ਅਰਬਪਤੀਆਂ ਦੀ ਸੂਚੀ ’ਚ 20ਵੇਂ ਸਥਾਨ ’ਤੇ ਪਹੁੰਚੇ ਮਾਰਕ ਜ਼ੁਕਰਬਰਗ, 71 ਬਿਲੀਅਨ ਡਾਲਰ ਘਟੀ ਜਾਇਦਾਦ

ਏਜੰਸੀ

ਖ਼ਬਰਾਂ, ਵਪਾਰ

ਮਾਰਕ ਜ਼ੁਕਰਬਰਗ ਦੀ ਜਾਇਦਾਦ ਲਗਭਗ ਅੱਧੀ ਰਹਿ ਗਈ ਹੈ। ਇਸ ਸਾਲ ਉਹਨਾਂ ਦੀ ਜਾਇਦਾਦ ਲਗਭਗ 71 ਬਿਲੀਅਨ ਡਾਲਰ ਘੱਟ ਗਈ ਹੈ।

Mark Zuckerberg loses 71 billion dollar wealth

 

ਵਾਸ਼ਿੰਗਟਨ: ਮਾਰਕ ਜ਼ੁਕਰਬਰਗ ਨੂੰ ਮੇਟਾਵਰਸ ਦੀ ਦੁਨੀਆ ਵਿਚ ਕਦਮ ਰੱਖਣਾ ਉਹਨਾਂ ਨੂੰ ਮਹਿੰਗਾ ਪੈ ਰਿਹਾ ਹੈ। ਇਹ ਸਾਲ ਅਮਰੀਕਾ ਦੇ ਲਗਭਗ ਹਰ ਅਰਬਪਤੀ ਲਈ ਮੁਸ਼ਕਲਾਂ ਭਰਿਆ ਰਿਹਾ ਹੈ। ਮੇਟਾ ਪਲੇਟਫਾਰਮ ਆਈਐਨਸੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਮਾਰਕ ਜ਼ੁਕਰਬਰਗ ਦੀ ਜਾਇਦਾਦ ਲਗਭਗ ਅੱਧੀ ਰਹਿ ਗਈ ਹੈ। ਇਸ ਸਾਲ ਉਹਨਾਂ ਦੀ ਜਾਇਦਾਦ ਲਗਭਗ 71 ਬਿਲੀਅਨ ਡਾਲਰ ਘੱਟ ਗਈ ਹੈ।

ਬਲੂਮਬਰਗ ਬਿਲੀਨੇਅਰਜ਼ ਇੰਡੈਕਸ ਦੁਆਰਾ ਟਰੈਕ ਕੀਤੇ ਗਏ ਅਤਿ-ਅਮੀਰ ਸ਼੍ਰੇਣੀ ਵਿਚ ਉਹਨਾਂ ਦੌਲਤ ਵਿਚ ਸਭ ਤੋਂ ਵੱਧ ਗਿਰਾਵਟ ਆਈ ਹੈ ਅਤੇ ਉਹ 55.9 ਬਿਲੀਅਨ ਡਾਲਰ ਨਾਲ ਅਰਬਪਤੀਆਂ ਦੀ ਸੂਚੀ ਵਿਚ 20ਵੇਂ ਸਥਾਨ ’ਤੇ ਹਨ। ਇਹ ਸਾਲ 2014 ਤੋਂ ਬਾਅਦ ਉਹਨਾਂ ਦਾ ਸਭ ਤੋਂ ਹੇਠਲਾ ਸਥਾਨ ਹੈ ਅਤੇ ਉਹ ਵਾਲਟਨ ਪਰਿਵਾਰ ਦੇ ਤਿੰਨ ਅਤੇ ਕੋਚ ਪਰਿਵਾਰ ਦੇ ਦੋ ਮੈਂਬਰਾਂ ਤੋਂ ਪਿੱਛੇ ਚਲੇ ਗਏ ਹਨ।

ਦੱਸ ਦੇਈਏ ਕਿ 38 ਸਾਲਾ ਜ਼ੁਕਰਬਰਗ ਕੋਲ ਦੋ ਸਾਲ ਤੋਂ ਵੀ ਘੱਟ ਸਮਾਂ ਪਹਿਲਾਂ ਤੱਕ ਲਗਭਗ 106 ਅਰਬ ਡਾਲਰ ਦੀ ਜਾਇਦਾਦ ਸੀ। ਗਲੋਬਲ ਅਰਬਪਤੀਆਂ ਦੀ ਸੂਚੀ ਵਿਚ ਸਿਰਫ਼ ਜੈਫ਼ ਬੇਜੋਸ ਅਤੇ ਬਿਲ ਗੇਟਸ ਹੀ ਉਹਨਾਂ ਤੋਂ ਅੱਗੇ ਸਨ। ਸਤੰਬਰ 2021 ਵਿਚ ਉਹਨਾਂ ਦੀ ਜਾਇਦਾਦ 142 ਬਿਲੀਅਨ ਡਾਲਰ ਦੇ ਸਿਖਰ 'ਤੇ ਪਹੁੰਚ ਗਈ। ਉਸ ਸਮੇਂ ਉਹਨਾਂ ਦੀ ਕੰਪਨੀ ਦੇ ਸ਼ੇਅਰਾਂ ਦੀ ਕੀਮਤ ਵੀ 382 ਡਾਲਰ ਤੱਕ ਪਹੁੰਚ ਗਈ ਸੀ।