ਜਨਤਾ ਨੂੰ ਮਹਿੰਗਾਈ ਦੇ ਝਟਕੇ ਦੀ ਫਿਰ ਤਿਆਰੀ, ਵਧ ਸਕਦੇ ਨੇ ਇਨ੍ਹਾਂ ਵਸਤਾਂ ਦੇ ਭਾਅ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਟੀਵੀ, ਫਰਿੱਜ, ਏਸੀ, ਮੋਬਾਇਲ ਫੋਨ, ਵਾਸ਼ਿੰਗ ਮਸ਼ੀਨ ਵੱਲ ਰਸੋਈ ਉਪਕਰਣ ਵਰਗੇ ਟਿਕਾਊ ਖਪਤਕਾਰ ਸਮਾਨ ਦੀਆਂ ਕੀਮਤਾਂ 3 ਤੋਂ 10 ਫ਼ੀ ਸਦੀ ਤੱਕ ਵੱਧ...

Inflation

ਨਵੀਂ ਦਿੱਲੀ : (ਭਾਸ਼ਾ) ਟੀਵੀ, ਫਰਿੱਜ, ਏਸੀ, ਮੋਬਾਇਲ ਫੋਨ, ਵਾਸ਼ਿੰਗ ਮਸ਼ੀਨ ਵੱਲ ਰਸੋਈ ਉਪਕਰਣ ਵਰਗੇ ਟਿਕਾਊ ਖਪਤਕਾਰ ਸਮਾਨ ਦੀਆਂ ਕੀਮਤਾਂ 3 ਤੋਂ 10 ਫ਼ੀ ਸਦੀ ਤੱਕ ਵੱਧ ਸਕਦੀਆਂ ਹਨ। ਕੰਪਨੀਆਂ ਨੇ ਅਕਤੂਬਰ ਵਿਚ ਮੁੱਲ ਵਧਾਉਣ ਦਾ ਮਨ ਬਣਾਇਆ ਸੀ ਪਰ ਤਓਹਾਰੀ ਸੀਜ਼ਨ ਦੀ ਵਜ੍ਹਾ ਨਾਲ ਇਸ ਨੂੰ ਟਾਲ ਦਿਤਾ ਗਿਆ ਸੀ।

ਤਿੰਨ ਵੱਡੇ ਬਰਾਂਡ ਐਲਜੀ, ਸੈਮਸੰਗ ਅਤੇ ਸੋਨੀ ਨੇ ਅਪਣੇ ਉਤਪਾਦਾਂ ਦੇ ਇੱਕੋ ਆਮ ਵਿਕਰੀ ਕੀਮਤ ਉਤੇ 10 ਫ਼ੀ ਸਦੀ ਤੱਕ ਦੀ ਛੋਟ ਲਈ ਦਿਤੀ ਜਾਣ ਵਾਲੀ ਮਦਦ ਪਹਿਲਾਂ ਹੀ ਵਾਪਸ ਲੈ ਲਈ ਹੈ। ਸ਼ਿਆਓਮੀ, ਹਾਇਰ, ਸੀਮੇਂਸ ਅਤੇ ਬੌਸ ਵਰਗੀ ਕੰਪਨੀਆਂ ਵੀ ਅਪਣੇ ਉਤਪਾਦਾਂ ਦੀਆਂ ਕੀਮਤਾਂ ਵਧਾ ਰਹੀਆਂ ਹਨ।

ਖਪਤਕਾਰ ਇਲੈਕਟ੍ਰਾਨਿਕਸ ਅਤੇ ਉਪਕਰਣ ਬਣਾਉਣ ਵਾਲੀ ਕੰਪਨੀਆਂ ਦੇ ਸੰਗਠਨ ਸਿਏਮਾ ਦੇ ਪ੍ਰੈਸਿਡੈਂਟ ਕਮਲ ਨੰਦੀ ਦੇ ਮੁਤਾਬਕ, ਕੁੱਝ ਕੰਪਨੀਆਂ ਨੇ ਸਤੰਬਰ ਵਿਚ ਕੀਮਤਾਂ ਵਧਾਉਣ ਦਾ ਫੈਸਲਾ ਕੀਤਾ ਸੀ ਪਰ ਉਸ ਨੂੰ ਹੁਣ ਲਾਗੂ ਕੀਤਾ ਜਾਵੇਗਾ। ਉਦਯੋਗ ਦੇ ਪ੍ਰਤਿਨਿਧੀਆਂ ਦੇ ਮੁਤਾਬਕ ਵੱਡੀ ਕੰਪਨੀਆਂ ਆਮ ਤੌਰ 'ਤੇ ਦਿਵਾਲੀ ਦੇ ਦੌਰਾਨ ਆਫਲਾਈਨ ਰਿਟੇਲਰਾਂ ਨੂੰ ਮਦਦ ਦਿੰਦਿਆਂ ਹਨ ਪਰ ਇਹ ਕਦੇ ਵੀ ਇਸ ਸਾਲ ਦੀ ਤਰ੍ਹਾਂ 10 ਫ਼ੀ ਸਦੀ ਜਿੰਨੀ ਵੱਧ ਨਹੀਂ ਰਹੀ।

ਜ਼ਿਆਦਾਤਰ ਮਦਦ ਪ੍ਰੀਮੀਅਮ ਰੇਂਜ ਲਈ ਦਿਤੀ ਗਈ। ਕੰਪਨੀਆਂ ਇਸ ਰੇਂਜ ਵਿਚ ਆਉਣ ਵਾਲੇ ਪ੍ਰੋਡਕਟਸ ਦੀਆਂ ਕੀਮਤਾਂ ਸੱਭ ਤੋਂ ਜ਼ਿਆਦਾ ਵਧਾਉਣਗੀਆਂ। ਦੂਜੇ ਪਾਸੇ ਕਾਰੋਬਾਰ ਦੀ ਗਲ ਕਰੀਏ ਤਾਂ ਪਿਛਲੇ ਕੁੱਝ ਦਿਨਾਂ ਵਿਚ ਰੁਪਿਆ ਮਜਬੂਤ ਹੋਇਆ ਹੈ।

ਇਸ ਦੇ ਬਾਵਜੂਦ ਕੰਪਨੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਮਾਰਜਿਨ ਉਤੇ ਦਬਾਅ ਬਣਿਆ ਹੋਇਆ ਹੈ। ਉਨ੍ਹਾਂ ਨੇ ਅਪਣੇ ਉਤਪਾਦਾਂ ਦੀਆਂ ਕੀਮਤਾਂ ਇਕ ਡਾਲਰ ਦੀ 68.5 ਰੁਪਏ ਬੈਂਚਮਾਰਕ ਕੀਮਤ ਮੰਨਦੇ ਹੋਏ ਤੈਅ ਕੀਤੀ ਸੀ।  ਫਿਲਹਾਲ ਇਹ 72 ਦੇ ਆਸ-ਪਾਸ ਚੱਲ ਰਿਹਾ ਹੈ।