ਵਾਲਮਾਰਟ-ਫ਼ਲਿਪਕਾਰਟ ਸੌਦੇ 'ਤੇ ਟੈਕਸ ਦੀ ਉਡੀਕ 'ਚ ਆਮਦਨ ਕਰ ਵਿਭਾਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਆਮਦਨ ਕਰ ਵਿਭਾਗ ਵਾਲਮਾਰਟ ਵਲੋਂ ਵਿਦਹੋਲਡਿੰਗ ਟੈਕਸ ਦੇ ਨਿਪਟਾਰੇ ਲਈ 7 ਸਤੰਬਰ ਤਕ ਇੰਤਜ਼ਾਰ ਕਰੇਗਾ...........

Wal-Mart-Flipkart

ਨਵੀਂ ਦਿੱਲੀ : ਆਮਦਨ ਕਰ ਵਿਭਾਗ ਵਾਲਮਾਰਟ ਵਲੋਂ ਵਿਦਹੋਲਡਿੰਗ ਟੈਕਸ ਦੇ ਨਿਪਟਾਰੇ ਲਈ 7 ਸਤੰਬਰ ਤਕ ਇੰਤਜ਼ਾਰ ਕਰੇਗਾ। ਇਕ ਅਧਿਕਾਰੀ ਨੇ ਦਸਿਆ ਕਿ ਈ-ਕਾਮਰਸ ਕੰਪਨੀ ਫ਼ਲਿਪਕਾਰਟ ਤੋਂ ਸ਼ੇਅਰ ਵੇਚ ਕੇ ਨਿਕਲਣ ਵਾਲੇ ਕੰਪਨੀ ਦੇ ਕਰੀਬ 44 ਸ਼ੇਅਰਧਾਰਕਾਂ ਨੂੰ ਅਮਰੀਕੀ ਕੰਪਨੀ ਵਾਲਮਾਰਟ ਵਲੋਂ ਭੁਗਤਾਨ ਤੋਂ ਬਾਅਦ ਆਮਦਨ ਕਰ ਵਿਭਾਗ ਇਸ ਮਾਮਲੇ 'ਚ ਅੱਗੇ ਦੀ ਪ੍ਰਕਿਰਿਆ ਕਰੇਗਾ।

ਅਮਰੀਕਾ ਦੀ ਖ਼ੁਦਰਾ ਖੇਤਰ ਦੀ ਦਿੱਗਜ ਕੰਪਨੀ ਵਾਲਮਾਰਟ ਇੰਕ ਨੇ ਅਗੱਸਤ 'ਚ ਫ਼ਲਿਪਕਾਰਟ ਦੀ 77 ਫ਼ੀ ਸਦੀ ਹਿੱਸੇਦਾਰੀ ਦੀ ਮਲਕੀਅਤ ਦਾ 16 ਅਰਬ ਡਾਲਰ ਦਾ ਸੌਦਾ ਪੂਰਾ ਕਰ ਲਿਆ ਹੈ। ਆਮਦਨ ਕਰ ਕਾਨੂੰਨ ਤਹਿਤ ਵਾਲਮਾਰਟ ਦੇ ਸ਼ੇਅਰਾਂ ਲਈ ਜਾਣ ਵਾਲੇ ਭੁਗਤਾਨ 'ਤੇ ਵਿਦਹੋਲਡਿੰਗ ਟੈਕਸ ਕੱਟ ਕੇ ਉਸ ਨੂੰ ਟੈਕਸ ਵਿਭਾਗ ਨੂੰ ਇਸ ਮਹੀਨੇ ਦੀ ਸੱਤ ਤਰੀਕ ਤਕ ਜਮ੍ਹਾ ਕਰਵਾਉਣ ਹੋਵੇਗਾ। ਅਧਿਕਾਰੀਆਂ ਨੇ ਦਸਿਆ ਕਿ ਵਾਲਮਾਰਟ ਨੇ ਅਜੇ ਤਕ ਵਿਦਹੋਲਡਿੰਗ ਟੈਕਸ ਦੇਣਦਾਰੀ ਸਬੰਧੀ ਵਿਭਾਗ ਨਾਲ ਸੰਪਰਕ ਨਹੀਂ ਕੀਤਾ।   (ਏਜੰਸੀ)