ਸ਼ੁਰੂਆਤੀ ਕਾਰੋਬਾਰ 'ਚ ਰੁਪਏ 12 ਪੈਸੇ ਡਿਗਿਆ

ਏਜੰਸੀ

ਖ਼ਬਰਾਂ, ਵਪਾਰ

ਚੀਨ ਅਤੇ ਅਮਰੀਕਾ ਦੇ ਵਪਾਰ ਲੜਾਈ ਦਾ ਰਸਤਾ ਛੱਡਣ ਲਈ ਸਮਝੌਤਾ ਕਰਨ 'ਚ ਅਮਰੀਕੀ ਮੁਦਰਾ ਦੇ ਮਜ਼ਬੂਤ ਹੋਣ ਨਾਲ ਅੱਜ ਸ਼ੁਰੂਆਤੀ ਕਾਰੋਬਾਰ 'ਚ ਡਾਲਰ ਦੇ ਮੁਕਾਬਲੇ...

Dollar

ਮੁੰਬਈ, 21 ਮਈ : ਚੀਨ ਅਤੇ ਅਮਰੀਕਾ ਦੇ ਵਪਾਰ ਲੜਾਈ ਦਾ ਰਸਤਾ ਛੱਡਣ ਲਈ ਸਮਝੌਤਾ ਕਰਨ 'ਚ ਅਮਰੀਕੀ ਮੁਦਰਾ ਦੇ ਮਜ਼ਬੂਤ ਹੋਣ ਨਾਲ ਅੱਜ ਸ਼ੁਰੂਆਤੀ ਕਾਰੋਬਾਰ 'ਚ ਡਾਲਰ ਦੇ ਮੁਕਾਬਲੇ ਰੁਪਏ 12 ਪੈਸੇ ਡਿੱਗ ਕੇ 16 ਮਹੀਨੇ ਦੇ ਹੇਠਲੇ ਪੱਧਰ 68.12 ਰੁਪਏ ਪ੍ਰਤੀ ਡਾਲਰ 'ਤੇ ਆ ਗਿਆ।

ਕਾਰੋਬਾਰੀਆਂ ਨੇ ਕਿਹਾ ਕਿ ਅਮਰੀਕਾ ਦੇ ਵਿੱਤ ਮੰਤਰੀ ਸਟੀਵਨ ਨਿਊਚਿਨ ਦੇ ਚੀਨ ਨਾਲ ਵਪਾਰ ਲੜਾਈ ਨੂੰ ਰੋਕੇ ਜਾਣ ਦੀ ਗੱਲ ਕਹਿਣ ਤੋਂ ਬਾਅਦ ਆਯਾਤਕਾਂ ਅਤੇ ਬੈਂਕਾਂ ਵਲੋਂ ਡਾਲਰ ਦੀ ਮੰਗ ਵਧਣ ਨਾਲ ਰੁਪਏ 'ਚ ਗਿਰਾਵਟ ਦਾ ਦੌਰ ਰਿਹਾ।

ਇਸ ਤੋਂ ਇਲਾਵਾ ਕੱਚੇ ਤੇਲ ਦੀ ਉੱਚ ਕੀਮਤਾਂ ਅਤੇ ਏਸ਼ੀਆਈ ਮੁਦਰਾਵਾਂ ਦੀ ਕਮਜ਼ੋਰੀ ਨਾਲ ਵੀ ਘਰੇਲੂ ਮੁਦਰਾ 'ਤੇ ਦਬਾਅ ਰਿਹਾ। ਸ਼ੁਕਰਵਾਰ ਦੇ ਕਾਰੋਬਾਰੀ ਦਿਨ 'ਚ ਡਾਲਰ ਦੇ ਮੁਕਾਬਲੇ ਰੁਪਏ 30 ਪੈਸੇ ਡਿੱਗ ਕੇ 68 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਇਆ ਸੀ।