ਇੰਡੀਅਨ ਆਇਲ ਨੂੰ ਪਿੱਛੇ ਛੱਡ ਦੇਸ਼ ਦੀ ਸੱਭ ਤੋਂ ਵੱਡੀ ਕੰਪਨੀ ਬਣੀ ਰਿਲਾਇੰਸ ਇੰਡਸਟਰੀਜ਼  

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਰਿਲਾਇੰਸ ਨੇ 2018-19 'ਚ ਕੁੱਲ 6.23 ਲੱਖ ਕਰੋੜ ਰੁਪਏ ਦਾ ਕਾਰੋਬਾਰ ਕੀਤਾ 

RIL becomes India's biggest company in revenue terms

ਨਵੀਂ ਦਿੱਲੀ : ਦੇਸ਼ ਦੇ ਸੱਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਇੰਡਸਟਰੀਜ਼ ਲਿਮਿਟਡ (ਆਰ.ਆਈ.ਐੱਲ) ਜਨਤਕ ਖੇਤਰ ਦੀ ਇੰਡੀਅਨ ਆਇਲ ਕਾਰਪੋਰੇਸ਼ਨ (ਆਈ.ਓ.ਸੀ) ਨੂੰ ਪਿੱਛੇ ਛੱਡਦੇ ਹੋਏ ਦੇਸ਼ ਵਿਚ ਸੱਭ ਤੋਂ ਵੱਧ ਆਮਦਨ ਦਰਜ਼ ਕਰਨ ਵਾਲੀ ਕੰਪਨੀ ਬਣ ਗਈ ਹੈ। ਪੈਟਰੋਲੀਅਮ ਤੋਂ ਲੈ ਕੇ ਖੁਦਰਾ ਵਪਾਰ ਅਤੇ ਦੂਰਸੰਚਾਰ ਜਿਹੇ ਵੱਖ-ਵੱਢ ਖੇਤਰਾਂ ਵਿਚ ਫੈਲੀ ਆਰ.ਆਈ.ਐੱਲ ਦਾ 2018-19 ਵਿਚ ਕੁੱਲ ਕਾਰੋਬਾਰ 6.23 ਲੱਖ ਕਰੋੜ ਰੁਪਏ ਪੁੱਜ ਗਿਆ ਜਦਕਿ ਆਈ.ਓ.ਸੀ ਨੇ 31 ਮਾਰਚ 2019 ਨੂੰ  ਖ਼ਤਮ ਹੋਏ ਵਿੱਤੀ ਸਾਲ ਵਿਚ 6.17 ਲੱਖ ਕਰੋੜ ਰੁਪਏ ਦਾ ਕਾਰੋਬਾਰ ਕੀਤਾ। ਦੋਵੇਂ ਕੰਪਨੀਆਂ ਵਲੋਂ ਦਿਤੀ ਗਈ ਰੈਗੁਲੇਟਰੀ ਸੂਚਨਾ 'ਚ ਇਹ ਜਾਣਕਾਰੀ ਸਾਹਮਣੇ ਆਈ ਹੈ।

ਆਰ.ਆਈ.ਐੱਲ ਸ਼ੁੱਧ ਮੁਨਾਫ਼ਾ ਹਾਸਿਲ ਕਰਨ ਦੇ ਮਾਮਲੇ ਵਿਚ ਵੀ ਸੱਭ ਤੋਂ ਅੱਗੇ ਰਹੀ। ਸਮਾਪਤ ਵਿੱਤੀ ਸਾਲ ਵਿਚ ਉਸਦਾ ਸ਼ੁੱਧ ਮੁਨਾਫ਼ਾ ਆਈ.ਓ.ਸੀ ਦੇ ਮੁਕਾਬਲੇ ਦੁੱਗਣੇ ਤੋਂ ਵੀ ਵੱਧ ਰਿਹਾ। ਵੱਧਦੇ ਕਾਰੋਬਾਰ ਦੇ ਵਿਚ ਰਿਲਾਇੰਸ ਦਾ ਸ਼ੁੱਧ ਮੁਨਾਫ਼ਾ 2018-19 'ਚ 39,588 ਕਰੋੜ ਰੁਪਏ ਰਿਹਾ ਜਦਕਿ ਆਈ.ਓ.ਸੀ ਨੇ ਸਮਾਪਤ ਵਿੱਤੀ ਸਾਲ ਵਿਚ 17,274 ਕਰੋੜ ਰੁਪਏ ਦਾ ਮੁਨਾਫ਼ਾ ਦਰਜ਼ ਕੀਤਾ ਹੈ।

ਆਈ.ਓ.ਸੀ ਪਿਛਲੇ ਸਾਲ ਤੱਕ ਦੇਸ਼ ਦੀ ਸੱਭ ਤੋਂ ਵੱਧ ਮੁਨਾਫ਼ਾ ਕਮਾਉਣ ਵਾਲੀ ਕੰਪਨੀ ਸੀ ਪਰ ਇਸ ਸਾਲ ਲੱਗਦਾ ਹੈ ਕਿ ਤੇਲ ਅਤੇ ਕੁਦਰਤੀ ਗੈਸ ਨਿਗਮ ਉਸ ਨੂੰ ਪਿੱਛੇ ਛੱਡ ਦੇਵੇਗਾ। ਰਿਲਾਇੰਸ ਨੇ ਮਜ਼ਬੂਤ ਰਿਫਾਇਨਰੀ ਮਾਰਜਨ ਅਤੇ ਤੇਜ਼ੀ ਨਾਲ ਵੱਧਦੇ ਖੁਦਰਾ ਕਾਰੋਬਾਰ ਦੇ ਚੱਲਦੇ ਰਿਲਾਇੰਸ ਨੇ 2018-19 ਵਿਚ  44 ਫ਼ੀ ਸਦੀ ਵਾਧਾ ਹਾਸਿਲ ਕੀਤਾ। ਕੰਪਨੀ ਨੇ ਵਿੱਤੀ ਸਾਲ 2010 ਤੋਂ ਲੈ ਕੇ 2019 ਦੀ ਮਿਆਦ ਵਿਚ ਸਾਲ ਦਰ ਸਾਲ 14 ਫ਼ੀ ਸਦੀ ਦੀ ਵਾਧਾ ਦਰ ਰਹੀ।