨਾਲ ਗੱਲਬਾਤ ਕਰਨਗੇ।

ਅਫ਼ਸੋਸ ਦੀ ਗੱਲ ਹੈ ਕਿ ਇਹਨਾਂ ਦਿਨਾਂ ਵਿਚ ਸੰਭਵ ਨਹੀਂ ਹੈ ਪਰ ਮੇਘਾਲਿਆ ਦੀ ਪੂਜਾ ਥਾਪਾ, ਜੋ ਕਿ 1 ਕਰੋੜ ਲਾਭਪਾਤਰੀਆਂ ਵਿਚੋਂ ਇਕ ਹੈ, ਦੇ ਨਾਲ ਉਹਨਾਂ ਦੀ ਟੈਲੀਫੋਨ ਤੇ ਗੱਲਬਾਤ ਹੋਈ ਹੈ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।