ਹੁਣ ਪੈਪਸੀ ਅਤੇ ਕੋਕਾ ਕੋਲਾ ਦੀਆਂ ਬੋਤਲਾਂ ਨੂੰ ਵਾਪਸ ਵੇਚ ਸਕੋਗੇ, 1 ਲਿਟਰ 'ਤੇ ਮਿਲਣਗੇ 15 ਰੁਪਏ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਪੈਪਸੀਕੋ, ਕੋਕਾ ਕੋਲਾ ਅਤੇ ਬਿਸਲਰੀ ਵਰਗੀ ਟਾਪ ਕੋਲਡ ਡਰਿੰਕਸ ਕੰਪਨੀਆਂ ਹੁਣ ਅਪਣੀ ਪਲਾਸਟਿਕ ਦੀਆਂ ਬੋਤਲਾਂ ਨੂੰ ਗਾਹਕ ਤੋਂ ਖਰੀਦ ਲੈਣਗੀਆਂ। ਕੰਪਨੀਆਂ ਨੇ ਅਪਣੀ...

Coca Cola Factory

ਨਵੀਂ ਦਿੱਲੀ : ਪੈਪਸੀਕੋ, ਕੋਕਾ ਕੋਲਾ ਅਤੇ ਬਿਸਲਰੀ ਵਰਗੀ ਟਾਪ ਕੋਲਡ ਡਰਿੰਕਸ ਕੰਪਨੀਆਂ ਹੁਣ ਅਪਣੀ ਪਲਾਸਟਿਕ ਦੀਆਂ ਬੋਤਲਾਂ ਨੂੰ ਗਾਹਕ ਤੋਂ ਖਰੀਦ ਲੈਣਗੀਆਂ। ਕੰਪਨੀਆਂ ਨੇ ਅਪਣੀ ਪਲਾਸਟਿਕ ਦੀਆਂ ਬੋਤਲਾਂ ਉਤੇ ਬਾਇਬੈਕ ਵੈਲਿਊ ਵੀ ਲਿਖਣਾ ਸ਼ੁਰੂ ਕਰ ਦਿਤਾ ਹੈ। ਮਹਾਰਾਸ਼ਟਰ ਵਿਚ ਵਿਕਣ ਵਾਲੀ ਕੋਲਡ ਡਰਿੰਕਸ ਦੀਆਂ ਬੋਤਲਾਂ ਨੂੰ ਲੈ ਕੇ ਕੰਪਨੀਆਂ ਨੇ ਅਪਣੇ ਆਪ ਇਹ ਫੈਸਲਾ ਲਿਆ ਹੈ।

ਹਾਲ ਹੀ ਵਿਚ ਸੂਬੇ 'ਚ ਪਲਾਸਟਿਕ 'ਤੇ ਪੂਰੀ ਤਰ੍ਹਾਂ ਨਾਲ ਰੋਕ ਲਗਾਏ ਜਾਣ ਫ਼ੈਸਲਾ ਲਿਆ ਗਿਆ ਹੈ। ਸਰਕਾਰ ਨੇ ਕੰਪਨੀਆਂ ਨੂੰ ਬੋਤਲਾਂ ਦੀ ਬਾਇਬੈਕ ਵੈਲਿਊ ਤੈਅ ਕਰਨ ਨੂੰ ਲੈ ਕੇ ਅਪਣੇ ਵੱਲ ਤੋਂ ਛੋਟ ਦਿਤੀ ਹੈ ਪਰ ਜ਼ਿਆਦਾਤਰ ਕੰਪਨੀਆਂ ਨੇ ਇਕ ਬੋਤਲ ਦੀ ਕੀਮਤ 15 ਰੁਪਏ ਤੱਕ ਤੈਅ ਕੀਤੀ ਹੈ। ਹਾਲਾਂਕਿ ਇੰਡਸਟਰੀ ਦੇ ਹੀ ਕੁੱਝ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਾਇਬੈਕ ਸਿਸਟਮ ਫੁਲਪ੍ਰੂਫ ਨਹੀਂ ਹੈ ਅਤੇ ਇਸ ਤੋਂ ਹੋਰ ਦਿੱਕਤਾਂ ਪੈਦਾ ਹੋ ਸਕਦੀਆਂ ਹਨ।

ਬਿਸਲਰੀ ਦੇ ਚੇਅਰਮੈਨ ਰਮੇਸ਼ ਚੌਹਾਣ ਨੇ ਕਿਹਾ ਕਿ ਪਲਾਸਟਿਕ ਨੂੰ ਰੀਸਾਈਕਿਲ ਕਰਨ ਦੀ ਵਿਵਸਥਾ ਪਹਿਲਾਂ ਤੋਂ ਹੀ ਹੈ। ਹੁਣ ਸਾਨੂੰ ਜ਼ਰੂਰਤ ਇਸ ਗੱਲ ਦੀ ਹੈ ਕਿ ਇਸ ਨੂੰ ਜ਼ਿਆਦਾ ਪਰਭਾਵੀ ਅਤੇ ਸਬੰਧਤ ਪੱਖਾਂ ਲਈ ਲਾਭਦਾਈ ਬਣਾਉਣ ਦੀ ਹੈ। ਪੈਪਸੀ ਦੇ ਬੁਲਾਰੇ ਨੇ ਕਿਹਾ ਕਿ ਕੰਪਨੀ ਨੇ ਹੁਣ ਅਪਣੀ ਪਲਾਸਟਿਕ ਬੋਤਲਾਂ ਦੀ ਰੀਸਾਈਕਲ ਵੈਲਿਊ 15 ਰੁਪਏ ਤੈਅ ਕੀਤੀ ਹੈ।

ਮਹਾਰਾਸ਼ਟਰ ਵਿਚ ਵਿਕਣ ਵਾਲੀ ਬੋਤਲਾਂ 'ਤੇ ਇਹ ਬਾਇਬੈਕ ਵੈਲਿਊ ਲਿਖੀ ਜਾ ਰਹੀ ਹੈ। ਪੈਪਸੀ ਦੇ ਬੁਲਾਰੇ ਨੇ ਕਿਹਾ ਕਿ ਹਮ ਜੇਮ ਐਨਵਾਇਰੋ ਦੇ ਨਾਲ ਮਿਲ ਕੇ ਕੰਮ ਕਰ ਰਹੇ ਹਨ। ਇਹ ਕੰਪਨੀ ਰਿਵਰਸ ਵੇਂਡਿੰਗ ਮਸ਼ੀਨਾਂ ਸੈਟ ਕਰੇਗੀ, ਕਲੈਕਸ਼ਨ ਪੁਆਇੰਟਸ ਬਣਾਏਗੀ। ਰਾਜ ਵਿਚ ਬਾਇਬੈਕ ਪ੍ਰੋਗਰਾਮ ਨੂੰ ਅੱਗੇ ਵਧਾਉਣ ਲਈ ਇਹ ਕੋਸ਼ਿਸ਼ ਕੀਤੇ ਜਾਣਗੇ ਅਤੇ ਸੂਬੇ ਵਿਚ ਕਈ ਜਗ੍ਹਾਵਾਂ 'ਤੇ ਬੋਤਲਾਂ ਦੇ ਕਲੈਕਸ਼ਨ ਲਈ ਸੈਂਟਰ ਬਣਨਗੇ।