ਕਿਸਾਨਾਂ ਲਈ ਖ਼ਾਸ ਖ਼ਬਰ, ਹੁਣ ਨਹੀਂ ਹੋਵੇਗਾ ਕੀਮਤ ’ਚ ਨੁਕਸਾਨ

ਏਜੰਸੀ

ਖ਼ਬਰਾਂ, ਵਪਾਰ

ਕਿਸਾਨਾਂ ਨੂੰ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਇਸ ਦੇ ਲਈ ਉਹ...

Bhavantar bharpayee yojana bby you can registration till 31 may in haryana farmers

ਚੰਡੀਗੜ੍ਹ: ਹਰਿਆਣਾ ਵਿਚ ਭਾਵਾਂਤਰ ਭਰਪਾਈ ਯੋਜਨਾ (Bhavantar Bharpayee Yojana) ਤਹਿਤ ਫ਼ਸਲ ਰਜਿਸਟ੍ਰੇਸ਼ਨ (crop registration) ਦੀ ਆਖਰੀ ਤਰੀਕ 31 ਮਈ ਕਰ ਦਿੱਤੀ ਗਈ ਹੈ। ਜਦਕਿ ਇਹ ਪਹਿਲਾਂ 31 ਮਾਰਚ ਸੀ। ਖੇਤੀ ਅਤੇ ਕਿਸਾਨ ਕਲਿਆਣ ਮੰਤਰੀ ਜੈ ਪ੍ਰਕਾਸ਼ ਦਲਾਲ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਲੱਗੇ ਲਾਕਡਾਊਨ  (Covid-19 lockdown) ਨੂੰ ਧਿਆਨ ਵਿਚ ਰੱਖਦੇ ਹੋਏ ਇਸ ਦੀ ਤਰੀਕ ਵਧਾਈ ਗਈ ਹੈ।

ਕਿਸਾਨਾਂ ਨੂੰ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਇਸ ਦੇ ਲਈ ਉਹ ਅਪਣੇ ਸਬਜ਼ੀ ਪੱਧਰ 'ਤੇ ਜ਼ਿਲ੍ਹਾ ਮਾਰਕੀਟਿੰਗ ਬਾਗਬਾਨੀ ਅਫਸਰ, ਜ਼ਿਲ੍ਹਾ ਮਾਰਕੀਟਿੰਗ ਇਨਫੋਰਸਮੈਂਟ ਅਫਸਰ, ਮਾਰਕੀਟ ਲਿੰਕ ਬੋਰਡ ਨਾਲ ਸੰਪਰਕ ਕਰ ਸਕਦੇ ਹਨ। ਬਾਗਬਾਨੀ ਵਿਭਾਗ ਰਾਹੀਂ ਰਜਿਸਟ੍ਰੇਸ਼ਨ ਲਈ ਵਿਹ ਸ਼ੇਸ਼ ਮੁਹਿੰਮ ਚਲਾ ਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।

ਜਿਸ ਨਾਲ ਕਿਸਾਨ ਖੁਦ ਸਰਵੇ ਸੇਵਾ ਕੇਂਦਰ, ਈ-ਦਿਸ਼ਾ ਕੇਂਦਰ, ਮਾਰਕਟਿੰਗ ਬੋਰਡ, ਬਾਗਬਾਨੀ ਵਿਭਾਗ, ਖੇਤੀ ਵਿਭਾਗ ਅਤੇ ਇੰਨਟਨੈਟ ਕਿਓਸਕ ਦੇ ਮਾਧਿਅਮ ਰਾਹੀਂ ਮੇਰੀ ਫ਼ਸਲ-ਮੇਰਾ ਵੇਰਵਾ ਪੋਰਟ ਰਾਹੀਂ ਰਜਿਸਟਰਡ ਹੋ ਜਾਣ। ਪ੍ਰਦੇਸ਼ ਦੀਆਂ ਸਾਰੀਆਂ ਮਾਰਕਿਟ ਕਮੇਟੀਆਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ਕਿ ਕਿਸਾਨਾਂ ਦੀਆਂ ਸਬਜ਼ੀਆਂ ਦੇ ਉਤਪਾਦ ਦੀ ਮਾਰਕਟਿੰਗ ਨਿਸ਼ਚਿਤ ਕੀਤੀ ਜਾਵੇ।

ਇਸ ਦੌਰਾਨ ਜੇ ਸਬਜ਼ੀਆਂ ਦੇ ਭਾਅ ਸਰਕਾਰ ਰਾਹੀਂ ਨਿਰਧਾਰਿਤ ਮੁਲ ਤੋਂ ਘਟ ਰਹਿੰਦੇ ਹਨ ਤਾਂ ਸਰਕਾਰ ਰਾਹੀਂ ਭਾਵਾਂਤਰ ਦੀ ਭਰਪਾਈ ਕੀਤੀ ਜਾਵੇਗੀ। ਖੇਤੀ ਮੰਤਰੀ ਨੇ ਮੰਨਿਆ ਕਿ ਕੋਰੋਨਾ ਮਹਾਂਮਾਰੀ ਦੌਰਾਨ ਲਾਕਡਾਊਨ ਕਰ ਕੇ ਸਬਜ਼ੀਆਂ ਦੀ ਖਪਤ ਵਿਚ ਕਮੀ ਆਈ ਹੈ। ਕਿਸਾਨਾਂ ਦੀ ਮਦਦ ਲਈ ਸਿੱਧਾ ਹੀ ਮਾਰਕਟਿੰਗ ਵੱਲੋਂ ਯਤਨ ਕੀਤੇ ਜਾ ਰਹੇ ਹਨ।

ਉਹਨਾਂ ਕਿਹਾ ਕਿ ਲਗਭਗ 110 ਕਿਸਾਨਾਂ ਨੂੰ ਉਤਪਾਦਕ ਸੰਗਠਨ ਰਾਹੀਂ ਸਿੱਧਾ ਮਾਰਕਟਿੰਗ ਕਰਨ ਲਈ ਲਾਇਸੈਂਸ ਜਾਰੀ ਕਰਵਾਇਆ ਗਿਆ ਹੈ ਤਾਂ ਕਿ ਉਹ ਹਰਿਆਣਾ ਦੇ ਵਿਭਿੰਨ ਸ਼ਹਿਰਾਂ ਵਿਚ ਜਾ ਕੇ ਲਗਭਗ 8 ਹਜ਼ਾਰ ਕੁਆਇੰਟਲ ਪ੍ਰਤੀਦਿਨ ਦਾ ਸਿੱਧਾ ਉਪਭੋਗਤਾ ਤਕ ਵਿਕਰੀ ਕਰ ਸਕਣ। ਇਸ ਨਾਲ ਕਿਸਾਨਾਂ ਨੂੰ ਸਿੱਧਾ ਲਾਭ ਪਹੁੰਚੇਗਾ।

ਖੇਤੀ ਮੰਤਰੀ ਨੇ ਦਸਿਆ ਕਿ ਹਰਿਆਣਾ ਦੇ ਕਿਸਾਨਾਂ ਦੀਆਂ ਸਬਜ਼ੀਆਂ ਨੂੰ ਦਿੱਲੀ ਦੀ ਆਜ਼ਾਦ ਮੰਡੀ ਵਿਚ ਬਿਨਾਂ ਰੁਕਾਵਟ ਦੇ ਭੇਜਣ ਦੇ ਯਤਨ ਜਾਰੀ ਹਨ। 5 ਬਾਰਡਰ-ਮਾਰਗਾਂ ਰਾਹੀਂ ਪ੍ਰਤੀਦਿਨ ਲਗਭਗ 150 ਵਾਹਨਾਂ ਦੇ ਮਾਧਿਅਮ ਰਾਹੀਂ ਸਬਜ਼ੀ ਉਤਪਾਦ ਦਾ ਯਾਤਾਯਾਤ ਕੀਤਾ ਜਾ ਰਿਹਾ ਹੈ ਜੋ ਕਿ ਕਿਸੇ ਵੀ ਹੋਰ ਰਾਜ ਤੋਂ ਕਈ ਗੁਣਾ ਜ਼ਿਆਦਾ ਹੈ। ਇਸ ਨਾਲ ਵਿਕਰੀ ਵਿਚ ਮਦਦ ਮਿਲੇਗੀ।

ਹਰਿਆਣਾ ਲਗਭਗ 3 ਲੱਖ 70 ਹਜ਼ਾਰ ਹੈਕਟੇਅਰ ਖੇਤਰਫਲ ਵਿਚ ਸਲਾਨਾ ਸਬਜ਼ੀ ਉਤਪਾਦ ਕਰਦਾ ਹੈ। ਜਿਸ ਵਿਚ ਲਗਭਗ 50 ਪ੍ਰਤੀਸ਼ਤ ਹਾੜੀ ਅਤੇ ਸਾਉਣੀ ਦੇ ਮੌਮਸ ਦੌਰਾਨ ਸਬਜ਼ੀਆਂ ਦਾ ਉਤਪਾਦਨ ਹੁੰਦਾ ਹੈ। ਇਸ ਸਮੇਂ ਮੁਖ ਰੂਪ ਵਿਚ ਟਮਾਟਰ, ਸ਼ਿਮਲਾ ਮਿਰਚ, ਘੀਆ, ਤੋਰੀ, ਕਰੇਲਾ, ਖੀਰਾ, ਮਿਰਚ, ਭਿੰਡੀ ਦਾ ਉਤਪਾਦਨ ਹੋ ਰਿਹਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।