ਦੁਸਹਿਰੇ ’ਤੇ ਅਪਣੇ 48 ਹਜ਼ਾਰ ਕਰਮਚਾਰੀਆਂ ਨੂੰ 1 ਲੱਖ ਦਾ ਬੋਨਸ ਦੇਵੇਗੀ ਇਹ ਕੰਪਨੀ

ਏਜੰਸੀ

ਖ਼ਬਰਾਂ, ਵਪਾਰ

ਦਸ ਦਈਏ ਕਿ ਸਾਲ 2018-19 ਵਿਚ ਇਸ ਕੰਪਨੀ ਨੇ 1765 ਕਰੋੜ ਦਾ ਮੁਨਾਫ਼ਾ ਕਮਾਇਆ ਹੈ।

Telangana company to offer 1 lakh bonus to each of its 48000 employees

ਨਵੀਂ ਦਿੱਲੀ: ਦੁਸਹਿਰੇ ਅਤੇ ਦਿਵਾਲੀ ਵਿਚ ਹਰ ਨੌਕਰੀ ਵਾਲੇ ਲੋਕਾਂ ਨੂੰ ਬੋਨਸ ਦਾ ਇੰਤਜ਼ਾਰ ਰਹਿੰਦਾ ਹੈ। ਬੋਨਸ ਤਿਉਹਾਰਾਂ ਦਾ ਮਜ਼ਾ ਹੋਰ ਵੀ ਦੁਗਣਾ ਕਰ ਦਿੰਦਾ ਹੈ। ਤੇਲੰਗਾਨਾ ਵਿਚ ਸਰਕਾਰ ਦੁਆਰਾ ਸੰਚਾਲਿਤ ਸਿੰਗਰੇਨੀ ਕੋਲਿਅਰੀਜ਼ ਕੰਪਨੀ ਲਿਮਿਟੇਡ ਦੁਸਹਿਰੇ ਤੇ ਅਪਣੇ ਹਰੇਕ ਕਰਮਚਾਰੀ ਨੂੰ 1.01 ਲੱਖ ਰੁਪਏ ਦਾ ਬੋਨਸ ਦੇਵੇਗੀ। ਸਰਕਾਰ ਨੇ ਵੀਰਵਾਰ ਨੂੰ ਇਸ ਦਾ ਐਲਾਨ ਕੀਤਾ ਹੈ। ਦਸ ਦਈਏ ਕਿ ਸਾਲ 2018-19 ਵਿਚ ਇਸ ਕੰਪਨੀ ਨੇ 1765 ਕਰੋੜ ਦਾ ਮੁਨਾਫ਼ਾ ਕਮਾਇਆ ਹੈ।

ਇਹ ਕੰਪਨੀ ਦੀ ਪ੍ਰਾਫਿਟ ਵਿਚੋਂ ਦਿੱਤਾ ਜਾਵੇਗਾ। ਹੁਣ ਹਰ ਇਕ ਕਰਮਚਾਰੀ ਨੂੰ 1,00,899 ਰੁਪਏ ਦਾ ਬੋਨਸ ਮਿਲੇਗਾ। ਇਸ ਕੰਪਨੀ ਵਿਚ 48,000 ਲੋਕ ਕੰਮ ਕਰਦੇ ਹਨ ਜਿਹਨਾਂ ਨੂੰ ਦੁਸਹਿਰੇ ਤੇ ਇਹ ਬੋਨਸ ਮਿਲੇਗਾ। ਉਹਨਾਂ ਕਿਹਾ ਕਿ ਉਹਨਾਂ ਦਾ ਲਾਭ ਦੀ ਫ਼ੀਸਦ ਇਕ ਫ਼ੀਸਦੀ ਤੋਂ 28 ਫ਼ੀਸਦੀ ਵੱਧ ਹੈ। ਮੁਨਾਫ਼ੇ ਵਿਚ ਹਿੱਸੇਦਾਰੀ ਵਧਾ ਕੇ ਹੁਣ ਹਰ ਕਰਮਚਾਰੀ ਨੂੰ ਬੋਨਸ ਦੇ ਰੂਪ ਵਿਚ 100,899 ਰੁਪਏ  ਮਿਲੇਗਾ ਜੋ ਪਿਛਲੇ ਸਾਲ ਤੋਂ 40,530 ਰੁਪਏ ਵੱਧ ਹੈ।

ਸਾਲ 2013-14 ਵਿਚ ਕਰਮਚਾਰੀਆਂ ਨੂੰ 13,540 ਰੁਪਏ ਬੋਨਸ ਦੇ ਰੂਪ ਵਿਚ ਦਿੱਤੇ ਗਏ ਸਨ। ਉੱਥੇ ਹੀ 2017-18 ਵਿਚ 60,369 ਰੁਪਏ ਦਾ ਬੋਨਸ ਦਿੱਤਾ ਗਿਆ। ਇਸ ਵਾਰ ਇਸ ਕੰਪਨੀ ਨੇ 2018-19 ਵਿਚ ਰਿਕਾਰਡ 644.1 ਲੱਖ ਟਨ ਕੋਇਲੇ ਦਾ ਰਿਕਾਰਡ ਉਤਪਾਦਨ ਕੀਤਾ ਅਤੇ 1,765 ਕਰੋੜ ਦਾ ਮੁਨਾਫ਼ਾ ਕਮਾਇਆ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।