Corona Virus ਦੀ ਜੰਗ ’ਚ Modi Government ਨੇ ਅਪਣੇ ਇਹਨਾਂ ਵਾਅਦਿਆਂ ਨੂੰ ਕੀਤਾ ਪੂਰਾ: BJP  

ਏਜੰਸੀ

ਖ਼ਬਰਾਂ, ਰਾਸ਼ਟਰੀ

ਉੱਥੇ ਹੀ ਦੂਜੀ ਕਿਸ਼ਤ ਵਿਚ ਤਕਰੀਬਨ 20.49 ਕਰੋੜ ਮਹਿਲਾ ਜਨ ਧਨ ਖਾਤਾਧਾਰਕਾਂ...

The modi government fulfilled pradhan mantri garib kalyan yojna promises

ਨਵੀਂ ਦਿੱਲੀ: ਕੋਰੋਨਾ ਵਾਇਰਸ (Corona Virus) ਸੰਕਟ ਦੇ ਚਲਦੇ ਮੋਦੀ ਸਰਕਾਰ (Modi Government) ਨੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ ਵਾਅਦੇ ਪੂਰੇ ਕੀਤੇ ਹਨ। ਭਾਜਪਾ ਮੁਤਾਬਕ ਇਸ ਯੋਜਨਾ ਤਹਿਤ ਸਿੱਧਾ ਲਾਭਪਾਤਰੀਆਂ ਦੇ ਖਾਤੇ ਵਿਚ ਸਹਾਇਤਾ ਰਕਮ ਪਹੁੰਚਾਈ ਗਈ ਹੈ। ਭਾਜਪਾ (BJP) ਅਨੁਸਾਰ ਪਹਿਲੀ ਕਿਸ਼ਤ ਵਿਚ 20.05 ਕਰੋੜ ਮਹਿਲਾ ਜਨ ਧਨ ਖਾਤਾਧਾਰਕਾਂ ਨੂੰ 10,025 ਕਰੋੜ ਰੁਪਏ ਭੇਜੇ ਗਏ ਹਨ।

ਉੱਥੇ ਹੀ ਦੂਜੀ ਕਿਸ਼ਤ ਵਿਚ ਤਕਰੀਬਨ 20.49 ਕਰੋੜ ਮਹਿਲਾ ਜਨ ਧਨ ਖਾਤਾਧਾਰਕਾਂ ਨੂੰ 10,243 ਕਰੋੜ ਰੁਪਏ ਦਾ ਲਾਭ ਮਿਲਿਆ ਹੈ। ਇਸ ਤੋਂ ਇਲਾਵਾ ਕਰੀਬ 1.82 ਕਰੋੜ ਵਿਧਵਾ, ਅਪਾਹਜ ਅਤੇ ਸੀਨੀਅਰ ਨਾਗਰਿਕਾਂ ਨੂੰ ਪਹਿਲੀ ਕਿਸ਼ਤ ਵਿਚ 1,405 ਕਰੋੜ ਰੁਪਏ ਅਤੇ ਦੂਜੀ ਕਿਸ਼ਤ ਵਿਚ 1,402 ਕਰੋੜ ਦੀ ਸਹਾਇਤਾ ਰਾਸ਼ੀ ਪਹੁੰਚਾਈ ਗਈ ਹੈ।

ਭਾਜਪਾ ਦੇ ਅਨੁਸਾਰ ਉਸ ਨੇ ਪ੍ਰਧਾਨ ਮੰਤਰੀ-ਕਿਸਾਨ ਯੋਜਨਾ ਦੇ ਤਹਿਤ 16,394 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਵਿੱਚ ਕਿਸਾਨਾਂ ਦੀ ਸਹਾਇਤਾ ਕੀਤੀ। ਇਸ ਯੋਜਨਾ ਤਹਿਤ ਤਕਰੀਬਨ 8.19 ਕਰੋੜ ਕਿਸਾਨਾਂ ਨੂੰ ਲਾਭ ਪਹੁੰਚਾਇਆ ਗਿਆ। ਇਸ ਤੋਂ ਇਲਾਵਾ ਤਕਰੀਬਨ 2.20 ਕਰੋੜ ਉਸਾਰੀ ਕਾਮਿਆਂ ਲਈ 3,950 ਕਰੋੜ ਰੁਪਏ ਦੀ ਸਹਾਇਤਾ ਪਹੁੰਚੀ।

ਮੋਦੀ ਸਰਕਾਰ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ EPFO ਵਿੱਚ 24 ਪ੍ਰਤੀਸ਼ਤ ਯੋਗਦਾਨ ਸਕੀਮ ਤਹਿਤ ਤਕਰੀਬਨ 49 ਲੱਖ ਲੋਕਾਂ ਨੂੰ 760 ਕਰੋੜ ਰੁਪਏ ਦੀ ਸਹਾਇਤਾ ਦਿੱਤੀ ਗਈ। ਇਸ ਤੋਂ ਇਲਾਵਾ ਉਜਵਲਾ ਯੋਜਨਾ ਤਹਿਤ ਪਹਿਲੀ ਕਿਸ਼ਤ ਵਿਚ 7.48 ਕਰੋੜ ਲੋਕਾਂ ਨੂੰ ਅਤੇ ਦੂਸਰੀ ਕਿਸ਼ਤ ਵਿਚ 4.36 ਕਰੋੜ ਲੋਕਾਂ ਨੂੰ 8,427 ਕਰੋੜ ਰੁਪਏ ਮੁਹੱਈਆ ਕਰਵਾਏ ਗਏ ਸਨ।

ਮੋਦੀ ਸਰਕਾਰ ਦੇ ਅਨੁਸਾਰ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਦੇ ਤਹਿਤ ਲਾਭਪਾਤਰੀਆਂ ਦੀ ਕੁਲ ਗਿਣਤੀ 41.67 ਕਰੋੜ ਅਤੇ 52,606 ਕਰੋੜ ਰੁਪਏ ਦਾ ਲਾਭ ਦਿੱਤਾ ਗਿਆ ਹੈ। ਦਸ ਦਈਏ ਕਿ ਮੋਦੀ ਸਰਕਾਰ ਵੱਲੋਂ 20 ਲੱਖ ਕਰੋੜ ਦਾ ਆਰਥਿਕ ਰਾਹਤ ਪੈਕੇਜ ਦਾ ਐਲਾਨ ਕੀਤਾ ਗਿਆ ਹੈ। ਜਿਸ ਦੀ ਅੱਜ ਚੌਥੀ ਕਿਸ਼ਤ ਬਾਰੇ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਵੱਲੋਂ ਦਸਿਆ ਜਾਵੇਗਾ। 

ਕੋਰੋਨਾ ਵਾਇਰਸ ਦੀ ਮਹਾਮਾਰੀ ਨਾਲ ਨਜਿੱਠਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਐਲਾਨੇ ਗਏ 20 ਲੱਖ ਰੁਪਏ ਦੇ ਆਰਥਿਕ ਪੈਕੇਜ ਨੂੰ ਲੈ ਕੇ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਸ਼ੁੱਕਰਵਾਰ ਨੂੰ ਲਗਾਤਾਰ ਤੀਜੇ ਦਿਨ ਮੀਡੀਆ ਦੇ ਰੂ-ਬ-ਰੂ ਹੋਏ ਸਨ। ਉਹਨਾਂ ਨੇ ਕੱਲ੍ਹ ਆਰਥਿਕ ਪੈਕੇਜ ਵਿਚ ਕਿਸਾਨਾਂ ਅਤੇ ਗ੍ਰਾਮੀਣ ਭਾਰਤ ਲਈ ਦਿੱਤੀਆਂ ਗਈਆਂ ਰਾਹਤਾਂ ਨੂੰ ਲੈ ਕੇ ਵਿਸਤਾਥਪੂਰਵਕ ਜਾਣਕਾਰੀ ਦਿੱਤੀ ਗਈ ਸੀ। 

ਇਸ ਦੌਰਾਨ ਵਿੱਤ ਮੰਤਰੀ ਨੇ ਦਸਿਆ ਕਿ ਖੇਤੀਬਾੜੀ ਦੇ ਬੁਨਿਆਦੀ ਢਾਂਚੇ ਲਈ ਇਕ ਲੱਖ ਕਰੋੜ ਰੁਪਏ ਦੀ ਰਕਮ ਦਾ ਪ੍ਰਸਤਾਵ ਦਿੱਤਾ ਗਿਆ ਹੈ। ਰਾਹਤ ਪੈਕੇਜ ਦੀ ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਕਿਸਾਨਾਂ ਨਾਲ ਜੁੜੇ 8 ਐਲਾਨ ਕੀਤੇ ਹਨ। ਵਿੱਤ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੂੰ ਲਾਕਡਾਊਨ ਦੌਰਾਨ ਵੀ ਕੰਮ ਕਰਦੇ ਰਹਿਣਾ ਚਾਹੀਦਾ ਹੈ। ਛੋਟੇ ਅਤੇ ਦਰਮਿਆਨੇ ਕਿਸਾਨ 85 ਪ੍ਰਤੀਸ਼ਤ ਕਾਸ਼ਤ ਦੇ ਮਾਲਕ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।