ਆਟੋ ਸੈਕਟਰ ਵਿਚ ਸੰਕਟ ਗਹਿਰਾ ਹੋਇਆ, ਬੰਦ ਹੋ ਰਹੇ ਨੇ ਪਲਾਂਟ ਤੇ ਵਧ ਰਹੀ ਹੈ ਬੇਰੁਜ਼ਗਾਰੀ

ਏਜੰਸੀ

ਖ਼ਬਰਾਂ, ਵਪਾਰ

ਕਾਰਾਂ ਦੀ ਮੰਗ ਘਟਣ ਕਾਰਨ ਕਾਰ ਕੰਪਨੀਆਂ ਨੇ ਉਤਪਾਦਨ ਘੱਟ ਕਰ ਦਿੱਤਾ ਹੈ। ਕੁਝ ਕੰਪਨੀਆਂ ਨੇ ਕਈ ਪਲਾਂਟ ਬੰਦ ਕਰ ਦਿੱਤੇ ਹਨ, ਕੁਝ ਨੇ ਕੰਮ ਦੇ ਘੰਟੇ ਘਟਾ ਦਿੱਤੇ ਹਨ।

Crisis in automobile sector

ਨਵੀਂ ਦਿੱਲੀ: ਕਾਰਾਂ ਦੀ ਮੰਗ ਘਟਣ ਕਾਰਨ ਕਾਰ ਕੰਪਨੀਆਂ ਨੇ ਉਤਪਾਦਨ ਘੱਟ ਕਰ ਦਿੱਤਾ ਹੈ। ਕੁਝ ਕੰਪਨੀਆਂ ਨੇ ਕਈ ਪਲਾਂਟ ਬੰਦ ਕਰ ਦਿੱਤੇ ਹਨ, ਕੁਝ ਨੇ ਕੰਮ ਦੇ ਘੰਟੇ ਘਟਾ ਦਿੱਤੇ ਹਨ। ਦਰਅਸਲ ਇਸ ਸੰਕਟ ਲਈ ਸਿਰਫ਼ ਮੰਦੀ ਜ਼ਿੰਮੇਵਾਰ ਨਹੀਂ ਹੈ। ਇਕ ਸਮੇਂ ਕਈ ਯੋਜਨਾਵਾਂ ਵਿਚ ਫੇਰਬਦਲ ਕਰਨ ਨਾਲ ਗ੍ਰਾਹਕ ਮੁਸ਼ਕਿਲ ਵਿਚ ਆ ਗਏ ਹਨ ਕਿ ਉਹ ਕਾਰ ਖਰੀਦਣ ਜਾਂ ਹਾਲੇ ਇੰਤਜ਼ਾਰ ਕਰਨ। ਕਾਰ ਕੰਪਨੀਆਂ ‘ਤੇ ਇਹ ਕੋਈ ਛੋਟਾ ਸੰਕਟ ਨਹੀਂ ਹੈ। ਇਹ ਸੰਕਟ ਇੰਨਾ ਵੱਡਾ ਹੈ ਜੋ ਵਿਕਾਸ ਦੀ ਰਫ਼ਤਾਰ ‘ਤੇ ਬ੍ਰੇਕ ਲਗਾ ਸਕਦਾ ਹੈ। ਇਸ ਸਮੇਂ  ਮੋਦੀ ਸਰਕਾਰ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਕਾਰ ਉਦਯੋਗ ਵਿਚ ਜਾਨ ਪਾਉਣ ਦੀ ਹੈ।

ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਮਾਰੂਤੀ ਸੁਜ਼ੂਕੀ ਹੋ ਜਾਂ ਕੋਈ ਹੋਰ ਕੰਪਨੀ ਹਰ ਕਿਸੇ ਦੀ ਹਾਸਲ ਅਜਿਹੀ ਹੈ। ਮੰਦੀ ਦੇ ਮਾਹੌਲ ਵਿਚ ਨੌਕਰੀ ਦਾ ਟਿਕਾਣਾ ਨਹੀਂ ਤਾਂ ਨਵੀਂ ਈਐਮਆਈ ਦਾ ਬੋਝ ਲੈਣ ਤੋਂ ਵੀ ਲੋਕ ਕਤਰਾ ਰਹੇ ਹਨ। ਮਾਰੂਤੀ ਸੁਜ਼ੂਕੀ, ਟਾਟਾ ਮੋਟਰਜ਼, ਹੁੰਡਈ, ਹੋਂਡਾ, ਮਹਿੰਦਰਾ ਐਂਡ ਮਹਿੰਦਰਾ, ਹੀਰੋ ਮੋਟੋਕਾਰਪ ਇਹ ਦੇਸ਼ ਦੀਆਂ ਉਹ ਦਿੱਗਜ਼ ਕਾਰ ਅਤੇ ਦੁਪਹੀਆ ਵਾਹਰ ਬਣਾਉਣ ਵਾਲੀਆਂ ਕੰਪਨੀਆਂ ਹਨ ਜੋ ਸਲਾਨਾ ਕਈ ਸੋ ਕਰੋੜ ਰੁਪਏ ਦਾ ਲਾਭ ਕਮਾਉਂਦੀਆਂ ਹਨ ਪਰ ਇਹਨੀਂ ਦਿਨੀਂ ਸਭ ‘ਤੇ ਮੰਦੀ ਹਾਵੀ ਹੈ। ਇਹਨਾਂ ਦੇ ਪਲਾਂਟ ਵਿਚ ਲੱਖਾਂ ਗੱਡੀਆਂ ਗ੍ਰਾਹਕਾਂ ਦਾ ਇੰਤਜ਼ਾਰ ਕਰ ਰਹੀਆਂ ਹਨ।

ਕਾਰ ਕੰਪਨੀਆਂ ਦੇ ਵਿਕਰੀ ਦੇ ਅੰਕੜੇ ‘ਤੇ ਨਜ਼ਰ ਮਾਰੀਏ ਤਾਂ ਜਨਵਰੀ ਤੋਂ ਜੁਲਾਈ ਤੱਕ ਮਾਰੂਤੀ ਸੁਜ਼ੂਕੀ ਦੀ ਵਿਕਰੀ ਵਿਚ 31 ਫੀਸਦੀ ਦੀ ਗਿਰਾਵਟ ਆਈ ਹੈ। ਹੁੰਡਈ ਮੋਟਰਜ਼ ਦੀ ਵਿਕਰੀ 15 ਫੀਸਦੀ ਘਟੀ ਹੈ। ਮਹਿੰਦਰਾ ਐਂਡ ਮਹਿੰਦਰਾ ਦੀ ਵਿਕਰੀ 29 ਫੀਸਦੀ, ਟਾਟਾ ਮੋਟਰਜ਼ ਦੀ ਵਿਕਰੀ 40 ਫੀਸਦੀ, ਜਦਕਿ ਹੋਂਡਾ ਦੀ ਵਿਕਰੀ ਵਿਚ 44  ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਆਟੋ ਸੈਕਟਰ ਵਿਚ ਗਿਰਾਵਟ ਦੇਸ਼ ਦੀ ਅਰਥਵਿਵਸਥਾ ਦੇ ਖੇਡ ਖਰਾਬ ਕਰਨ ਲਈ ਕਾਫ਼ੀ ਹੈ ਕਿਉਂਕਿ ਆਟੋ ਉਦਯੋਗ ਦਾ ਜੀਡੀਪੀ ਵਿਚ 7 ਫੀਸਦੀ ਯੋਗਦਾਨ ਹੈ। ਉਦਯੋਗਿਕ ਜੀਡੀਪੀ ਵਿਚ ਆਟੋ ਕੰਪਨੀਆਂ ਦਾ 26 ਫੀਸਦੀ ਯੋਗਦਾਨ ਹੈ। ਮੈਨੁਫੈਕਚਰਿੰਗ ਜੀਡੀਪੀ ਵਿਚ ਆਟੋ ਕੰਪਨੀਆਂ ਦੀ 49 ਫੀਸਦੀ ਹਿੱਸੇਦਾਰੀ ਹੈ।

ਕਾਰਾਂ ਦੀ ਵਿਕਰੀ ਘਟਣ ਨਾਲ ਆਟੋ ਪਾਰਟਸ ਬਣਾਉਣ ਵਾਲੀਆਂ ਕੰਪਨੀਆਂ ਦੀ ਹਾਲਤ ਵੀ ਖ਼ਰਾਬ ਹੋ ਗਈ ਹੈ। ਇਹਨਾਂ ਕੰਪਨੀਆਂ ਨੇ ਉਤਪਾਦਨ 30 ਫੀਸਦੀ ਤੱਕ ਘੱਟ ਕਰ ਦਿੱਤਾ ਹੈ, ਜਿਸ ਕਾਰਨ ਹਜ਼ਾਰਾਂ ਲੋਕਾਂ ਦੀਆਂ ਨੌਕਰੀਆਂ ਚਲ ਗੀਆਂ ਹਨ। ਆਉਣ ਵਾਲੇ ਕੁਝ ਮਹੀਨਿਆਂ ਵਿਚ ਵੀ ਆਟੋ ਇੰਡਸਟਰੀ ਲਈ ਰਾਹਤ ਦੀ ਕਿਰਨ ਨਜ਼ਰ ਨਹੀਂ ਆ ਰਹੀ ਹੈ। ਅਪ੍ਰੈਲ 2020 ਤੋਂ ਦੇਸ਼ ਵਿਚ ਸਿਰਫ਼ BS-6 ਇੰਜਣ ਵਾਲੀਆਂ ਗੱਡੀਆਂ ਹੀ ਵੇਚੀਆਂ ਜਾਣਗੀਆਂ। BS-6 ਇੰਡਣ ਕਾਰਨ ਗੱਡੀਆਂ ਦੀ ਲਾਗਤ ਵਿਚ 20 ਫੀਸਦੀ ਤੱਕ ਵਧ ਜਾਣਗੀਆਂ। ਇਸ ਨਾਲ ਕਾਰਾਂ ਦੀਆਂ ਕੀਮਤਾਂ ਵਿਚ 12 ਫੀਸਦੀ ਤੱਕ ਵਾਧਾ ਤੈਅ ਮੰਨਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਆਵਾਜਾਈ ਮੰਤਰਾਲੇ ਦਾ ਵਾਹਨਾਂ ਦੀ ਰਜਿਸਟ੍ਰੇਸ਼ਨ ਫੀਸ ਵਿਚ 10 ਤੋਂ 20 ਗੁਣਾ ਵਾਧਾ ਕਰਨ ਦਾ ਪ੍ਰਸਤਾਵ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।