ਉੱਤਰ ਪ੍ਰਦੇਸ਼ : 15 ਜੁਲਾਈ ਤੋਂ ਪੂਰੇ ਸੂਬੇ `ਚ ਪਲਾਸਟਿਕ ਬੈਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਿਛਲੇ ਦਿਨੀ ਹੀ ਉੱਤਰ ਪ੍ਰਦੇਸ਼ ਸਰਕਾਰ ਨੇ ਪਲਾਸਟਿਕ ਨੂੰ ਬੰਦ ਕਰਨ ਦਾ ਇੱਕ ਅਹਿਮ ਫੈਸਲਾ ਲਿਆ ਹੈ।

plastic

ਉੱਤਰ ਪ੍ਰਦੇਸ਼ : ਪਿਛਲੇ ਦਿਨੀ ਹੀ ਉੱਤਰ ਪ੍ਰਦੇਸ਼ ਸਰਕਾਰ ਨੇ ਪਲਾਸਟਿਕ ਨੂੰ ਬੰਦ ਕਰਨ ਦਾ ਇੱਕ ਅਹਿਮ ਫੈਸਲਾ ਲਿਆ ਹੈ। ਯੋਗੀ ਸਰਕਾਰ ਨੇ ਪੂਰੇ ਰਾਜ ਵਿਚ ਪਲਾਸਟਿਕ ਦੇ ਲਿਫਾਫਿਆਂ ਉੱਤੇ ਬੈਨ ਲਗਾ ਦਿੱਤਾ ਹੈ। ਉਹਨਾਂ ਨੇ ਕਿਹਾ ਹੈ ਜੇਕਰ ਕੋਈ ਵੀ ਪਲਾਸਟਿਕ ਦੀ ਵਰਤੋਂ ਕਰੇਗਾ  ਤਾਂ ਉਹਨਾਂ ਤੇ ਕਾਰਵਾਈ ਵੀ ਹੋ ਸਕਦੀ ਹੈ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਹੈ ਕਿ 15 ਜੁਲਾਈ ਤੋਂ ਪੂਰੇ ਉੱਤਰ ਪ੍ਰਦੇਸ਼ ਰਾਜ ਵਿਚ ਪਲਾਸਟਿਕ ਨੂੰ ਬੈਨ ਕਰ ਦਿਤਾ ਜਾਵੇਗਾ। 

ਯੂ.ਪੀ. ਕੈਬਨਿਟ ਸਾਲਿਡ ਵੈਸਟ ਮੈਨੇਜਮੈਂਟ ਪਾਲਿਸੀ ਨੂੰ  ਮਨਜ਼ੂਰੀ ਦੇ ਚੁੱਕੀ ਹੈ ਯੋਗੀ ਸਰਕਾਰ ਨੇ 50 ਮਾਈਕ੍ਰਾਨ ਤੋਂ ਪਤਲੇ ਲਿਫਾਫਿਆਂ ਨੂੰ ਸੂਬੇ 'ਚ ਵਰਤੋਂ ਕਰਨ 'ਤੇ ਰੋਕ ਲਗਾ ਦਿੱਤੀ ਹੈ। ਯੋਗੀ ਸਰਕਾਰ ਨੇ ਆਪਣੇ ਰਾਜ ਨੂੰ ਸਾਫ਼ ਸੁਥਰਾ ਰੱਖਣ ਲਈ ਇਹ ਵੱਡਾ ਕਦਮ ਚੁਕਿਆ ਹੈ। ਦਸ ਦੇਈਏ ਕਿ ਜੇਕਰ ਕੋਈ ਵੀ ਵਿਅਕਤੀ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਜਾਂਦਾ ਹੈ ਤਾ ਉਸ ਤੇ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਹੈ ਅਤੇ ਨਾਲ ਹੀ ਉਸਨੂੰ 50000 ਰੁਪਏ ਤਕ ਦਾ ਜ਼ੁਰਮਾਨਾ ਹੋ ਸਕਦਾ ਹੈ। 

ਯੋਗੀ ਸਰਕਾਰ ਨੇ ਪਲਾਸਟਿਕ ਨੂੰ ਬੰਦ ਕਰਨ ਲਈ ਕਾਫੀ ਕਰੜੇ ਫੈਸਲੇ ਚੁੱਕੇ ਹਨ। ਦਸ ਦੇਈਏ ਕਿ ਇਸ ਤੋਂ ਪਹਿਲਾ ਕਈ ਸੂਬੇ ਪਲਾਸਟਿਕ ਨੂੰ ਬੰਦ ਕਰਨ ਲਈ ਕਾਮਯਾਬ ਹੋਏ ਹਨ। ਦਸ ਦੇਈਏ ਕਿ  ਯੂਪੀ ਦੇ ਲੋਕ  ਸਰਕਾਰ ਦੇ ਇਸ ਫੈਸਲੇ ਤੋਂ ਬਹੁਤ ਖੁਸ਼ ਹਨ.ਉਹਨਾਂ ਦਾ ਮੰਨਣਾ ਹੈ ਇਸ ਫੈਸਲਾ ਨਾਲ ਰਾਜ ਵਿਚ ਕਾਫੀ ਸੁਧਾਰ ਆਵੇਗਾ.ਤੇ ਬਾਕੀ ਰਾਜਾਂ ਵਾਂਗ ਖੁਸ਼ਹਾਲੀ ਭਰਿਆ ਹੋਵੇਗਾ। ਮੁਖ ਮੰਤਰੀ ਵਿਭਾਗ ਨੇ  ਟਵੀਟ ਕਰਕੇ ਲਿਖਿਆ ਹੈ ਕਿ ਰਾਜ ਵਿਚ 15 ਜੁਲਾਈ ਤੋਂ ਬਾਅਦ ਪਲਾਸਟਿਕ ਦੇ ਸਾਰੇ ਉਪਕਰਨ ਬੰਦ ਹੋ ਜਾਣਗੇ।

ਨਾਲ ਹੀ ਉਹਨਾਂ ਨੇ ਇਹ ਵੀ ਜਾਣਕਾਰੀ ਦਿਤੀ ਹੈ ਕਿ ਪਲਾਸਟਿਕ ਦੇ ਕੱਪ, ਗਲਾਸ ਅਤੇ ਲਿਫਾਫਿਆਂ ਦੀ ਵਰਤੋਂ ਕਿਸੇ ਵੀ ਪੱਧਰ 'ਤੇ ਨਾ ਹੋਵੇ, ਯੋਗੀ ਸਰਕਾਰ ਨੇ ਸੂਬੇ ਦੇ ਲੋਕਾਂ ਨੂੰ ਪੂਰੀ ਤਰਾਂ ਸੁਚੇਤ ਕਰ ਦਿਤਾ ਹੈ। ਜਿਕਰਯੋਗ ਗੱਲ ਹੈ ਕਿ ਯੂ.ਪੀ. ਪਲਾਸਟਿਕ ਬੈਨ ਕਰਨ ਵਾਲਾ ਦੇਸ਼ ਦਾ 19ਵਾਂ ਸੂਬਾ ਬਣ ਗਿਆ ਹੈ।