ਵਾਲਮਾਰਟ ਸੌਦੇ ਨਾਲ ਫਲਿਪਕਾਰਟ ਦੇ ਕਰਮਚਾਰੀਆਂ ਦੀ ਹੋਈ ਚਾਂਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਵਾਲਮਾਰਟ ਨਾਲ ਫਲਿਪਕਾਰਟ ਵਿਚ 16 ਅਰਬ ਡਾਲਰ (ਲਗਭੱਗ 1 ਲੱਖ 15 ਹਜ਼ਾਰ ਰੁਪਏ) ਦੇ ਨਿਵੇਸ਼ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਇਸ ਭਾਰਤੀ ਈ - ਕਾਮਰਸ ...

Walmart Flipkart

ਬੈਂਗਲੁਰੂ : ਵਾਲਮਾਰਟ ਨਾਲ ਫਲਿਪਕਾਰਟ ਵਿਚ 16 ਅਰਬ ਡਾਲਰ (ਲਗਭੱਗ 1 ਲੱਖ 15 ਹਜ਼ਾਰ ਰੁਪਏ) ਦੇ ਨਿਵੇਸ਼ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਇਸ ਭਾਰਤੀ ਈ - ਕਾਮਰਸ ਦਿੱਗਜ ਦੇ ਕਰਮਚਾਰੀਆਂ ਦੀ ਬੱਲੇ - ਬੱਲੇ ਹੋ ਗਈ ਹੈ। ਕੰਪਨੀ ਦੇ ਕੁੱਝ ਕਰਮਚਾਰੀ ਇਕ ਝਟਕੇ ਵਿਚ ਕਰੋੜਪਤੀ ਹੋ ਜਾਣਗੇ। ਫਲਿਪਕਾਰਟ ਨੇ ਅਪਣੇ ਮੌਜੂਦਾ ਕਰਮਚਾਰੀਆਂ ਨੂੰ ਲਿਖੇ ਇਕ ਪੱਤਰ 'ਚ ਐਲਾਨ ਕੀਤਾ ਹੈ ਕਿ ਉਹ ਕਰਮਚਾਰੀ ਸਟਾਕ ਮਾਲਕੀ ਯੋਜਨਾਵਾਂ (ESOPs) ਵਿਚ ਅਪਣੀ ਹਿੱਸੇਦਾਰੀ 126 ਤੋਂ 128 ਡਾਲਰ ਪ੍ਰਤੀ ਯੂਨਿਟ ਵਿਚ ਵੇਚ ਸਕਦੇ ਹਨ।

ESOP ਇਕ ਇੰਪਲਾਈ - ਓਨਰ ਪ੍ਰੋਗਰਾਮ ਹੁੰਦਾ ਹੈ ਜਿਸ ਦੇ ਤਹਿਤ ਕਰਮਚਾਰੀਆਂ ਨੂੰ ਕੰਪਨੀ ਵਿਚ ਸ਼ੇਅਰ ਮਿਲਦਾ ਹੈ। ਵਾਲਮਾਰਟ ਨੂੰ ਫਲਿਪਕਾਰਟ ਦੇ ESOP ਵਾਲੇ 1,19,47,026 ਸ਼ੇਅਰਾਂ ਵਿਚੋਂ 62,42,271 ਸ਼ੇਅਰ ਖਰੀਦਣ ਹਨ। ਰੀਟੇਲ ਦਿੱਗਜ ਵਾਲਮਾਰਟ ਨੇ ਯੂਐਸ ਸਿਕਿਆਰਿਟੀਜ਼ ਐਂਡ ਐਕਸਚੇਂਜ ਕਮਿਸ਼ਨ ਨੂੰ ਇਹ ਜਾਣਕਾਰੀ ਦਿਤੀ ਹੈ। ਵਾਲਮਾਰਟ ਫਲਿਪਕਾਰਟ ਦੇ ਕਰਮਚਾਰੀਆਂ ਦੇ ਲਗਭੱਗ 80 ਕਰੋਡ਼ ਡਾਲਰ  (ਲਗਭੱਗ 5,770 ਕਰੋਡ਼ ਰੁਪਏ) ਮੁੱਲ ਦੇ ESOPs ਨੂੰ ਖਰੀਦਣਗੇ। ਫਲਿਪਕਾਰਟ ਦਾ ਕੁੱਲ ESOP ਲਗਭੱਗ 1.5 ਅਰਬ (ਲਗਭੱਗ 10,818 ਕਰੋਡ਼) ਰੁਪਏ ਦੇ ਬਰਾਬਰ ਹੈ।

ਰਿਪੋਰਟ ਮੁਤਾਬਕ ਵਾਲਮਾਰਟ ਫਲਿਪਕਾਰਟ ਦੇ ਕਰਮਚਾਰੀਆਂ ਦੇ 80 ਕਰੋਡ਼ ਡਾਲਰ ਮੁੱਲ ਦੇ ਸ਼ੇਅਰਾਂ ਨੂੰ ਖਰੀਦ ਸਕਦਾ ਹੈ। ਹਾਲਾਂਕਿ ਫਲਿਪਕਾਰਟ ਦੇ ਮੌਜੂਦਾ ਕਰਮਚਾਰੀਆਂ ਨੂੰ ESOP ਦੇ ਤਹਿਤ ਅਪਣੇ 50 ਫ਼ੀ ਸਦੀ ਸ਼ੇਅਰਾਂ ਨੂੰ ਹੀ ਵੇਚਣ ਦੀ ਇਜਾਜ਼ਤ ਹੋਵੇਗੀ। ਇਕ ਸਾਲ ਬਾਅਦ ਉਹ 25 ਫ਼ੀ ਸਦੀ ਵਾਧੂ ਸ਼ੇਅਰ ਵੇਚ ਸਕਣਗੇ ਅਤੇ 2 ਸਾਲ ਬਾਅਦ ਉਹ ਬਾਕੀ ਬਚੇ 25 ਫ਼ੀ ਸਦੀ ਸ਼ੇਅਰ ਵੀ ਵੇਚ ਸਕਣਗੇ।

ਦੱਸ ਦਈਏ ਕਿ ਪਿਛਲੇ ਸਾਲ ਦਸੰਬਰ 'ਚ ਫਲਿਪਕਾਰਟ ਨੇ ਅਪਣੀ ਉਹ ਗਰੁਪ ਦੀ ਫ਼ੈਸ਼ਨ ਕੰਪਨੀ ਮਿੰਤਰਾ, ਜਬੋਂਗ ਅਤੇ ਪੇਮੈਂਟ ਕੰਪਨੀ ਫੋਨਪੇ ਦੇ 3 ਹਜ਼ਾਰ ਤੋਂ ਜ਼ਿਆਦਾ ਮੌਜੂਦਾ ਅਤੇ ਸਾਬਕਾ ਕਰਮਚਾਰੀਆਂ  ਦੇ 10 ਕਰੋਡ਼ ਡਾਲਰ (ਲਗਭੱਗ 721 ਕਰੋਡ਼ ਰੁਪਏ) ਮੁੱਲ ਦੇ ESOP ਸ਼ੇਅਰਾਂ ਨੂੰ ਖਰੀਦ ਲਿਆ ਸੀ।